Home Malerkotla ਸ਼੍ਰੀ ਦੁਰਗਾ ਸੇਵਾ ਦਲ ਪੰਜਾਬ ਵੱਲੋਂ ਪਿੱਛਲੇ ਦਿਨੀਂ ਮਾਤਾ ਸ਼੍ਰੀ ਨੈਣਾ...

ਸ਼੍ਰੀ ਦੁਰਗਾ ਸੇਵਾ ਦਲ ਪੰਜਾਬ ਵੱਲੋਂ ਪਿੱਛਲੇ ਦਿਨੀਂ ਮਾਤਾ ਸ਼੍ਰੀ ਨੈਣਾ ਦੇਵੀ ਜੀ ਵਿਖੇ ਕੀਤੀ ਗਈ ਵਲੰਟੀਅਰ ਸੇਵਾ,ਲਗਾਇਆ ਗਿਆ ਲੰਗਰ

224
0
ad here
ads
ads

ਮਾਲੇਰਕੋਟਲਾ 03 ਅਗਸਤ – ਹਿਮਾਚਲ ਪ੍ਰਦੇਸ਼ ਵਿਖੇ ਸਾਵਣ ਦੇ ਮਹੀਨੇ ਮਨਾਏ ਜਾ ਰਹੇ ਸਲਾਨਾ ਮੇਲਾ ਦਰੌਨ ਪੁਜਦੀਆਂ ਲੱਖਾਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖ ਹੋਏ। ਦੁਰਗਾ ਸੇਵਾ ਦਲ ਪੰਜਾਬ ਦੇ ਪ੍ਰਧਾਨ ਮੁਰਾਰੀ ਲਾਲ ਮਿੱਤਲ ਅਤੇ ਜਨਰਲ ਸਕੈਟਰੀ ਪਿਆਰ ਚੰਦ ਧੂਰੀ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਮਾਤਾ ਸ਼੍ਰੀ ਨੈਣਾ ਦੇਵੀ ਜੀ ਵਿਖੇ ਲੰਗਰ ਲਗਾਇਆ ਗਿਆ, ਅਤੇ ਸ੍ਰੀ ਦੁਰਗਾ ਸੇਵਾ ਦਲ ਪੰਜਾਬ ਵੱਲੋਂ ਵਲੰਟੀਅਰ ਵੀਰਾਂ ਨੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਨ, ਮਨ, ਧਨ ਨਾਲ ਆਪਣੀ ਡਿਊਟੀ ਨਿਭਾਈ, ਅਤੇ ਸ੍ਰੀ ਦੁਰਗਾ ਸੇਵਾ ਦਲ ਪੰਜਾਬ ਵੱਲੋਂ ਮੁਫ਼ਤ ਮੈਡੀਕਲ ਚੈਕ ਅੱਪ ਕੈਂਪ ਵੀ ਲਾਇਆ ਗਿਆ।
ਸ੍ਰੀ ਦੁਰਗਾ ਸੇਵਾ ਦਲ ਪੰਜਾਬ ਵਲੰਟੀਅਰ ਦੇ ਜਰਨਲ ਕੈਪਟਨ ਜਰਨੈਲ ਸਿੰਘ, ਅਤੇ ਕੈਪਟਨ ਸੁਖਵਿੰਦਰ ਕਾਂਝਲਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ੍ਰੀ ਦੁਰਗਾ ਸੇਵਾ ਦਲ ਪੰਜਾਬ ਹਰੇਕ ਧਾਰਮਿਕ ਸਥਾਨ ਤੇ ਵੱਡੇ ਪੱਧਰ ਤੇ ਸੇਵਾਵਾਂ ਨਿਭਾਦਾ ਰਹਿੰਦਾ ਹੈ। ਹਰੇਕ ਲੋੜਵੰਦ ਦੀ ਮਦਦ ਲਈ ਮੋਹਰੀ ਹੋ ਕੇ ਖੜਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਾਰੀ ਟੀਮ ਦਾ ਇੰਨੇ ਵੱਡੇ ਧਾਰਮਿਕ ਕਾਰਜ ਕਰਨਾ ਸਭ ਤੋ ਉੱਤਮ ਉਪਰਾਲਾ ਹੈ ਸ੍ਰੀ ਮਾਤਾ ਨੈਣਾਂ ਦੇਵੀ ਜੀ। ਸਾਡੀ ਸਾਰੀ ਟੀਮ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਤਾਂ ਜੋ ਅਸੀਂ ਨਵੇਂ ਸਾਲ ਅਤੇ ਸਾਵਣ ਦੇ ਚਾਲਿਆ ਮੌਕੇ ਹਮੇਸ਼ਾ ਹੀ ਦਰਬਾਰ ਤੇ ਆ ਕੇ ਮਹਾਮਾਈ ਦੇ ਭਗਤਾਂ ਲਈ ਲੰਗਰ ਅਤੇ ਮੈਡੀਕਲ ਸਹਾਇਤਾ ਅਤੇ ਸੰਗਤਾਂ ਨੂੰ ਖੁੱਲੇ ਦਰਸ਼ਨ ਕਰਵਾ ਸਕੀਏ । ਇਸ ਮੋਕੇ ਸ੍ਰੀ ਦੁਰਗਾ ਸੇਵਾ ਦਲ ਪੰਜਾਬ ਵਲੰਟੀਅਰ ਦੇ ਜਰਨਲ ਕੈਪਟਨ ਜਰਨੈਲ ਸਿੰਘ,ਕੈਪਟਨ ਸੁਖਵਿੰਦਰ ਕਾਂਝਲਾ, ਮੱਖਣ ਗਰਗ,ਦੀਪਕ ਕਾਂਝਲਾ, ਰਾਕੇਸ਼ ਗਰਗ ਧੂਰੀ,ਮੋਹਣ ਲਾਲ ਸਿੰਗਲਾ, ਕੁਮਾਰ ਗੋਰਬ ਖਮਾਣੋਂ,ਰਾਜੂ, ਜਗਤਾਰ ਸਿੰਘ, ਹੈਪੀ ਪਾਤੜਾਂ, ਰਜਿੰਦਰ ਪਾਤੜਾਂ, ਸੁਰਿੰਦਰ ਅਹਿਮਦਗੜ੍ਹ, ਰਾਮਪਾਲ,ਪੰਕਜ ਵਰਮਾ, ਮਨਦੀਪ ਸਿਆੜ, ਅਨੂਪ ਸਿੰਗਲ, ਸ਼ਿਵ ਲਹਿਰਾਂ, ਜੀਤੀ ਸਿਆੜਾਂ, ਗੋਬਿੰਦ, ਰਾਣਾ,ਗੋਗੀ ਖੰਨਾ, ਆਦਿ ਤੋਂ ਇਲਾਵਾ ਹੋਰ ਵੀ ਸੇਵਾਦਾਰ ਹਾਜ਼ਰ ਸਨ।

ad here
ads
Previous article9ਵਾਂ ਮੋਰੀ ਰੁਣਾ ਝੁਣ ਲਾਇਆ ਭੈਣੇ ਸਾਵਣ ਆਇਆਂ ਸਾਲਾਨਾ ਸਮਾਗਮ ਬੜੀ ਸਰਧਾ ਅਤੇ ਧੁਮ ਧਾਮ ਨਾਲ ਮਨਾਇਆ ।
Next articleਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਨੇ ਲੁਧਿਆਣਾ ਵਿੱਚ ਪੰਜਾਬ ਦੇ ਪਹਿਲੇ ਤੇਰੇ ਮੇਰੇ ਸਪਨੇ ਸੈਂਟਰ ਦਾ ਉਦਘਾਟਨ ਕੀਤਾ

LEAVE A REPLY

Please enter your comment!
Please enter your name here