Home PHAGWARA ਫਗਵਾੜਾ ਵਾਸੀਆਂ ਲਈ ਵੱਡੀ ਰਾਹਤ – ਵਨ ਟਾਇਮ ਸੈਟਲਮੈਂਟ ਪਾਲਿਸੀ 2025 ਨੂੰ...

ਫਗਵਾੜਾ ਵਾਸੀਆਂ ਲਈ ਵੱਡੀ ਰਾਹਤ – ਵਨ ਟਾਇਮ ਸੈਟਲਮੈਂਟ ਪਾਲਿਸੀ 2025 ਨੂੰ ਮਨਜ਼ੂਰੀ

136
0
ad here
ads
ads

ਬਕਾਇਆ ਪ੍ਰਾਪਰਟੀ ਟੈਕਸ ਦੀ 31 ਜੁਲਾਈ ਤੱਕ ਅਦਾਇਗੀ ਕਰਨ ਨਾਲ ਮਿਲੇਗੀ ਜੁਰਮਾਨੇ ਤੇ ਵਿਆਜ ਤੋਂ ਪੂਰੀ ਛੋਟ

ਫਗਵਾੜਾ 22 ਮਈ-(ਪ੍ਰੀਤੀ)
ਫਗਵਾੜਾ ਨਗਰ ਨਿਗਮ ਦੇ ਮੇਅਰ ਸ੍ਰੀ ਰਾਮਪਾਲ ਉੱਪਲ ਤੇ ਨਗਰ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਫਗਵਾੜਾ ਵਾਸੀਆਂ ਲਈ ਰਾਹਤ ਭਰੀ ਖੁਸ਼ਖਬਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਨੇ ਸਥਾਨਕ ਸਰਕਾਰ ਵਿਭਾਗ ਰਾਹੀਂ ਸੂਬੇ ਭਰ ਦੇ ਜਾਇਦਾਦ ਮਾਲਕਾਂ ਲਈ ਇੱਕ ਵੱਡੀ ਰਾਹਤ ਭਰੀ ਸੂਚਨਾ ਜਾਰੀ ਕੀਤੀ ਹੈ। ਨਗਰ ਨਿਗਮਾਂ ਦੀ ਹਦੂਦ ਅੰਦਰ ਨਾਗਰਿਕਾਂ ਤੇ ਵਿੱਤੀ ਬੋਝ ਨੂੰ ਘਟਾਉਣ ਦੇ ਉਦੇਸ਼ ਨਾਲ ਪੰਜਾਬ ਮਿਉਂਸੀਪਲ ਐਕਟ, 1911 ਅਤੇ ਪੰਜਾਬ ਮਿਉਂਸੀਪਲ ਕਾਰਪੋਰੇਸ਼ਨ ਐਕਟ, 1976 ਅਨੁਸਾਰ ਅਦਾਇਗੀ ਨਾ ਕੀਤੇ ਜਾਂ ਅੰਸ਼ਕ ਤੌਰ ‘ਤੇ ਅਦਾ ਕੀਤੇ ਗਏ ਹਾਊਸ/ਪ੍ਰਾਪਰਟੀ ਟੈਕਸ ਵਾਲੇ ਵਿਅਕਤੀਆਂ ਲਈ ਵਨ ਟਾਈਮ ਸੈਟਲਮੈਂਟ ਪਾਲਿਸੀ-2025 ਨੂੰ ਮਨਜ਼ੂਰੀ ਦਿੱਤੀ ਗਈ ਹੈ।

ad here
ads

ਜਿਹੜੇ ਪ੍ਰਾਪਰਟੀ ਟੈਕਸਦਾਤਾ 31 ਜੁਲਾਈ, 2025 ਤੱਕ ਆਪਣਾ ਪੂਰਾ ਟੈਕਸ ਦਾ ਬਕਾਇਆ ਰਕਮ ਇਕਮੁਸ਼ਤ ਅਦਾ ਕਰਦੇ ਹਨ, ਉਨ੍ਹਾਂ ਨੂੰ ਜੁਰਮਾਨੇ ਅਤੇ ਵਿਆਜ ਦੀ ਪੂਰੀ ਛੋਟ ਮਿਲੇਗੀ।

