Home Dharmik ਭਾਈ ਮੰਝ ਸੇਵਕ ਜੱਥੇ ਵਲੋਂ ਲੜੀਵਾਰ ਕੀਰਤਨ ਸਮਾਗਮ ਸਿਮਰਨ ਅਭਿਆਸ ਪ੍ਰੋਗਰਾਮ ਕਰਵਾਇਆ

ਭਾਈ ਮੰਝ ਸੇਵਕ ਜੱਥੇ ਵਲੋਂ ਲੜੀਵਾਰ ਕੀਰਤਨ ਸਮਾਗਮ ਸਿਮਰਨ ਅਭਿਆਸ ਪ੍ਰੋਗਰਾਮ ਕਰਵਾਇਆ

71
0
ad here
ads
ads

ਲੁਧਿਆਣਾ, 15 ਨਵੰਬਰ : ਭਾਈ ਮੰਝ ਸੇਵਕ ਜੱਥਾ ਮਾਡਲ ਗਰਾਮ ਦਾ ਲੜੀਵਾਰ ਕੀਰਤਨ ਸਮਾਗਮ ਸਿਮਰਨ ਅਭਿਆਸ ਪ੍ਰੋਗਰਾਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਿਊ ਮਾਡਲ ਟਾਊਨ ਵਿਖੇ ਮਨਜਿੰਦਰ ਸਿੰਘ ਦਸਮੇਸ਼ ਪ੍ਰਾਪਰਟੀ ਡੀਲਰਜ਼ ਵਲੋੰ ਕਰਵਾਇਆ ਗਿਆ। ਜਿਸ ਵਿੱਚ ਭਾਈ ਮੰਝ ਸੇਵਕ ਜੱਥਾ ਮਾਡਲ ਗਰਾਮ ਦਾ ਕੀਰਤਨੀ ਜੱਥਾ ਤੋੰ ਇਲਾਵਾ ਸ਼੍ਰੀ ਨਾਨਕਸਰ ਸਾਹਿਬ ਦਾ ਕੀਰਤਨੀ ਜੱਥਾ ਅਤੇ ਭਾਈ ਅਮਨਦੀਪ ਸਿੰਘ (ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ) ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ।
ਅੰਤ ਵਿੱਚ ਭਾਈ ਮੰਝ ਸੇਵਕ ਜਥੇ ਦੇ ਮੈਂਬਰ ਪਰਮਜੀਤ ਸਿੰਘ ਅਤੇ ਕੰਵਲਜੀਤ ਸਿੰਘ ਨੇ ਮਨਜਿੰਦਰ ਸਿੰਘ, ਮਨਪ੍ਰੀਤ ਸਿੰਘ (ਭਰਾ) ਸਹਿਜਪਾਲ ਸਿੰਘ ਅਤੇ ਮਨਜੋਤ ਸਿੰਘ (ਬੇਟੇ), ਬੀਬੀ ਮੁਸਕਾਨ ਪ੍ਰੀਤ ਕੌਰ ਅਤੇ ਬੀਬੀ ਨਵਕਿਰਨ ਕੌਰ (ਬੇਟੀਆਂ),ਸੁਪਤਨੀ ਸਤਿੰਦਰ ਜੀਤ ਕੌਰ ਦਾ ਸਨਮਾਨ ਕੀਤਾ ਅਤੇ ਨਾਲ ਖੜੇ ਹਨ ਮੈਂਬਰ ਸੋਨੀ ਨਾਰੰਗ, ਭੁਪਿੰਦਰ ਸਿੰਘ ਨੇ ਸਮੂਹ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਘਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਜਥੇ ਦੇ ਮੈਂਬਰ ਅਤੇ ਪੑਧਾਨ ਗੁਰਦੁਆਰਾ ਸਿੰਘ ਸਭਾ ਮਾਡਲ ਗਰਾਮ ਜਤਿੰਦਰ ਸਿੰਘ ਗਲਹੋਤਰਾ,ਹਰਭਜਨ ਸਿੰਘ ਸਚਦੇਵਾ, ਅਰਵਿੰਦਰ ਪਾਲ ਸਿੰਘ ਬੰਟੀ, ਹਰਵਿੰਦਰ ਮੋਹਨ ਸਿੰਘ ਖਾਲਸਾ, ਗਗਨਦੀਪ ਸਿੰਘ, ਰਮਨਦੀਪ ਸਿੰਘ, ਰਵਿੰਦਰ ਸਿੰਘ,ਜਸਬੀਰ ਸਿੰਘ ਖੁਰਾਣਾ ਪ੍ਰਹਿਲਾਦ ਸਿੰਘ,ਹਰਭਜਨ ਸਿੰਘ, ਇੰਦਰਪ੍ਰੀਤ ਸਿੰਘ, ਮਨਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ।

ad here
ads
Previous articleਬ੍ਰਿਟਸ ਦੇਸੀ ਸੁਸਾਇਟੀ (ਯੂ.ਕੇ.) ਵੱਲੋਂ ਸ੍ਰ ਜੱਸਾ ਸਿੰਘ ਆਹਲੂਵਾਲੀਆ ਇੰਟਰਨੈਸ਼ਨਲ ਮੈਮੋਰੀਅਲ ਡੇ’ 16 ਨੰਵਬਰ ਨੂੰ ਮਨਾਇਆ ਜਾਵੇਗਾ।
Next articleਐਮ ਐਸ ਸਟੱਡੀ ਗੁਰੂ ਦੇ ਵਿਦਿਆਰਥੀ ਸਹਾਇਕ ਪ੍ਰੋਫੈਸਰ ਪ੍ਰੀਖਿਆ ਪਾਸ ਕਰਕੇ ਨਿਯਮਤ ਸਰਕਾਰੀ ਨੌਕਰੀਆਂ ਪ੍ਰਾਪਤ ਕਰਦੇ ਹਨ

LEAVE A REPLY

Please enter your comment!
Please enter your name here