Home Ludhiana ਤਿਓਹਾਰਾਂ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਨੇ ਕੀਤੀ ਐਡਵਾਈਜ਼ਰੀ...

ਤਿਓਹਾਰਾਂ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਨੇ ਕੀਤੀ ਐਡਵਾਈਜ਼ਰੀ ਜਾਰੀ

164
0
ad here
ads
ads

ਲੁਧਿਆਣਾ 1 ਅਕਤੂਬਰ
ਤਿਉਹਾਰਾਂ ਦੇ ਸੀਜ਼ਨ ਵਿੱਚ ਲੋਕ ਵੱਡੀ ਗਿਣਤੀ ਵਿੱਚ ਖਰੀਦਦਾਰੀ ਕਰਦੇ ਹਨ ।ਇਸ ਦੌਰਾਨ ਸਿਹਤ ਨਾਲ ਸੰਬੰਧਿਤ ਖ਼ਤਰੇ ਵਧਣ ਦੀ ਸੰਭਾਵਨਾ ਰਹਿੰਦੀ ਹੈ। ਆਮ ਲੋਕਾਂ ਦੀ ਭਲਾਈ ਲਈ ਸਿਹਤ ਵਿਭਾਗ ਲੁਧਿਆਣਾ ਵੱਲੋਂ ਸਿਹਤ ਐਡਵਾਈਜ਼ਰੀ ਜਾਰੀ ਕਰਦੇ ਹੋਏ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਨੇ ਦੱਸਿਆ ਕਿ
ਭੀੜ ਭੜਕੇ ਵਾਲੀਆਂ ਥਾਵਾਂ ਦੁਸਹਿਰਾ ਮੇਲਿਆਂ, ਅਤੇ ਹੋਰ ਸਮਾਰੋਹਾਂ ਵਿੱਚ ਜਾਣ ਤੋਂ ਬਚਿਆ ਜਾਵੇ ।ਤਿਉਹਾਰਾਂ ਦੇ ਦਿਨਾਂ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਦੀ ਖ਼ਾਸ ਸੰਭਾਲ ਰੱਖੀ ਜਾਵੇ।ਖਾਣ ਪੀਣ ਵੇਲੇ ਸਾਫ਼ ਸੁਥਰੇ ਭੋਜਨ ਦੀ ਵਰਤੋਂ ਕੀਤੀ ਜਾਵੇ ਜ਼ਿਆਦਾ ਮਿੱਠੇ ਵਾਲੀਆਂ ਅਤੇ ਤਲੀਆਂ ਹੋਈਆਂ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ ਅਤੇ ਸਾਫ਼ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ।ਜੇਕਰ ਹੋ ਸਕੇ ਤਾਂ ਪਟਾਖਿਆਂ ਦੀ ਵਰਤੋਂ ਨਾ ਕੀਤੀ ਜਾਵੇ ।ਪਟਾਖਿਆਂ ਨੂੰ ਅੱਗ ਲਗਾਉਣ ਸਮੇ ਸਮੇ ਦੂਰੀ ਬਣਾਕੇ ਰੱਖੀ ਜਾਵੇ । ਆਪਣੀਆਂ ਅੱਖਾਂ ਨੂੰ ਤੇਜ ਰੌਸ਼ਨੀ ਅਤੇ ਪਟਾਖਿਆਂ ਤੋਂ ਬਚਾਇਆ ਜਾਵੇ ਅਤੇ ਬੱਚਿਆਂ ਨੂੰ ਤਿੱਖੀਆਂ ਅਤੇ ਨੁਕੀਲੀਆਂ ਵਸਤਾਂ ਖੇਡਣ ਲਈ ਨਾ ਦਿੱਤੀਆਂ ਜਾਣ ।
ਬਜ਼ੁਰਗ ਅਤੇ ਬਿਮਾਰ ਲੋਕ ਜਿਨ੍ਹਾਂ ਨੂੰ ਦਿਲ, ਸ਼ੁਗਰ ਜਾਂ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨਾਂ ਨੂੰ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਰੋਕਿਆ ਜਾਵੇ ।
ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰਾਂ ਨੂੰ ਖੁਸ਼ੀ-ਖੁਸ਼ੀ ਮਨਾਉਣ ਦੇ ਨਾਲ ਨਾਲ ਆਪਣੀ ਸਿਹਤ ਅਤੇ ਸੁਰੱਖਿਆ ਦਾ ਵੀ ਧਿਆਨ ਰੱਖਣ ।

ad here
ads
Previous articleਲੁਧਿਆਣਾ ਦੇ 8 ਸਰਕਾਰੀ ਹਸਪਤਾਲਾਂ ਨੂੰ ਨਵੇਂ ਟੀ.ਸੀ.ਬੀ ਮੀਟਰ ਮਿਲੇ, ਨਵਜੰਮੇ ਬੱਚਿਆਂ ਦੀ ਦੇਖਭਾਲ ਹੋਏਗੀ ਬਿਹਤਰ
Next articleਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਨੂੰ ਲਗਾਤਾਰ ਪੰਜਵੀਂ ਵਾਰ ਮਿਲ ਰਿਹਾ ਹੈ। ਸਟੇਟ ਅਵਾਰਡ

LEAVE A REPLY

Please enter your comment!
Please enter your name here