Home Gurdaspur ਆਰੀਆ ਸਮਾਜ ਮੰਦਰ ਪਿੰਡ ਬਰਨਾਲਾ ਨੇ 79ਵਾਂ ਆਜਾਦੀ ਦਿਵਸ ਬੜੀ ਸਰਧਾ ਅਤੇ...

ਆਰੀਆ ਸਮਾਜ ਮੰਦਰ ਪਿੰਡ ਬਰਨਾਲਾ ਨੇ 79ਵਾਂ ਆਜਾਦੀ ਦਿਵਸ ਬੜੀ ਸਰਧਾ ਅਤੇ ਧੂਮ-ਧਾਮ ਨਾਲ ਮਨਾਇਆ– ਰਮੇਸ਼ ਚੰਦਰ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।

122
0
ad here
ads
ads

ਗੁਰਦਾਸਪੁਰ-ਸੁਸ਼ੀਲ ਬਰਨਾਲਾ

ਆਰੀਆ ਸਮਾਜ ਮੰਦਰ ਬਰਨਾਲਾ ਗੁਰਦਾਸਪੁਰ ਵੱਲੋ 79ਵਾਂ ਅਜ਼ਾਦੀ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਮਾਰੋਹ ਦੀ ਪ੍ਰਧਾਨਗੀ ਜਸਪਾਲ ਸਿੰਘ ਠਾਕੁਰ ਨੇ ਕੀਤੀ ਜਦੋ ਕੀ ਰਮੇਸ਼ ਚੰਦਰ ਆਪਣੀ ਧਰਮਪਤਨੀ ਸ਼ਾਂਤਾ ਰਾਣੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਅਤੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਿਭਾਈ। ਮੁੱਖ ਵਕਤਾ ਮੰਤਰੀ ਤਰਸੇਮ ਲਾਲ ਆਰੀਆ ਨੇ ਦੱਸਿਆ ਕੀ ਮਹਾਰਿਸ਼ੀ ਸਵਾਮੀ ਦਯਾਨੰਦ ਸਰਸਵਤੀ ਜੀ ਵੱਲੋ ਸਥਾਪਿਤ ਆਰੀਆ ਸਮਾਜ ਨੇ ਆਜਾਦੀ ਦੇ ਅੰਦੋਲਨ ਵਿਚ ਵਧ ਚੜ੍ਹ ਕੇ ਹਿਸਾ ਪਾਇਆ ਸੀ। ਲਾਲਾ ਲਾਜਪਤ ਰਾਏ ਪੰਡਿਤ ਰਾਮ ਪ੍ਰਸਾਦ ਬਿਸਮਿਲ ਭਗਤ ਸਿੰਘ ਰਾਜ ਗੁਰੂ ਸੁਖਦੇਵ ਆਦਿ ਮਹਾਨ ਕ੍ਰਾਂਤੀਕਾਰੀ ਆਰੀਆ ਸਮਾਜ ਦੀ ਪ੍ਰੇਰਣਾ ਦੇ ਪ੍ਰਮਾਣ ਹਨ।ਸਾਡਾ ਸਾਰੀਆ ਦਾ ਫਰਜ਼ ਬਣਦਾ ਹੈ।ਕੀ ਅਸੀ ਦੇਸ਼ ਦੀ ਤਰੱਕੀ ਅਤੇ ਸੁਰਖਿਆ ਲਈ ਤਨ ਮਨ ਧਨ ਨਾਲ ਸਹਿਯੋਗ ਕਰਿਏ। ਇਸ ਮੌਕੇ ਤੇ ਬੱਚਿਆ ਨੇ ਦੇਸ਼ ਭਗਤੀ ਦੇ ਗੀਤ ਅਤੇ ਨਾਰਿਆ ਨਾਲ ਮਹੋਲ ਨੂੰ ਗੁੰਜਾਏ ਮਾਨ ਕੀਤਾ।ਇਸ ਦੇ ਨਾਲ ਹੀ ।ਬੱਚਿਆ ਨੂੰ ਕਾਪੀਆ ਪੈਨਸ਼ਲਾ ਵੰਡੀਆ ਗਈਆ।ਇਸ ਮੌਕੇ ਪ੍ਰਦੀਪ ਕੁਮਾਰ, ਸੰਜੀਵ ਕੁਮਾਰ, ਗੁਰਦਿਤ ਸਿੰਘ, ਪ੍ਰਧਾਨ ਜਸਪਾਲ ਠਾਕੁਰ, ਪ੍ਰੈੱਸ ਸਕੱਤਰ ਸੁਸ਼ੀਲ ਬਰਨਾਲਾ,ਹਿਤੇਸ਼ ਸਾਸ਼ਤਰੀ, ਨਰਿੰਦਰ ਕੁਮਾਰ, ਬਲਵਿੰਦਰ ਕੁਮਾਰ, ਪ੍ਰੀਤਮ ਚੰਦ, ਸਤਪਾਲ ਫੌਜੀ, ਸੁਨੀਲ ਕੁਮਾਰ, ਮਹਿਲਾ ਪ੍ਰਧਾਨ ਰਾਜ ਕੁਮਾਰੀ,ਸੋਨੀਆ ਗੁਲਸ਼ਨ,ਕਮਲੇਸ਼ ਕੁਮਾਰੀ ਤੋ ਇਲਾਵਾ ਇਲਾਕਾ ਵਾਸੀ ਹਾਜ਼ਰ ਹੋਏ।

ad here
ads
ad here
ads
Previous articleलाइसेंसिंग प्राधिकरण ही ड्राइविंग लाइसेंस को निलंबित, निरस्त या ज़ब्त कर सकता है; पुलिस को ज़ब्ती का बेलगाम हक़ नहीं: कलकत्ता हाईकोर्ट
Next articleकैबिनेट मंत्री अमन अरोड़ा ने विधायक छीना के घर पहुँच, हाल-चाल जाना

LEAVE A REPLY

Please enter your comment!
Please enter your name here