Home Health ਟੀਬੀ ਦੇ ਮਰੀਜ ਦਾ ਘਰ ਦੇ ਨੇੜੇ ਕੀਤਾ ਜਾਂਦਾ ਮੁਫਤ ਇਲਾਜ -ਡਾ....

ਟੀਬੀ ਦੇ ਮਰੀਜ ਦਾ ਘਰ ਦੇ ਨੇੜੇ ਕੀਤਾ ਜਾਂਦਾ ਮੁਫਤ ਇਲਾਜ -ਡਾ. ਰਮਨਦੀਪ ਕੌਰ

116
0
ad here
ads
ads

ਲੁਧਿਆਣਾ 22 ਜਨਵਰੀ
ਸਿਹਤ ਵਿਭਾਗ ਵੱਲੋਂ ਟਿਊਬਰਕੁਲੋਸਿਸ (ਟੀਬੀ) ਬਿਮਾਰੀ ਦੇ ਖ਼ਾਤਮੇ ਲਈ ਆਮ ਜਨਤਾ ਨੂੰ ਲਗਾਤਾਰ ਜਾਗਰੂਕਤਾ ਕੀਤਾ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਨੇ ਦੱਸਿਆ ਕਿ ਟੀਬੀ ਇੱਕ ਗੰਭੀਰ ਪਰ ਪੂਰੀ ਤਰ੍ਹਾਂ ਠੀਕ ਹੋ ਸਕਣ ਵਾਲੀ ਬਿਮਾਰੀ ਹੈ, ਜਿਸਦੀ ਸਮੇਂ ਸਿਰ ਪਛਾਣ ਅਤੇ ਨਿਯਮਤ ਇਲਾਜ ਨਾਲ ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਹੋ ਸਕਦਾ ਹੈ।ਉਨ੍ਹਾਂ ਦੱਸਿਆ ਕਿ ਟੀਬੀ ਮੁੱਖ ਤੌਰ ‘ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ, ਪਰ ਇਹ ਬਿਮਾਰੀ ਹੱਡੀਆਂ, ਦਿਮਾਗ, ਗ੍ਰੰਥੀਆਂ ਅਤੇ ਹੋਰ ਅੰਗਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਫੇਫੜਿਆਂ ਦੀ ਟੀਬੀ ਹਵਾ ਰਾਹੀਂ ਫੈਲਦੀ ਹੈ, ਜਦੋਂ ਕੋਈ ਪੀੜਤ ਵਿਅਕਤੀ ਖੰਘਦਾ,ਛਿੱਕਦਾ ਜਾਂ ਬਿਨਾਂ ਮੂੰਹ ਢੱਕੇ ਗੱਲ ਕਰਦਾ ਹੈ। ਇਸ ਲਈ ਭੀੜ ਵਾਲੀਆਂ ਥਾਵਾਂ ‘ਤੇ ਖਾਸ ਸਾਵਧਾਨੀ ਵਰਤਣੀ ਜ਼ਰੂਰੀ ਹੈ। ਉਨਾਂ ਦੱਸਿਆ ਕਿ ਟੀਬੀ ਦੇ ਮਰੀਜ ਨੂੰ ਉਸ ਦੇ ਘਰ ਦੇ ਨੇੜੇ ਹੀ ਮੁਫਤ ਇਲਾਜ ਦਿੱਤਾ ਜਾਂਦਾ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ
ਜਿਲਾ ਟੀਬੀ ਅਫਸਰ ਡਾ ਅਸੀਸ ਚਾਵਲਾ ਨੇ ਦੱਸਿਆ ਕਿ ਟੀਬੀ ਦੇ ਮੁੱਖ ਲੱਛਣਾਂ ਵਿੱਚ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਖੰਘ ਰਹਿਣਾ, ਖੰਘ ਵਿੱਚੋਂ ਖੂਨ ਆਉਣਾ, ਲਗਾਤਾਰ ਬੁਖਾਰ, ਰਾਤ ਨੂੰ ਪਸੀਨੇ ਆਉਣਾ, ਭੁੱਖ ਨਾ ਲੱਗਣਾ, ਵਜ਼ਨ ਘਟਣਾ ਅਤੇ ਸਰੀਰ ਵਿੱਚ ਕਮਜ਼ੋਰੀ ਸ਼ਾਮਲ ਹਨ। ਅਜਿਹੇ ਲੱਛਣ ਨਜ਼ਰ ਆਉਣ ‘ਤੇ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਜਾਂ ਹਸਪਤਾਲ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ।
