Home Gurdaspur ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਨੂੰ ਲਗਾਤਾਰ ਪੰਜਵੀਂ ਵਾਰ ਮਿਲ ਰਿਹਾ ਹੈ। ਸਟੇਟ...

ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਨੂੰ ਲਗਾਤਾਰ ਪੰਜਵੀਂ ਵਾਰ ਮਿਲ ਰਿਹਾ ਹੈ। ਸਟੇਟ ਅਵਾਰਡ

160
0
ad here
ads
ads

ਗੁਰਦਾਸਪੁਰ
ਸੁਸ਼ੀਲ ਬਰਨਾਲਾ

-ਖੂਨਦਾਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੀ ਟੀਮ ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਨੂੰ ਲਗਾਤਾਰ ਪੰਜਵੀਂ ਵਾਰ ਸਿਹਤ ਵਿਭਾਗ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਇਸ ਸਬੰਧੀ ਗੱਲਬਾਤ ਕਰਦੇ ਹੋਏ ਟੀਮ ਦੇ ਸੰਸਥਾਪਕ ਰਜੇਸ਼ ਬੱਬੀ ਨੇ ਦੱਸਿਆ ਕਿ ਸਾਡੀ ਟੀਮ ਨੂੰ ਮਿਲ ਰਿਹਾ ਇਹ ਪੰਜਵੀਂ ਵਾਰ ਸਟੇਟ ਅਵਾਰਡ ਸਮੁੱਚੇ ਗੁਰਦਾਸਪੁਰ ਸ਼ਹਿਰ ਦੇ ਨਿਵਾਸੀਆਂ ਨੂੰ ਸਮਰਪਿਤ ਹੈ।
ਉਹਨਾਂ ਅੱਗੇ ਦੱਸਿਆ ਕਿ ਉਹਨਾਂ ਦੀ ਟੀਮ ਨੂੰ ਮਿਲਣ ਵਾਲਾ ਇਹ ਅਵਾਰਡ ਟੀਮ ਦੇ ਪ੍ਰਧਾਨ ਆਦਰਸ਼ ਕੁਮਾਰ ਪ੍ਰਾਪਤ ਕਰਨਗੇ। ਇਸ ਦੇ ਨਾਲ ਹੀ ਟੀਮ ਦੇ ਮੁੱਖ ਸਲਾਹਕਾਰ ਅਵਤਾਰ ਸਿੰਘ ਘੁੰਮਣ ਉਰਫ ਰਾਜੂ ਬ੍ਰਹਮਾ ਅਤੇ ਉਹਨਾਂ ਦੀ ਪਤਨੀ ਰਾਜਵਿੰਦਰ ਅਤੇ ਮਧੂ ਸੂਦਨ ਸ਼ਰਮਾ ਉਰਫ ਮਨੂੰ ਸ਼ਰਮਾ ਅਤੇ ਉਹਨਾਂ ਦੀ ਪਤਨੀ ਭੂਮੀ ਨੂੰ ਵੀ ਇਹ ਸਟੇਟ ਅਵਾਰਡ ਇਕੱਠਿਆਂ ਹੀ ਸਟੇਟ ਅਵਾਰਡ ਮਿਲ ਰਿਹਾ ਹੈ।
ਇੱਥੇ ਹੀ ਬੱਸ ਨਹੀਂ ਸਗੋਂ ਟੀਮ ਦੇ ਮੈਂਬਰ ਹਰਪ੍ਰੀਤ ਸਿੰਘ ਉਰਫ ਰਾਨੂ ਮਾਨ ਨੂੰ ਵੀ ਵੱਖਰੇ ਤੌਰ ਯੂਥ ਆਈਕਨ ਸਟੇਟ ਅਵਾਰਡ ਮਿਲ ਰਿਹਾ ਹੈ।
ਟੀਮ ਨੂੰ ਇਹ ਸਨਮਾਨ ਨੂੰ ਪਟਿਆਲਾ ਵਿਖੇ ਰਾਜ ਪੱਧਰੀ ਹੋਣ ਵਾਲੇ ਸਨਮਾਨ ਸਮਾਰੋਹ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਦੇ ਹੱਥੋਂ ਪ੍ਰਾਪਤ ਹੋਵੇਗਾ।

ad here
ads
ad here
ads
Previous articleਤਿਓਹਾਰਾਂ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਨੇ ਕੀਤੀ ਐਡਵਾਈਜ਼ਰੀ ਜਾਰੀ
Next articleसंयुक्त नैतिक मानव अधिकार समिति अंबाला की टीम ने विश्व शांति सेवा एवं सम्मान संगठन के सहयोग से अपने अधिकारों के प्रति जागृत करने के लिए लगाया शिविर

LEAVE A REPLY

Please enter your comment!
Please enter your name here