ਸੁਸ਼ੀਲ ਬਰਨਾਲਾ ਪੰਜਾਬੀ ਜਾਗਰਣ ਗੁਰਦਾਸਪੁਰ
ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਨੇ ਸੇਵਾ ਸਪਤਾ ਦੇ ਤਹਿਤ ਵਿਰਖ ਰੋਪਣ ਅਭਿਆਨ ਦੀ ਸ਼ੁਰੂਆਤ ਹੋਟਲ ਮੈਨੇਜਮੈਂਟ ਸੰਸਥਾਨ, ਗੁਰਦਾਸਪੁਰ ਤੋਂ ਕੀਤੀ।ਹੋਟਲ ਮੈਨੇਜਮੈਂਟ ਸੰਸਥਾਨ ਦੇ ਸਟਾਫ ਨੇ ਇਸ ਕਾਰਜਕ੍ਰਮ ਵਿੱਚ ਪੂਰਾ ਸਹਿਯੋਗ ਦਿੱਤਾ, ਜਿਸ ਵਿੱਚ ਸ੍ਰੀ ਸੋਹਨ ਲਾਲ (ਐਚ.ਓ.ਡੀ.) ਅਤੇ ਸ੍ਰੀ ਅਜੈਦੀਪ ਸਿੰਘ ਨੇ ਸੰਸਥਾ ਦੇ ਮੈਂਬਰਾਂ ਦਾ ਉਤਸ਼ਾਹ ਨਾਲ ਸਵਾਗਤ ਕੀਤਾ।
ਸੰਸਥਾਨ ਪ੍ਰੰਗਣ ਵਿੱਚ ਆਂਵਲਾ, ਅਮਰੂਦ, ਅਰਜੁਨ, ਸ਼ੀਸ਼ਮ ਅਤੇ ਨੀਮ ਵਰਗੇ ਵੱਖ-ਵੱਖ ਕਿਸਮ ਦੇ ਪੌਦੇ ਲਗਾਏ ਗਏ।
ਇਸ ਤੋਂ ਬਾਅਦ ਵਿਸ਼ਵ ਹਿੰਦੂ ਪਰਿਸ਼ਦ ਦੇ ਸੀਨੀਅਰ ਅਧਿਕਾਰੀਆਂ ਅਤੇਸ੍ਰੀ ਸੋਹਨ ਲਾਲ (ਐਚ.ਓ.ਡੀ.) ਵਲੋਂ ਮੌਜੂਦਾ ਸਮੇਂ ਵਿੱਚ ਵਿਰਖ ਰੋਪਣ ਦੇ ਲਾਭਾਂ ਉੱਤੇ ਸੰਖੇਪ ਭਾਸ਼ਣ ਦਿੱਤਾ ਗਿਆ।
ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਭਰਤ ਭੂਸ਼ਣ (ਗੋਗਾ), ਬਜਰੰਗ ਦਲ ਜ਼ਿਲ੍ਹਾ ਸੰਯੋਜਕ ਅਨਿਲ ਕੁਮਾਰ ਸ਼ਰਮਾ, ਜ਼ਿਲ੍ਹਾ ਮੰਤਰੀ ਸੁਮਿਤ ਭਾਰਦਵਾਜ, ਜ਼ਿਲ੍ਹਾ ਸਹ ਸੰਯੋਜਕ ਸ਼ਾਮ ਲਾਲ ਸੈਣੀ, ਮੰਦਰ ਪ੍ਰਮੁੱਖ ਅਮਨ ਸਰਨਾ, ਪ੍ਰਚਾਰ ਪ੍ਰਮੁੱਖ ਵਿਨੇ ਮਹਾਜਨ, ਇਲੈਕਟ੍ਰਾਨਿਕ ਮੀਡੀਆ ਪ੍ਰਭਾਰੀ ਦੀਪਕ ਮਹਾਜਨ, ਵਿਸਤਾਰ ਪ੍ਰਮੁੱਖ ਰਵਿ ਕੁਮਾਰ ਅਤੇ ਵਿਸ਼ਾਲ ