Home Ludhiana ਆਲ ਇੰਡੀਆ ਰੇਡੀਓ ਵਲੋਂ ਮਨਾਇਆ ਗਿਆ ਤੀਜ ਦਾ ਤਿਉਹਾਰ ...

ਆਲ ਇੰਡੀਆ ਰੇਡੀਓ ਵਲੋਂ ਮਨਾਇਆ ਗਿਆ ਤੀਜ ਦਾ ਤਿਉਹਾਰ ਸਮੂਹ ਕਰਮਚਾਰੀਆਂ ਵਲੋਂ ਸਭਿਆਚਾਰਕ ਮਾਹੌਲ ਦਾ ਰੰਗ ਬਨ੍ਹਿਆ ਗਿਆ ਅਤੇ ਪੀਘਾਂ ਝੂਟੀਆਂ

170
0
ad here
ads
ads

ਲੁਧਿਆਣਾ (ਸਰਬਜੀਤ ਲੁਧਿਆਣਾਵੀ ) : ਆਲ ਇੰਡੀਆ ਰੇਡੀਓ ਦੇ ਆਕਾਸ਼ਵਾਣੀ ਲੁਧਿਆਣਾ ਕੇਂਦਰ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਤੀਆਂ ਦਾ ਤਿਉਹਾਰ ਆਕਾਸ਼ਵਾਣੀ ਕੇਂਦਰ ਲੁਧਿਆਣਾ ਦੇ ਨਿਰਦੇਸ਼ਕ ਕਰਮਵੀਰ ਕਰਨ ਦੀ ਅਗਵਾਈ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਜਿਸ ਆਕਾਸ਼ਵਾਣੀ ਲੁਧਿਆਣਾ ਦੇ ਸਮੂਹ ਕਰਮਚਾਰੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਕੇਂਦਰ ਦੇ ਨਿਰਦੇਸ਼ਕ ਕਰਮਵੀਰ ਕਰਨ ਨੇ ਕਿਹਾ ਕਿ ਸਾਵਣ ਦੇ ਮਹੀਨੇ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਪੰਜਾਬ ਦਾ ਇੱਕ ਪ੍ਰਸਿੱਧ ਤਿਉਹਾਰ ਹੈ। ਇਹ ਤਿਉਹਾਰ ਸਾਡੇ ਅਮੀਰ ਸੱਭਿਆਚਾਰ ਦਾ ਪ੍ਰਤੀਕ ਹੈ। ਇਸ ਨਾਲ ਅਸੀ ਆਪਣੀ ਸਭਿਆਚਾਰ ਅਤੇ ਮਹਾਨ ਪਰੰਪਰਾਵਾਂ ਨਾਲ ਜੁੜਦੇ ਹਾਂ ਅਤੇ ਪ੍ਰੇਰਨਾ ਲੈਂਦੇ ਹਾਂ। ਉਨ੍ਹਾਂ ਕਿਹਾ ਕਿ ਸਾਵਣ ਦਾ ਮਹੀਨਾ ਆਪਣੇ ਨਾਲ ਤਿਉਹਾਰ ਲੈਕੇ ਆਉਂਦਾ ਹੈ। ਇਸ ਮਹੀਨੇ ਚਾਰੇ ਪਾਸੇ ਹਰਿਆਲੀ ਫੈਲ ਜਾਂਦੀ ਹੈ ਅਤੇ ਕੁਦਰਤ ਵੀ ਆਪਣੀ ਪੂਰੀ ਸੁੰਦਰਤਾ ਵਿੱਚ ਹੁੰਦੀ ਹੈ। ਕੁਦਰਤ ਦੀ ਸੁੰਦਰਤਾ ਦੇਖਣ ਯੋਗ ਹੁੰਦੀ ਹੈ। ਬਰਸਾਤ ਦਾ ਮੌਸਮ ਆਪਣੇ ਸਿਖਰ ‘ਤੇ ਹੁੰਦਾ ਹੈ ਤੇ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਫੈਲ ਜਾਂਦੀ ਹੈ। ਇਸੇ ਲਈ ਇਸ ਤਿਉਹਾਰ ਨੂੰ ਹਰਿਆਲੀ ਤੀਜ ਕਿਹਾ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਤੀਜ ਨੂੰ ਝੂਲਿਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਸ ਤਿਉਹਾਰ ਦਾ ਔਰਤਾਂ ਤੇ ਕੁੜੀਆਂ ਲਈ ਵਿਸ਼ੇਸ਼ ਮਹੱਤਵ ਹੈ।
