ਫਗਵਾੜਾ 11 ਅਪ੍ਰੈਲ ( ਪ੍ਰੀਤੀ ਜੱਗੀ ) ਡੇਰਾ 108 ਸੰਤ ਬਾਬਾ ਹੰਸ ਰਾਜ ਮਹਾਰਾਜ ਸ੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪੰਡਵਾ ਸੁਸਾਇਟੀ ਰਜਿ: ਦੀ ਮੀਟਿੰਗ ਸੰਤ ਮਹਿੰਦਰਪਾਲ ਪੰਡਵਾ ਵਾਲਿਆ ਵਲੋਂ ਕੀਤੀ ਗਈ । ਇਸ ਮੌਕੇ ਤੇ ਦੇਸ਼ਾ ਵਿਦੇਸ਼ਾ ਦੀਆਂ ਸਮੂਹ ਸੰਗਤਾਂ ਦੀ ਸਹਿਮਤੀ ਨਾਲ ਪੋਮਾ ਸਿੰਘ ਬੂਟਰ ਨੂੰ ਡੇਰਾ 108 ਸੰਤ ਬਾਬਾ ਹੰਸ ਰਾਜ ਮਹਾਰਾਜ ਸ੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪੰਡਵਾ ਸੁਸਾਇਟੀ ਦਾ ਚੇਅਰਮੈਨ ਨਿਯੁੱਕਤ ਕੀਤਾ ਗਿਆ । ਇਸ ਮੌਕੇ ਤੇ ਸੰਤ ਮਹਿੰਦਰਪਾਲ ਪੰਡਵਾ, ਸੰਤ ਬੀਬੀ ਬਿਮਲਾ ਰਾਣੀ, ਸੰਤ ਜਸਵਿੰਦਰਪਾਲ ਪੰਡਵਾ, ਸੰਤ ਮੋਹਨ ਪਾਲ ਪੰਡਵਾ ਨੇ ਆਖਿਆ ਕਿ ਪੋਮਾ ਸਿੰਘ ਬੂਟਰ ਪਿਛਲੇ ਲਗਭਗ 30 ਸਾਲ ਤੋਂ ਗੁਰੂ ਘਰ ਨਾਲ ਜੁੜੇ ਹੋਏ ਹਨ ਉਨ੍ਹਾਂ ਦੀਆਂ ਵਧੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਗਈ । ਇਸ ਮੋਕੇ ਤੇ ਪੋਮਾ ਸਿੰਘ ਬੂਟਰ ਨੇ ਆਖਿਆ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਮਿਲੀ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਦੇਸ਼ਾ ਵਿਦੇਸ਼ਾ ਵਿਚ ਵੀ ਅਸਥਾਨ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ ਅਤੇ ਸੁਸਾਇਟੀ ਦੇ ਸਭਨਾਂ ਅਹੁੱਦੇਦਾਰਾਂ ਅਤੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਾਂਗੇ । ਇਸ ਨਿਯੁੱਕਤੀ ਤੇ ਉਨ੍ਹਾਂ ਨੇ ਸੰਤਾਂ ਮਹਾਪੁਰਸ਼ਾ ਅਤੇ ਸਮੂਹ ਸੰਗਤ ਦਾ ਤਹਿ ਦਿਲੋ ਧੰਨਵਾਦ ਕੀਤਾ । ਇਸ ਮੌਕੇ ਤੇ ਪ੍ਰਧਾਨ ਗੁਰਨਾਮ ਚੰਦ, ਸੈਕਟਰੀ ਬਾਲ ਕ੍ਰਿਸ਼ਨ, ਸੋਮ ਰਾਜ, ਤਰਸੇਮ ਲਾਲ, ਹਰਦੇਵ ਲਾਲ, ਸਰਬਜੀਤ, ਕਿਰਨਦੀਪ, ਕਮਲਜੀਤ ਸਿੰਘ ਬੂਟਰ, ਸੁਦਰਸ਼ਨ ਕੁਮਾਰ, ਤਿਲਕ ਰਾਜ, ਬਲਵੰਤ ਰਾਮ ਸੋਨੂੰ ਆਦਿ ਹਾਜਰ ਸਨ।