ਗੁਰਦਾਸਪੁਰ (ਸੁਸ਼ੀਲ ਬਰਨਾਲਾ)-:
ਵੈਦਿਕ ਸ਼ਨਾਤਨ ਧਰਮ ਪ੍ਰਚਾਰ ਸਭਾ ਅਤੇ ਪਿੰਡ ਬਰਨਾਲਾ ਵਾਸੀਆ ਵੱਲੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649 ਪ੍ਰਕਾਸ਼ ਪੁਰਬ ਬੜੀ ਧੂਮ ਧਾਮ ਅਤੇ ਸਰਧਾ ਨਾਲ ਮਨਾਇਆ ਗਿਆ। ਸਵੇਰੇ ਪ੍ਰਭਾਤ ਫੇਰੀ ਕੱਢੀ ਗਈ।ਬਦਾਮਾ ਵਾਲੇ ਦੁੱਧ ਦਾ ਲੰਗਰ ਲਗਾਇਆ ਗਿਆ। ਦੁਪਹਿਰ ਨੂੰ ਸਤਸੰਗ ਕਰਕੇ ਸੰਗਤਾ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਕਮਲ ਲਾਲ,ਸੁਖਬੀਰ ਲਾਲ,ਸਾਬਕਾ ਸਰਪੰਚ ਗੁਰਭੇਜ ਸਿੰਘ,ਸਮਾਜ ਸੇਵਕ ਸੁਸ਼ੀਲ ਬਰਨਾਲਾ, ਬਲਰਾਮ,ਹਰਭਜਨ ਲਾਲ, ਸੋਨੀ, ਮਨੀਸ਼ਵਰ,ਸੁਖਦੇਵ ਰਾਜ, ਨਰਿੰਦਰ ਕੁਮਾਰ, ਪ੍ਰਦੀਪ ਕੁਮਾਰ, ਦਲਬੀਰ ਚੰਦ, ਮਨਦੀਪ ਕੁਮਾਰ ਨੇ ਦਾਲ ਚਾਵਲ ਮਾਣੀ ਅਤੇ ਕੜਾਹ ਪ੍ਰਸ਼ਾਦ ਦਾ ਅਤੁੱਟ ਲੰਗਰ ਵਰਤਾਇਆ ਗਿਆ।






