Home PHAGWARA ਸਰਕਾਰੀ ਸਕੂਲ ਖੇੜਾ ਵਿੱਚ ਸਾਂਝੇ ਤੌਰ ‘ਤੇ ਮਨਾਇਆ ਗਿਆ ਸੁਤੰਤਰਤਾ ਦਿਵਸ

ਸਰਕਾਰੀ ਸਕੂਲ ਖੇੜਾ ਵਿੱਚ ਸਾਂਝੇ ਤੌਰ ‘ਤੇ ਮਨਾਇਆ ਗਿਆ ਸੁਤੰਤਰਤਾ ਦਿਵਸ

155
0
ad here
ads
ads

ਫਗਵਾੜਾ,ਖੇੜਾ, 18 ਅਗਸਤ (ਪ੍ਰੀਤ ਕੌਰ ਪ੍ਰੀਤੀ)– ਅੱਜ ਸਰਕਾਰੀ ਮਿਡਲ ਸਕੂਲ ਖੇੜਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਖੇੜਾ ਵੱਲੋਂ ਸਾਂਝੇ ਤੌਰ ‘ਤੇ 79ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ। ਇਸ ਖ਼ਾਸ ਮੌਕੇ ‘ਤੇ ਸਰਪੰਚ ਸ੍ਰੀਮਤੀ ਗੁਰਬਖ਼ਸ਼ ਕੌਰ ਨੇ ਸਮੂਹ ਸਟਾਫ਼ ਮੈਂਬਰਾਂ, ਮਿਡ-ਡੇਅ- ਮੀਲ ਵਰਕਰਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਤਿਰੰਗਾ ਲਹਿਰਾਇਆ ਅਤੇ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।ਉਹਨਾਂ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਪੇਸ਼ਕਾਰੀ ਲਈ ਖ਼ਾਸ ਤੌਰ ‘ਤੇ ਪ੍ਰਸੰਸਾ ਕੀਤੀ। ਇਸ ਮੌਕੇ ਉੱਤੇ ਨਵੋਦਿਆ ਵਿਦਿਆਲਿਆ ਲਈ ਦਾਖਲਾ ਪ੍ਰਵੇਸ਼ ਪ੍ਰੀਖਿਆ ਪਾਸ ਕਰਨ ਵਾਲੇ ਪੰਜਵੀਂ ਦੇ ਬੱਚਿਆਂ ਹਰਜੋਤ ਕੌਰ ਅਤੇ ਦੀਪਿਕਾ ਨੂੰ ਵੀ ਸਨਮਾਨਿਤ ਕੀਤਾ ਗਿਆ। ਐੱਸ.ਐੱਮ.ਸੀ. ਕਮੇਟੀ ਮੈਂਬਰ ਸ਼੍ਰੀਮਤੀ ਮੋਨੀਕਾ ਸ਼ਰਮਾ ਨੇ ਸਭ ਨੂੰ ਸੁਤੰਤਰਤਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਸ਼ਾਨਦਾਰ ਪ੍ਰੋਗਰਾਮ ਦੇ ਆਯੋਜਨ ਲਈ ਅਧਿਆਪਕ ਸਾਹਿਬਾਨ ਦੀ ਪ੍ਰਸੰਸਾ ਕੀਤੀ।ਮਿਡਲ ਸਕੂਲ ਇੰਚਾਰਜ ਕਮਲੇਸ਼ ਸੰਧੂ ਨੇ ਵਿਦਿਆਰਥੀਆਂ ਕੋਲੋਂ ਵਾਅਦਾ ਲਿਆ ਕਿ ਉਹ ਅਨੁਸ਼ਾਸ਼ਿਤ ਜੀਵਨ ਜਿਊਣਗੇ ਅਤੇ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣਗੇ। ਇਸ ਦੇ ਨਾਲ ਹੀ ਸਰਕਾਰੀ ਪ੍ਰਾਇਮਰੀ ਸਕੂਲ ਖੇੜਾ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਸਮੂਹ ਸਟਾਫ਼ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਦੀ ਸੱਭਿਆਚਾਰਕ ਅਤੇ ਦੇਸ਼ ਭਗਤੀ ਭਰਪੂਰ ਗੀਤ ,ਰੋਲ ਪਲੇਅ , ਸਕਿੱਟਾਂ,ਡਾਂਸ ਆਦਿ ਪੇਸ਼ਕਾਰੀਆਂ ਦੀ ਪ੍ਰਸੰਸਾ ਕਰਕੇ ਹੌਸਲਾ ਅਫ਼ਜਾਈ ਕੀਤੀ।ਸਟੇਜ ਸੰਚਾਲਨ ਪ੍ਰਾਇਮਰੀ ਅਧਿਆਪਕਾ ਨੀਲਮ ਸੂਦ ਵੱਲੋਂ ਬਾਖ਼ੂਬੀ ਕੀਤਾ ਗਿਆ। ਦੋਵੇਂ ਸਕੂਲਾਂ ਦੇ ਅਧਿਆਪਕਾਂ – ਸ੍ਰੀਮਤੀ ਦਵਿੰਦਰ ਕੌਰ, ਪੂਨਮ ਭੰਡਾਰੀ, ਮਨਿੰਦਰ ਢੇਰਾ, ਕੁਲਦੀਪ ਰਾਮ, ਪਰਵੀਨ ਬਾਲਾ,ਬਿੰਦਰ ਪਾਲ ,ਸੁਰਜੀਤ ਕੌਰ ਨੇ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ।ਵਿਦਿਆਰਥੀਆਂ ਸਲੋਨੀ, ਰੀਤਿਕਾ, ਮਾਨਵੀ, ਤਾਇਅੱਬਾ, ਇਸ਼ਿਕਾ ਚੌਹਾਨ,ਮਹਿਕ, ਮੁਸਕਾਨ,ਤਨੀਸ਼ਾ,ਅਨੁਰਾਧਾ,ਆਰੀਅਨ,ਤਨਵੀਰ ਅਤੇ ਸਿਮਰਨਦੀਪ ਕੌਰ ਵੱਲੋਂ ਗੀਤ, ਰੋਲ ਪਲੇਅ, ਡਾਂਸ ਅਤੇ ਕਵਿਤਾਵਾਂ ਦੀ ਬਿਹਤਰੀਨ ਪੇਸ਼ਕਾਰੀ ਕੀਤੀ ਗਈ, ਜਿਸ ਨੇ ਸਾਰੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਮਨ ਮੋਹ ਲਿਆ।ਐੱਸ.ਐੱਮ.ਸੀ. ਮੈਂਬਰ ਸ੍ਰੀਮਤੀ ਰੇਖਾ, ਸੋਮ ਲਾਲ , ਜੀਵਨ ਲਾਲ,ਸੁਨੀਤਾ ਦੇਵੀ ਨੇ ਵਿਸ਼ੇਸ਼ ਤੌਰ ‘ਤੇ ਸਮਾਰੋਹ ਵਿੱਚ ਸ਼ਿਰਕਤ ਕਰ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ।ਸਮਾਗਮ ਦੇ ਅੰਤ ਵਿੱਚ ਮਿਡ-ਡੇ ਮੀਲ ਵਰਕਰ ਸ੍ਰੀਮਤੀ ਕੁਲਵਿੰਦਰ ਕੌਰ, ਪਰਮਜੀਤ ਕੌਰ, ਸੀਮਾ ਅਤੇ ਨਛੱਤਰ ਕੌਰ ਨੇ ਪਿਆਰ ਅਤੇ ਸੇਵਾ ਭਾਵਨਾ ਨਾਲ ਵਿਦਿਆਰਥੀਆਂ ਅਤੇ ਮਹਿਮਾਨਾਂ ਨੂੰ ਖੀਰ-ਹਲਵਾ ਪਰੋਸਿਆ।ਕੁੱਲ ਮਿਲਾ ਕੇ, ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਅਤੇ ਕੁਰਬਾਨੀਆਂ ਦੇਣ ਵਾਲੇ ਸੂਰਮੇ ਦੇਸ਼ ਭਗਤਾਂ ਨੂੰ ਸਤਿਕਾਰ ਦੇਣ ਲਈ ਉਲੀਕਿਆ ਇਹ ਸਮਾਗਮ ਬਹੁਤ ਹੀ ਉਤਸ਼ਾਹਪੂਰਕ, ਪ੍ਰੇਰਣਾਦਾਇਕ ਅਤੇ ਸਫ਼ਲ ਹੋ ਨਿਬੜਿਆ।

