Home PHAGWARA ਮਾਨਸਰੋਵਰ ਸਾਹਿਤ ਅਕਾਦਮੀ ਦੇ “ਮਹਿਕਦੀ ਸ਼ਾਮ” ਲਾਈਵ ਪ੍ਰੋਗਰਾਮ ਨੂੰ ਪ੍ਰੋ. ਭੋਲਾ ਯਮਲਾ...

ਮਾਨਸਰੋਵਰ ਸਾਹਿਤ ਅਕਾਦਮੀ ਦੇ “ਮਹਿਕਦੀ ਸ਼ਾਮ” ਲਾਈਵ ਪ੍ਰੋਗਰਾਮ ਨੂੰ ਪ੍ਰੋ. ਭੋਲਾ ਯਮਲਾ ਜੀ ਨੇ ਯਾਦਗਾਰ ਬਣਾ ਦਿੱਤਾ-ਸੂਦ ਵਿਰਕ

32
0
ad here
ads
ads

ਫਗਵਾੜਾ  (ਪ੍ਰੀਤੀ) ਪੰਜਾਬੀ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਮਿਤੀ 27 ਅਪ੍ਰੈਲ ਦਿਨ ਐਤਵਾਰ ਨੂੰ ਸ਼ਾਮ 6:30 ਵਜੇ “ਮਹਿਕਦੀ ਸ਼ਾਮ” ਲਾਈਵ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕਰਦੇ ਹੋਏ ਮਹਿੰਦਰ ਸੂਦ ਵਿਰਕ ਜੀ ਨੇ ਪ੍ਰੋ. ਭੋਲਾ ਯਮਲਾ ਜੀ (ਚੇਅਰਮੈਨ ਇੰਡਿਕ ਆਰਟਸ ਵੈਲਫ਼ੇਅਰ ਕੌਂਸਲ) ਨੂੰ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ। “ਮਹਿਕਦੀ ਸ਼ਾਮ” ਪ੍ਰੋਗਰਾਮ ਨੂੰ ਸੂਦ ਵਿਰਕ ਜੀ ਨੇ ਸ਼ਾਨਦਾਰ ਅੰਦਾਜ਼ ਵਿੱਚ ਪੇਸ਼ ਕੀਤਾ ਅਤੇ ਪ੍ਰੋ. ਭੋਲਾ ਯਮਲਾ ਜੀ ਨੇ ਆਪਣੀ ਮਿੱਠੀ ਆਵਾਜ਼ ਅਤੇ ਸਕੂਨ ਭਰਪੂਰ ਗੀਤਾਂ ਦੇ ਨਾਲ ਸਰੋਤਿਆਂ ਦੇ ਮਨਾਂ ਅੰਦਰ ਸਕੂਨ ਭਰ ਦਿੱਤਾ। ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਦੇ ਸੰਸਥਾਪਕ ਮਾਨ ਸਿੰਘ ਸੁਥਾਰ ਜੀ ਅਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਅਤੇ ਇਸ ਪ੍ਰੋਗਰਾਮ ਦੇ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਨੇ ਪ੍ਰੋ.ਭੋਲਾ ਯਮਲਾ ਜੀ ਦਾ ਵਿਸੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਪੰਜਾਬੀ ਮਾਂ ਬੋਲੀ ਲਈ ਵਚਨਬੱਧ ਹੈ ਅਤੇ ਇਸ ਤਰ੍ਹਾਂ ਦੇ ਉਪਰਾਲੇ ਸੰਸਥਾ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ।

ad here
ads
Previous articleਰਾਮਗੜ੍ਹੀਆ ਕਾਲਜ ਵਿਖੇ ਨੇਤਰਹੀਣ ਅਤੇ ਦਿਵਿਆਂਗਾਂ ਦੇ ਦਸਤਾਵੇਜ਼ ਬਣਾਉਣ ਸਬੰਧੀ ਕੈਂਪ
Next articleਸਰਕਾਰੀ ਹਾਈ ਸਕੂਲ ਪਿੰਡ ਖਲਵਾੜਾ ਵਿਖੇ ਕਰਵਾਇਆ ਪੰਚਾਇਤ ਰਾਜ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

LEAVE A REPLY

Please enter your comment!
Please enter your name here