Home PHAGWARA ਕੈਂਬਰਿਜ ਸਕੂਲ ‘ਚ 12ਵੀਂ ਦੇ ਚਾਰ ਵਿਦਿਆਰਥੀ 97.2% ਅੰਕ ਲੈ ਕੇ ਰਹੇ...

ਕੈਂਬਰਿਜ ਸਕੂਲ ‘ਚ 12ਵੀਂ ਦੇ ਚਾਰ ਵਿਦਿਆਰਥੀ 97.2% ਅੰਕ ਲੈ ਕੇ ਰਹੇ ਅੱਵਲ

181
0
ad here
ads
ads

ਫਗਵਾੜਾ 14 ਮਈ (ਪ੍ਰੀਤ ਕੌਰ ਪ੍ਰੀਤੀ): ਬਾਸੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਚਲਾਏ ਜਾਂਦੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ 100% ਰਿਹਾ, ਜਿਸ ਵਿਚ 39 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।ਸੁਪਰ ਮੈਡੀਕਲ ਦੇ ਵਿਦਿਆਰਥੀ ਵੰਸ਼ ਜੈਨ ਨੇ 96% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਮਰਸ ਦੇ ਵਿਦਿਆਰਥੀ ਦਿਵਯਮ ਜੈਨ ਤੇ ਪਰਿਨਿਧੀ ਪਾਸੀ ਨੇ 97.2% ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਨਾਨ-ਮੈਡੀਕਲ ਸਟ੍ਰੀਮ ਦੀ ਵਿਦਿਆਰਥਣ ਜੈਸਮੀਨ ਨੇ 97.2% ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਟਿਊਟੋਰਿਅਲ ਸਟ੍ਰੀਮ ਦੀ ਇਕ ਹੋਣਹਾਰ ਵਿਦਿਆਰਥਣ ਤਨਿਸ਼ਕਾ ਰਾਜਪੁਰੋਹਿਤ ਨੇ 97.2% ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਦੋ ਮੈਡੀਕਲ ਵਿਦਿਆਰਥਣਾਂ ਅਨਮੋਲ ਪ੍ਰੀਤ ਕੌਰ ਅਤੇ ਸਲੋਨੀ ਨੇ 94.6% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਯੁਵਿਕਾ ਨੇ 94.4% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਨਾਨ-ਮੈਡੀਕਲ ਦੀ ਵਿਦਿਆਰਥਣ ਦੀਪਲ ਰਾਣਾ ਨੇ 96.6% ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਕਾਵਿਆ ਚਾਵਲਾ ਨੇ 94.2% ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਕਾਮਰਸ ਦੇ ਵਿਦਿਆਰਥੀ ਨਿਹਾਲ ਰੇਵਾਲ ਨੇ 96.2% ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ, ਅਮਨਜੋਤ ਕੌਰ ਨੇ95.4% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਤੇ ਟਿਊਟੋਰੀਅਲ ਸਟ੍ਰੀਮ ਦੀ ਸਨੇਹਾ ਨੇ 97% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਪਰਮਪ੍ਰੀਤ ਦਿਓਲ ਨੇ 93.4% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਸ਼ਾਨਦਾਰ ਨਤੀਜੇ ‘ਚ 154 ਵਿਦਿਆਰਥੀਆਂ ਨੇ ਡਿਸਟਿੰਕਸ਼ਨ ਪ੍ਰਾਪਤ ਕੀਤਾ ਅਤੇ ਸੰਗੀਤ ਵਿਸ਼ੇ ਵਿੱਚ 11 ਵਿਦਿਆਰਥੀਆਂ ਨੇ 100% ਅੰਕ ਪ੍ਰਾਪਤ ਕੀਤੇ, ਪੇਂਟਿੰਗ ਵਿਸ਼ੇ ਵਿਚ 28 ਵਿਦਿਆਰਥੀਆਂ ਤੇ ਬਿਜ਼ਨਸ ਸਟੱਡੀਜ਼ ਵਿਸ਼ੇ ਵਿੱਚ 1 ਵਿਦਿਆਰਥੀ ਨੇ 100% ਅੰਕ ਪ੍ਰਾਪਤ ਕੀਤੇ ਅਤੇ ਆਪਣਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ, ਜੋ ਕਿ ਇਕ ਮਾਣ ਵਾਲਾ ਪਲ ਹੈ। ਸਕੂਲ ਦੇ ਪ੍ਰਿੰਸੀਪਲ ਜ਼ੋਰਾਵਰ ਸਿੰਘ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਮਠਿਆਈਆਂ ਦਿੱਤੀਆਂ ਅਤੇ ਵਧਾਈਆਂ ਦਿੱਤੀਆਂ। ਉਨ੍ਹਾਂ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਮਾਪਿਆਂ ਅਤੇ ਅਧਿਆਪਕਾਂ ਦੀ ਸਹੀ ਅਗਵਾਈ ਨੂੰ ਦਿੱਤਾ। ਸਕੂਲ ਦੇ ਚੇਅਰਪਰਸਨ ਜਸਵੀਰ ਬਾਸੀ ਨੇ ਸਕੂਲ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਕੂਲ ਦੇ ਚੇਅਰਪਰਸਨ ਜਸਬੀਰ ਬਾਸੀ ਅਤੇ ਪ੍ਰਿੰਸੀਪਲ ਜ਼ੋਰਾਵਰ ਸਿੰਘ ਨੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਜ਼ੋਰਾਵਰ ਸਿੰਘ ਨੇ ਕਿਹਾ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ, ਫਗਵਾੜਾ ਹਮੇਸ਼ਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਰਹਿੰਦਾ ਹੈ। ਕੈਂਬਰਿਜ ਇੰਟਰਨੈਸ਼ਨਲ ਸਕੂਲ, ਫਗਵਾੜਾ ਵਿਖੇ ਬੱਚਿਆਂ ਦੀ ਨੀਂਹ ਮਜ਼ਬੂਤ ਕੀਤੀ ਜਾ ਰਹੀ ਹੈ। ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਖੇਤਰਾਂ ਵਿੱਚ ਵੀ ਨਿਪੁੰਨ ਬਣਾਇਆ ਜਾ ਸਕੇ। ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਜੋ ਬੱਚੇ ਹਰ ਖੇਤਰ ਵਿੱਚ ਬਿਹਤਰ ਪ੍ਰਦਰਸ਼ਨ ਕਰ ਸਕਣ।

ad here
ads
Previous articleबिट्टू अपने राजनीतिक आकाओं को खुश करने के लिए रोजाना मेरे खिलाफ जहर उगलता है: मुख्यमंत्री
Next articleपंजाब स्कूल बोर्ड द्वारा घोषित 12वीं के नतीजों में मां अम्बे सी.एस. स्कूल का प्रदर्शन रहा शानदार

LEAVE A REPLY

Please enter your comment!
Please enter your name here