31 ਅਕਤੂਬਰ, 2025 ਤੱਕ ਅੰਸ਼ਕ ਛੋਟ

ਜੇਕਰ ਅਦਾਇਗੀ 31 ਜੁਲਾਈ ਤੋਂ ਬਾਅਦ ਪ੍ਰੰਤੂ 31 ਅਕਤੂਬਰ, 2025 ਤੋਂ ਪਹਿਲਾਂ ਕੀਤੀ ਜਾਂਦੀ ਹੈ, ਤਾਂ ਜੁਰਮਾਨੇ ਅਤੇ ਵਿਆਜ ਦੀ ਰਕਮ ਵਿੱਚ 50% ਛੋਟ ਮਿਲੇਗੀ।

31 ਅਕਤੂਬਰ, 2025 ਤੋਂ ਬਾਅਦ ਕੋਈ ਛੋਟ ਨਹੀਂ

ਇਸ ਮਿਆਦ ਤੋਂ ਬਾਅਦ ਬਕਾਇਆ ਰਕਮ ‘ਤੇ ਮੌਜੂਦਾ ਨਿਯਮਾਂ ਅਨੁਸਾਰ ਪੂਰਾ ਜੁਰਮਾਨਾ ਅਤੇ ਵਿਆਜ ਵਸੂਲਿਆ ਜਾਵੇਗਾ। ਉਨ੍ਹਾਂ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਸ਼ਹਿਰ ਵਾਸੀਆਂ ਦਾ ਪ੍ਰਾਪਰਟੀ ਟੈਕਸ ਦਾ ਬਕਾਇਆ ਪੈਂਡਿੰਗ ਹੈ, ਉਹ ਸਰਕਾਰ ਦੀ ਇਸ ਸਕੀਮ ਦਾ ਫਾਇਦਾ ਉਠਾਉਂਦੇ ਹੋਏ ਆਪਣਾ ਪ੍ਰਾਪਰਟੀ ਟੈਕਸ ਦਫ਼ਤਰ ਨਗਰ ਨਿਗਮ, ਫਗਵਾੜਾ ਵਿਖੇ ਜਮ੍ਹਾਂ ਜ਼ਰੂਰ ਕਰਵਾਉਣ।ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਪਹਿਲਕਦਮੀ ਨਾਲ ਅਨੇਕਾਂ ਪ੍ਰਾਪਰਟੀ ਟੈਕਸ ਅਦਾ ਕਰਨ ਵਾਲੇ ਲੋਕਾਂ ਨੂੰ ਲਾਭ ਹੋਣ ਦੀ ਉਮੀਦ ਹੈ, ਜਿਨ੍ਹਾਂ ਨੇ ਸਮੇਂ ਸਿਰ ਆਪਣਾ ਪ੍ਰਾਪਰਟੀ ਟੈਕਸ ਅਦਾ ਨਹੀਂ ਕੀਤਾ। ਸਰਕਾਰ ਦੇ ਇਸ ਕਦਮ ਨਾਲ ਨਗਰ ਨਿਗਮਾਂ ਨੂੰ ਵੀ ਬਕਾਇਆ ਮਾਲੀਆ ਵਸੂਲਣ ਵਿੱਚ ਮੱਦਦ ਮਿਲੇਗੀ ਅਤੇ ਸ਼ਹਿਰਵਾਸੀਆਂ ਨੂੰ ਵੀ ਆਪਣੀਆਂ ਦੇਣਦਾਰੀਆਂ ਨਿਪਟਾਉਣ ਦਾ ਨਿਰਪੱਖ ਮੌਕਾ ਮਿਲੇਗਾ।

ad here
ads
Previous articleਰੇਲਵੇ ਰੋਡ ‘ਤੇ ਨਿਯਮਾਂ ਅਤੇ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਹੈ ਕੌਂਸਲਰ, ਪ੍ਰਸ਼ਾਸਨ ਗੂੜ੍ਹੀ ਨੀਂਦ ਸੁੱਤਾ ਪਿਆ ਹੈ: ਨਿਧੀ ਵਾਲੀਆ
Next articleਫਗਵਾੜਾ ਵਿਖੇ ਖੁਰਾਕ ਕਮਿਸ਼ਨ ਮੈਂਬਰ ਵੱਲੋਂ ਅਚਨਚੇਤ ਰਾਸ਼ਨ ਡਿੱਪੂਆਂ ਦੀ ਜਾਂਚ

LEAVE A REPLY

Please enter your comment!
Please enter your name here