ਗੁਰਦਾਸਪੁਰ ਬਹਿਰਾਮਪੁਰ
(ਸੁਸ਼ੀਲ ਬਰਨਾਲਾ)
ਅੱਜ ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਚੇਤਨਾ ਮੰਚ ਤਾਰਾਗੜ੍ਹ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੀ ਮਦਦ ਨਾਲ ਯੋਗਾ ਕੈਂਪ ਲਗਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੁਆਮੀ ਗੁਰਦੀਪ ਗਿਰੀ ਜੀ ਮਹਾਰਾਜ ਖ਼ਾਸ ਤੌਰ ਤੇ ਪਹੁੰਚੇ। ਡਾਕਟਰ ਇੰਦਰਜੀਤ ਰਾਣਾ , ਰਾਸ਼ਟਰੀ ਪ੍ਰਧਾਨ ਆਯੂਸ਼ਮਾਨ ਭਾਰਤ,ਆਪਣੀ ਟੀਮ ਸਮੇਤ ਪਹੁੰਚ ਕੇ 150 ਦੇ ਕਰੀਬ ਯੋਗਾ ਅਭਿਆਸੀਆਂ ਨੂੰ ਯੋਗਾ, ਪ੍ਰਣਾਯਾਮ, ਕਿਰਿਆਵਾਂ,ਧਿਆਨ ਦੀ ਵਿਧੀ ਤੇ ਲਾਭ,ਅਤੇ ਸਿਹਤ ਠੀਕ ਰੱਖਣ ਲਈ ਅਮੁੱਲੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਅੱਜ ਨਿਰੋਗੀ ਕਾਇਆ ਦਾ ਹੋਣਾ ਬਹੁਤ ਜ਼ਰੂਰੀ ਹੈ,ਨਹੀਂ ਤਾਂ ਇਹੋ ਸਰੀਰ ਬੋਝ ਲੱਗਣ ਲੱਗ ਪੈਂਦਾ ਹੈ । ਇਸ ਮੌਕੇ ਮੰਚ ਵੱਲੋਂ ਪਿੰਡ ਖੜਕੜਾ ਠੂਠੋਵਾਲ ਬਲਾਕ ਬਮਿਆਲ ਦੀ ਬਹੁਤ ਹੀ ਗਰੀਬ ਤੇ ਹੋਣਹਾਰ ਵਿਦਿਆਰਥਣ ਯੋਗਿਤਾ ਭਗਤ ਨੇ +2, ਵਿੱਚੋਂ 96% ਅੰਕ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ। ਇਸਨੂੰ ਮੰਚ ਵੱਲੋਂ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਅਗਲੀ ਪੜਾਈ ਜਾਰੀ ਰੱਖਣ ਲਈ 10,000/-ਰੁਪਏ ਦਾ ਚੈੱਕ ਭੇਂਟ ਕੀਤਾ ਗਿਆ।ਇਸ ਵਿੱਚ ਪ੍ਰਧਾਨ ਸੋਹਣ ਲਾਲ, ਸੀਨੀਅਰ ਵਾਈਸ ਪ੍ਰਧਾਨ ਬਚਨ ਦਾਸ, ਵਾਈਸ ਪ੍ਰਧਾਨ ਦਰਸ਼ਨ ਲਾਲ, ਕੈਸ਼ੀਅਰ ਯਸ਼ ਪਾਲ, ਸੋਸ਼ਲ ਰਿਫਾਰਮਰ ਅਨਿਲ ਕੁਮਾਰ,ਵਸਾਖੀ ਰਾਮ,ਹਰੀ ਸਿੰਘ,ਨਰੇਸ਼ ਸੋਨੂੰ,ਰਾਹੁਲ ਡਿਗਰਾ,ਕੇਹਰ ਸਿੰਘ,ਅਮਨ, ਗੁਲਸ਼ਨ, ਸ਼ਿਵ ਲਾਲ, ਰਘੁਵੀਰ ਸਿੰਘ, ਕਿਸ਼ੋਰ,ਬੂਟੀ, ਸਰਦਾਰੀ, ਪਰਸ਼ੋਤਮ, ਸਾਂਝੀ, ਸੰਸਾਰ ਚੰਦ,ਰਸਾਲ ਚੰਦ, ਰਵਿਦਾਸ,ਸਰਪੰਚ ਵੀਰਕਰਨ, ਗੁਰਦਾਸ ਮੱਲ ਪੱਪ ਨੇ ਪ੍ਰੋਗਰਾਮ ਵਿੱਚ ਸਹਿਯੋਗ ਦਿੱਤਾ।