ਉਨਾਂ ਦੱਸਿਆ ਕਿ ਮਰੀਜ ਜਾਂਚ ਤੋ ਬਾਅਦ ਜੇਕਰ ਕੋਈ ਵਿਅਕਤੀ ਟੀਬੀ ਦਾ ਮਰੀਜ ਪਾਇਆ ਜਾਂਦਾ ਤਾਂ ਉਸ ਦੇ ਇਲਾਜ ਲਈ ਮੁਫਤ ਦਵਾਈ ਦਿੱਤੀ ਜਾਂਦੀ ਹੈ। ਲੁਧਿਆਣਾ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਟੀਬੀ ਦੀ ਜਾਂਚ ਅਤੇ ਇਲਾਜ ਪੂਰੀ ਤਰ੍ਹਾਂ ਮੁਫ਼ਤ ਕੀਤਾ ਜਾਂਦਾ ਹੈ। ਟੀਬੀ ਦੇ ਮਰੀਜ਼ਾਂ ਨੂੰ ਦਵਾਈ ਪੂਰੇ ਸਮੇਂ ਤੱਕ ਨਿਯਮਤ ਲੈਣੀ ਬਹੁਤ ਜ਼ਰੂਰੀ ਹੈ। ਦਵਾਈ ਅਧੂਰੀ ਛੱਡਣ ਨਾਲ ਬਿਮਾਰੀ ਮੁੜ ਵਧ ਸਕਦੀ ਹੈ ਅਤੇ ਦਵਾਈਆਂ ਬੇਅਸਰ ਹੋ ਸਕਦੀਆਂ ਹਨ।
ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਟੀਬੀ ਦੇ ਮਰੀਜ਼ਾਂ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਾ ਕੀਤਾ ਜਾਵੇ। ਟੀਬੀ ਕੋਈ ਸ਼ਰਮ ਦੀ ਗੱਲ ਨਹੀਂ ਹੈ, ਸਗੋਂ ਇੱਕ ਆਮ ਬਿਮਾਰੀ ਹੈ ਜਿਸਦਾ ਇਲਾਜ ਸੰਭਵ ਹੈ।ਟੀਬੀ ਤੋਂ ਬਚਾਅ ਲਈ ਸਾਫ਼-ਸਫ਼ਾਈ ਰੱਖਣਾ, ਖੰਘਦੇ ਜਾਂ ਛੀਕਦੇ ਸਮੇਂ ਮੂੰਹ ਨੂੰ ਰੁਮਾਲ ਜਾਂ ਮਾਸਕ ਨਾਲ ਢੱਕਣਾ, ਥੁੱਕ ਇਧਰ-ਉਧਰ ਨਾ ਥੁੱਕਣਾ, ਪੋਸ਼ਣ ਭਰਪੂਰ ਖੁਰਾਕ ਵਰਤਣਾ ਅਤੇ ਖੁੱਲ੍ਹੀ ਹਵਾ ਵਿੱਚ ਰਹਿਣਾ ਲਾਭਕਾਰੀ ਹੈ। ਇਸ ਸਬੰਧੀ ਮਾਸ ਮੀਡੀਆ ਵਿੰਗ ਦੇ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਟਰਾਂਸਪੋਰਟ ਨਗਰ ਵਿਖੇ ਟੀਬੀ ਦੀ ਬਿਮਾਰੀ ਦੇ ਲੱਛਣਾਂ ਅਤੇ ਇਲਾਜ਼ ਸਬੰਧੀ ਜਾਗਰੂਕ ਕੀਤਾ ।

ad here
ads
Previous articleपत्रकारिता की आज़ादी को इसलिए कम नहीं किया जा सकता, क्योंकि सरकारी अधिकारियों को बुरा लगता है: पंजाब एंड हरियाणा हाईकोर्ट
Next articleहाईकोर्ट ने पंजाब के मुख्यमंत्री के हेलीकॉप्टर से जुड़ी खबर पर पत्रकारों के खिलाफ जांच पर लगाई रोक

LEAVE A REPLY

Please enter your comment!
Please enter your name here