ਕਮਾਲ ਕਰਦਾ ਏ,,,,,,,,,
ਜਦੋਂ ਵੀ ਤੂੰ ਗਲਤ ਹੁੰਦਾ ਏ
ਅਜੀਬ ਸਵਾਲ ਕਰਦਾ ਏ।
ਕਮਾਲ ਕਰਦਾ ਏ,,,,,,,,,,।
ਜਦੋਂ ਵੀ ਨਾਰਾਜ਼ ਹੁੰਦਾ ਏ
ਬਹੁਤ ਬਵਾਲ ਕਰਦਾ ਏ।
ਕਮਾਲ ਕਰਦਾ ਏ,,,,,,,,,।
ਕਦੇ ਖ਼ਵਾਹਿਸ਼,ਕਦੇ ਹਦਾਇਤ
ਦੋਵੇਂ ਕਿਵੇਂ ਇੱਕੋ ਵਾਰ ਕਰਦਾ ਏ।
ਕਮਾਲ ਕਰਦਾ ਏ,,,,,,,,,,,,,।
ਖੁਦ ਹੀ ਦਗ਼ਾ ਕਰਦਾ ਏ ਇਸ਼ਕ ਚ
ਤੇ ਖੁਦ ਹੀ ਇੰਨੇ ਮਲਾਲ ਕਰਦਾ ਏ।
ਕਮਾਲ ਕਰਦਾ ਏ,,,,,,,,,,,,।
ਬਦਨਾਮ ਕਰਕੇ ਭਰੀ ਮਹਿਫ਼ਲ’ਚ,
ਪਿਆਰ ਜਤਾਉਣ ਦਾ ਖਿਆਲ ਕਰਦਾ ਏ।
ਕਮਾਲ ਕਰਦਾ ਏ,,,,,,,,,,,,,,।
ਠੁਕਰਾ ਕੇ ਪਲ ਪਲ ਮੇਰੀ ਮੁਹੱਬਤ,
ਆਪਣੀ ਮੁਰਾਦ ਪੂਰੀ ਹਰ ਹਾਲ
ਕਰਦਾ ਏ।
ਕਮਾਲ ਕਰਦਾ ਏ,,,,,,,,,।
ਝੂਠੇ ਬੋਲ ਬੋਲਦਾ ਏ ਏਸ ਕਦਰ
ਜਿਵੇਂ ਸ਼ਾਇਰੀ ਗ਼ਜ਼ਲੋ ਗਜ਼ਾਲ ਕਰਦਾ ਏ।
ਗੁਰਪ੍ਰੀਤ ਪ੍ਰੀਤੀ।
ਫਗਵਾੜਾ