ਇਸ ਮੌਕੇ ਆਕਾਸ਼ਵਾਣੀ ਲੁਧਿਆਣਾ ਕੇਂਦਰ ਦੇ ਸਮੂਹ ਕਰਮਚਾਰੀਆਂ ਵਲੋਂ ਸਭਿਆਚਾਰਕ ਮਾਹੌਲ ਦਾ ਰੰਗ ਬਨ੍ਹਿਆ ਗਿਆ ਅਤੇ ਪੀਘਾਂ ਝੂਟੀਆਂ ਅਤੇ ਰਲ ਕੇ ਬੋਲੀਆਂ ਤੇ ਗਿੱਧਾ ਪਾਉਂਦਿਆਂ ਆਪੋ ਆਪਣੇ ਮਨਾਂ ਦੇ ਚਾਵਾਂ ਦਾ ਪ੍ਰਗਟਾਵਾ ਕਰਦਿਆਂ ਪੂਰੇ ਮਾਹੌਲ ਨੂੰ ਤੀਜਮਈ ਬਣਾ ਦਿੱਤਾ।
ਅੰਤ ਵਿੱਚ ਆਕਾਸ਼ਵਾਣੀ ਲੁਧਿਆਣਾ ਕੇਂਦਰ ਦੇ ਨਿਰਦੇਸ਼ਕ ਕਰਮਵੀਰ ਕਰਨ ਨੇ ਸਮੁੱਚੀ ਟੀਮ ਦੀ ਹੌਸਲਾ ਅਫਜ਼ਾਈ ਕਰਦਿਆਂ ਸਭ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਆਰ.ਜੇ ਰਿਨੀ ਸ਼ਰਮਾ, ਆਰ.ਜੇ ਅਮਨ ਭਗਤ ਵੋਹਰਾ, ਆਰ.ਜੇ ਡਾਕਟਰ ਜਸਲੀਨ ਕੌਰ, ਆਰ.ਜੇ ਆਕਾਸ਼ਦੀਪ ਦਿਵੇਦੀ, ਸਰਬਜੀਤ ਲੁਧਿਆਣਵੀ, ਆਰ.ਜੇ ਸਮਕਸ਼ ਮਲਹੋਤਰਾ, ਆਰ.ਜੇ ਵਿਨਾਇਕਾ ਸ਼ਰਮਾ, ਆਰ.ਜੇ ਕੁਲਦੀਪ ਸਿੰਘ, ਆਰ.ਜੇ ਸਿਮਰਨ ਕੌਰ, ਆਰ.ਜੇ ਮਨਪ੍ਰੀਤ ਕੌਰ, ਆਰ.ਜੇ ਗੁਰਵਿੰਦਰ ਸਿੰਘ, ਬੀ.ਏ ਰੀਨਾ ਢਿੱਲੋਂ, ਬੀ.ਏ. ਰਜਨੀ ਬਾਲਾ, ਬੀ.ਏ. ਸਿਮਰਨ ਕੌਰ, ਬੀ.ਏ. ਡਾ. ਸਰਬਜੀਤ ਕੌਰ, ਬੀ.ਏ. ਨੀਤੂ ਠਾਕੁਰ, ਬੀ.ਏ. ਬਲਵਿੰਦਰ ਕੌਰ, ਬੀ.ਏ ਅਰਜੁਨ ਸਿੰਘ, ਰਾਹੁਲ ਕੁਮਾਰ ਆਦਿ ਹਾਜ਼ਰ ਸਨ।

ad here
ads
Previous articleभाई मंझ सेवक जत्था द्वारा कीर्तन समागम सिमरन अभियश कार्यक्रम का आयोजन
Next articleਪੰਜਾਬ ਵਿੱਚ ਬਲਦਾਂ ਦੀਆਂ ਦੌੜਾਂ ਸ਼ੁਰੂ ਕਰਨ ਲਈ ਕਾਨੂੰਨ ਪਾਸ ਕਰਨ ’ਤੇ ਮੁੱਖ ਮੰਤਰੀ ਮਾਨ ਦਾ ਸਨਮਾਨ 11 ਸਾਲਾਂ ਬਾਅਦ ਮੁੜ ਸ਼ੁਰੂ ਹੋ ਰਹੀਆਂ ਬਲਦਾਂ ਦੀਆਂ ਦੌੜਾਂ-ਮੁੱਖ ਮੰਤਰੀ

LEAVE A REPLY

Please enter your comment!
Please enter your name here