ad here
ads
Previous articleਜ਼ਿਲ੍ਹਾ ਟਾਸਕ ਫੋਰਸ ਵੱਲੋਂ ਬਾਲ ਭਿੱਖਿਆ ਦੀ ਰੋਕਥਾਮ ਲਈ ਜਗਰਾਉਂ ਦੇ ਵੱਖ-ਵੱਖ ਇਲਾਕਿਆਂ ‘ਚ ਚਲਾਇਆ ਵਿਸ਼ੇਸ਼ ਅਭਿਆਨ
Next articleਫਗਵਾੜਾ ਵਿੱਚ ਬੱਚਿਆਂ ਦੀ ਸ਼ਾਮ ਬੱਚਿਆਂ ਦੇ ਨਾਮ ਪ੍ਰੋਗਰਾਮ : ਦੇਸ਼ਭਕਤੀ ਅਤੇ ਸਫ਼ਾਈ ਦਾ ਸੁਨੇਹਾ ਦੇ ਕੇ ਕੀਤਾ ਆਯੋਜਨ ਸਵੱਛਤਾ ਅਭਿਆਨ ਸੋਸਾਇਟੀ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਸੇਵਾ, ਸਫ਼ਾਈ ਅਭਿਆਨ ਅਤੇ ਜਨਕਲਿਆਣਕਾਰੀ ਗਤੀਵਿਧੀਆਂ ਵਿੱਚ ਹੋਰ ਵੀ ਸਰਗਰਮ ਭੂਮਿਕਾ ਨਿਭਾਏਗੀ : ਆਸ਼ੀਸ਼ ਗਾਂਧੀ

LEAVE A REPLY

Please enter your comment!
Please enter your name here