ਫਗਵਾੜਾ ( ਪ੍ਰੀਤੀ ) ਦਯਾਵੰਤੀ ਆਯੂਕੇਅਰ ਚੈਰੀਟੇਬਲ ਡਿਸਪੈਂਸਰੀ,ਬੰਸੀ ਲਾਲ ਮਾਰਕੀਟ,ਬੰਗਾ ਰੋਡ, ਫਗਵਾੜਾ ਵਲੋਂ ਫਾਊਂਡੇਸ਼ਨ ਦੇ ਚੇਅਰਮੈਨ ਸ਼੍ਰੀ ਸਤੀਸ਼ ਕੁਮਾਰ ਬੱਤਰਾ (ਫਰੰਟੀਅਰ ਕਲੌਥ ਹਾਊਸ) ਦੇ ਨਿਰਦੇਸ਼ਾਂ ਅਨੁਸਾਰ ਸ਼ਿਵ ਮੰਦਿਰ,ਪੱਕਾ ਬਾਗ ਸਟਾਰਚ ਮਿੱਲ ਫਗਵਾੜਾ ਵਿਖੇ ਫਰੀ ਕੈਂਪ ਲਗਾਇਆ। ਫਾਊਂਡੇਸ਼ਨ ਦੇ ਮੈਨੇਜਰ ਪਰਮਜੀਤ ਸਿੰਘ ਚੱਗਰ ਅਤੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੀ ਨਿਗਰਾਨੀ ਹੇਠ ਆਯੋਜਿਤ ਇਸ ਕੈਂਪ ਦਾ ਉਦਘਾਟਨ ਸ਼੍ਰੀਮਤੀ ਅਰਚਨਾ ਬੱਤਰਾ ਪਤਨੀ ਸਤੀਸ਼ ਕੁਮਾਰ ਬੱਤਰਾ ਨੇ ਕੀਤਾ। ਉਨ੍ਹਾਂ ਦਯਾਵੰਤੀ ਫਾਊਂਡੇਸ਼ਨ ਦੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਕੈਂਪ ਦੌਰਾਨ ਡਾ. ਵਿਕਾਸ ਕੁਮਾਰ (ਬੀਏਐਮਐਸ) ਅਤੇ ਸਹਾਇਕ ਪਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ 67 ਲੋੜਵੰਦਾਂ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕੀਤੀ ਅਤੇ ਲੋੜ ਅਨੁਸਾਰ ਬਿਲਕੁਲ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਲੋੜਵੰਦਾਂ ਨੂੰ ਇਕ ਹਫਤੇ ਦੀ ਫਰੀ ਦਵਾਈ ਦੇਣ ਦੇ ਨਾਲ ਲੋੜ ਹੋਣ ਤੇ ਵਾਧੂ ਦਵਾਈ ਬੰਗਾ ਰੋਡ ਸਥਿਤ ਡਿਸਪੈਂਸਰੀ ਤੋਂ ਪ੍ਰਾਪਤ ਕਰਨ ਦੀ ਹਦਾਇਤ ਕੀਤੀ। ਮਲਕੀਅਤ ਸਿੰਘ ਰਘਬੋਤਰਾ ਨੇ ਹਾਜਰੀਨ ਨੂੰ ਦੱਸਿਆ ਕਿ ਮਹਾਰਿਸ਼ੀ ਚਰਕ ਦੇ ਅਨੁਸਾਰ ਇੱਕ ਸਿਹਤਮੰਦ ਵਿਅਕਤੀ ਦੀ ਸਿਹਤ ਦੀ ਰੱਖਿਆ ਕਰਨ ਅਤੇ ਮਰੀਜ਼ ਦੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਦਾ ਗਿਆਨ ਆਯੁਰਵੇਦ ਪ੍ਰਣਾਲੀ ਵਿੱਚ ਮੌਜੂਦ ਹੈ। ਹਜ਼ਾਰਾਂ ਸਾਲ ਪੁਰਾਣੀ ਆਯੁਰਵੈਦਿਕ ਪ੍ਰਣਾਲੀ ‘ਚ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਦੀ ਤਾਕਤ ਹੈ ਅਤੇ ਇਸਦਾ ਸਰੀਰ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਹੈ। ਆਯੁਰਵੈਦਿਕ ਦਵਾਈਆਂ ਇੱਕ ਸਿਹਤਮੰਦ ਵਿਅਕਤੀ ਦੁਆਰਾ ਵੀ ਵਰਤੀਆਂ ਜਾ ਸਕਦੀਆਂ ਹਨ ਕਿਉਂਕਿ ਇਹ ਸਾਡੀ ਆਧੁਨਿਕ ਜੀਵਨ ਸ਼ੈਲੀ ਨੂੰ ਸਹੀ ਦਿਸ਼ਾ ਦਿੰਦੀਆਂ ਹਨ ਅਤੇ ਸਿਹਤ ਲਈ ਲਾਭਦਾਇਕ ਆਦਤਾਂ ਵਿਕਸਤ ਕਰਦੀਆਂ ਹਨ। ਆਯੁਰਵੈਦਿਕ ਦਵਾਈਆਂ ਜੜ੍ਹੀ ਬੂਟੀਆਂ ਅਤੇ ਹੋਰ ਕੁਦਰਤੀ ਚੀਜ਼ਾਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ। ਜਿਸਦੀ ਵਰਤੋਂ ਨਾਲ ਜੀਵਨ ਖੁਸ਼ਹਾਲ, ਤਣਾਅ ਮੁਕਤ ਅਤੇ ਬਿਮਾਰੀ ਮੁਕਤ ਹੋ ਜਾਂਦਾ ਹੈ। ਅਖੀਰ ਵਿੱਚ ਫਾਊਂਡੇਸ਼ਨ ਦੇ ਮੈਨੇਜਰ ਪਰਮਜੀਤ ਸਿੰਘ ਨੇ ਸਾਰਿਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਮੰਦਿਰ ਕਮੇਟੀ ਦੇ ਸਕੱਤਰ ਇੰਦਰਜੀਤ ਕਾਲੜਾ, ਮੋਹਨ ਲਾਲ ਤਨੇਜਾ, ਵਿਸ਼ਵਾਮਿੱਤਰ ਸ਼ਰਮਾ, ਵਿਪਨ ਖੁਰਾਨਾ ਪ੍ਰਧਾਨ ਜਨਤਾ ਸੇਵਾ ਸੰਮਤੀ,ਜੁਗਲ ਕਿਸ਼ੋਰ ਚਾਨਾ,ਸੰਦੀਪ ਸ਼ਰਮਾ, ਦਵਿੰਦਰ ਕੁਮਾਰ ਬਿੱਲਾ, ਮਨੂੰ ਕੌੜਾ ਅਤੇ ਹੋਰ ਪਤਵੰਤੇ ਹਾਜ਼ਰ ਸਨ।






