Home Chandigarh ਬ੍ਰਿਟਸ ਦੇਸੀ ਸੁਸਾਇਟੀ (ਯੂ.ਕੇ.) ਵੱਲੋਂ ਸ੍ਰ ਜੱਸਾ ਸਿੰਘ ਆਹਲੂਵਾਲੀਆ ਇੰਟਰਨੈਸ਼ਨਲ ਮੈਮੋਰੀਅਲ ਡੇ’...

ਬ੍ਰਿਟਸ ਦੇਸੀ ਸੁਸਾਇਟੀ (ਯੂ.ਕੇ.) ਵੱਲੋਂ ਸ੍ਰ ਜੱਸਾ ਸਿੰਘ ਆਹਲੂਵਾਲੀਆ ਇੰਟਰਨੈਸ਼ਨਲ ਮੈਮੋਰੀਅਲ ਡੇ’ 16 ਨੰਵਬਰ ਨੂੰ ਮਨਾਇਆ ਜਾਵੇਗਾ।

56
0
ad here
ads
ads

ਚੰਡੀਗੜ੍ਹ, 15ਨਵੰਬਰ
ਬ੍ਰਿਟਸ ਦੇਸੀ ਸੁਸਾਇਟੀ (ਯੂ.ਕੇ.) ਦੇ ਪ੍ਰਧਾਨ ਰਿਸ਼ੂ ਵਾਲੀਆ ਅਤੇ ਸਿੱਖ ਵੈਲਫੇਅਰ ਅਤੇ ਕਲਚਰ ਸੁਸਾਇਟੀ ਦੇ ਪ੍ਰਧਾਨ ਰੇਸ਼ਮ ਸਿੰਘ ਸੰਧੂ ਨੇ ਦਸਿੱਆ ਕਿ ਇਹ ਸਮਾਗਮ ਯੂਕੇ ਵਿਚ ਰਹਿੰਦੇ ਪੰਜਾਬੀ ਅਤੇ ਸਿੱਖ ਪ੍ਰਵਾਸੀਆਂ ਦੇ ਸਹਿਯੋਗ ਨਾਲ 16 ਨਵੰਬਰ 2025 ਨੂੰ ਲੈਸਟਰ (ਯੂ.ਕੇ.) ਦੇ ਗੁਰੂਦੁਆਰਾ ਗੁਰੂ ਅਮਰਦਾਸ ਵਿਖੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ (1718–1783) ਦੀ ਯਾਦ ਵਿੱਚ “ਇੰਟਰਨੈਸ਼ਨਲ ਮੈਮੋਰੀਅਲ ਡੇ” ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਜੀਵਨੀ ਕਿਤਾਬ “Jassa Singh Ahluwalia: The Lion of Punjab” (ਲੇਖਕ: ਸ਼੍ਰੀ ਰਿਸ਼ੂ ਪਾਲ ਵਾਲੀਆ) ਵੀ ਰਿਲੀਜ਼ ਕੀਤੀ ਜਾਵੇਗੀ।
ਇਸ ਮੌਕੇ ਰਿਸ਼ੂ ਵਾਲੀਆ ਨੇ ਦਸਿੱਆ ਕਿ ਇਹ ਅੰਤਰਾਸ਼ਟਰੀ ਸਮਾਗਮ ਭਾਰਤ–ਯੂਕੇ ਸੱਭਿਆਚਾਰਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਸੰਵਾਦ ਸੈਸ਼ਨ ਵੀ ਹੋਵੇਗਾ, ਜਿਸ ਵਿੱਚ ਉੱਚ ਅਧਿਕਾਰੀਆਂ, ਵਿਦਵਾਨਾਂ ਅਤੇ ਪ੍ਰਵਾਸੀ ਸਮਾਜ ਦੇ ਪ੍ਰਤਿਨਿਧੀਆਂ ਦੀ ਸ਼ਮੂਲੀਅਤ ਰਹੇਗੀ। ਇਹ ਸਮਾਗਮ ਭਾਰਤ ਦੇ ਇਤਿਹਾਸ, ਸੱਭਿਆਚਾਰ ਅਤੇ ਸੰਸਕ੍ਰਿਤੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਜਾਗਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ।

ad here
ads
Previous articleबीएसएफ की बड़ी सफलता: सशस्त्र तस्कर गिरफ्तार, गुरदासपुर में भारी मात्रा में हेरोइन बरामद
Next articleਭਾਈ ਮੰਝ ਸੇਵਕ ਜੱਥੇ ਵਲੋਂ ਲੜੀਵਾਰ ਕੀਰਤਨ ਸਮਾਗਮ ਸਿਮਰਨ ਅਭਿਆਸ ਪ੍ਰੋਗਰਾਮ ਕਰਵਾਇਆ

LEAVE A REPLY

Please enter your comment!
Please enter your name here