Home Punjab NOC ਤੇ ਨਕਸ਼ਿਆਂ ਦੇ ਰੇਟ ਹੋਏ ਮਹਿੰਗੇ

NOC ਤੇ ਨਕਸ਼ਿਆਂ ਦੇ ਰੇਟ ਹੋਏ ਮਹਿੰਗੇ

238
0
ad here
ads
ads

ਪੜੋ ਪੁਰਾਣੇ ਤੇ ਨਵੇਂ ਰੇਟ …

ਲੰਬੇ ਸਮੇਂ ਤੋਂ ਆਮ ਜਨਤਾ ਅਤੇ ਪ੍ਰਾਪਰਟੀ ਕਾਰੋਬਾਰੀ ਰਜਿਸਟਰੀਆਂ ’ਤੇ ਐੱਨ. ਓ. ਸੀ. ਦੀ ਸ਼ਰਤ ਖਤਮ ਕਰਨ ਦੀ ਮੰਗ ਕਰ ਰਹੇ ਸਨ ਪਰ ਸਰਕਾਰ ਨੇ ਐੱਨ. ਓ. ਸੀ. ਦੀ ਸ਼ਰਤ ਖਤਮ ਕਰਨ ਦੇ ਬਜਾਏ ਚੁੱਪ-ਚੁਪੀਤੇ ਐੱਨ. ਓ. ਸੀਜ਼ ਦੇ ਰੇਟਾਂ ਵਿਚ ਵਾਧਾ ਕਰ ਦਿੱਤਾ ਹੈ। ਇਹ ਰੇਟ ਪੰਜਾਬ ਭਰ ਚ ਲਾਗੂ ਕਰ ਦਿੱਤੇ ਗਏ ਹਨ।

ad here
ads

ਰਿਹਾਇਸ਼ੀ ਐੱਨ. ਓ. ਸੀ. ਜੋ ਪਹਿਲਾਂ ਪ੍ਰਤੀ ਗਜ਼ 401 ਰੁਪਏ ਫੀਸ ਵਸੂਲੀ ਜਾਂਦੀ ਸੀ ਹੁਣ ਇਸ ਦੇ ਰੇਟ ਪ੍ਰਤੀ ਗਜ 692 ਰੁਪਏ ਕਰ ਦਿੱਤੇ ਗਏ ਹਨ, ਜਦਕਿ ਕਮਰਸ਼ੀਅਲ ਐੱਨ. ਓ. ਸੀ. ਦੇ ਰੇਟ 2765 ਤੋਂ ਵਧਾ ਕੇ 3700 ਕਰ ਦਿੱਤੇ ਗਏ ਹਨ, ਜਿਸ ਦੇ ਨਾਲ ਆਮ ਜਨਤਾ ਨੂੰ ਭਾਰੀ ਰਾਸ਼ੀ ਖਰਚ ਕਰ ਕੇ ਐੱਨ. ਓ. ਸੀ. ਲੈਣੀ ਹੋਵੇਗੀ। ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਗਜ ਦੇ ਮਕਾਨ ਦੀ ਐੱਨ. ਓ. ਸੀ. ਲੈਣ ਲਈ 101000 ਰੁਪਏ ਖਰਚ ਕਰਨੇ ਪੈਂਦੇ ਸਨ ਪਰ ਨਵੇਂ ਰੇਟਾਂ ਅਨੁਸਾਰ 130500 ਰੁਪਏ ਖਰਚ ਕਰਨ ਪੈਣਗੇ। ਇੰਨਾ ਹੀ ਨਹੀਂ ਜਿਨ੍ਹਾਂ ਲੋਕਾਂ ਨੇ ਦੋ ਮਹੀਨੇ ਪਹਿਲਾਂ ਵੀ ਐੱਨ. ਓ. ਸੀ. ਲਈ ਬਿਨੈ ਪੱਤਰ ਦਿੱਤਾ ਹੋਇਆ ਸੀ ਉਨ੍ਹਾਂ ਨੂੰ ਵੀ 401 ਰੁਪਏ ਦੇ ਬਜਾਏ 692 ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਫੀਸ ਨੂੰ ਵਸੂਲ ਕੀਤਾ ਹੈ।

ਜ਼ਮੀਨ ਦੀਆਂ ਰਜਿਸਟਰੀਆਂ ਵਿਚ ਐੱਨ. ਓ. ਸੀ. ਦੀ ਸ਼ਰਤ ਨੂੰ ਖਤਮ ਕਰਵਾਉਣ ਲਈ ਪ੍ਰਾਪਰਟੀ ਡੀਲਰਾਂ ਅਤੇ ਕਾਲੋਨਾਈਜ਼ਰਾਂ ਵੱਲੋਂ ਕਾਫ਼ੀ ਲੰਬਾ ਸੰਘਰਸ਼ ਕੀਤਾ ਗਿਆ ਅਤੇ ਤਹਿਸੀਲਾਂ, ਰਜਿਸਟਰੀ ਦਫਤਰਾਂ ਅਤੇ ਡੀ. ਸੀ. ਦਫਤਰ ਧਰਨੇ ਪ੍ਰਦਰਸ਼ਨ ਕੀਤੇ ਗਏ ਪਰ ਅਸਥਾਈ ਤੌਰ ’ਤੇ ਕੁਝ ਸਮੇਂ ਲਈ ਐੱਨ. ਓ. ਸੀ. ਦੀ ਸ਼ਰਤ ਖਤਮ ਕੀਤੀ ਗਈ ਇਸ ਦਾ ਕੋਈ ਸਥਾਈ ਹੱਲ ਨਹੀਂ ਕੱਢਿਆ ਗਿਆ, ਜਿਸ ਨਾਲ ਆਮ ਜਨਤਾ ਫਿਰ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਬਣ ਰਹੀ ਹੈ, ਜਦਕਿ ਜਨਤਾ ਦਾ ਇਸ ਵਿਚ ਕੋਈ ਕਸੂਰ ਨਹੀਂ ਹੈ।

ad here
ads
Previous article58वीं बटालियन बीएसएफ द्वारा राजकीय कन्या माध्यमिक विद्यालय, दोरांगला में सिविक एक्शन प्रोग्राम का सफल आयोजन
Next articleपत्रकारिता की आज़ादी को इसलिए कम नहीं किया जा सकता, क्योंकि सरकारी अधिकारियों को बुरा लगता है: पंजाब एंड हरियाणा हाईकोर्ट

LEAVE A REPLY

Please enter your comment!
Please enter your name here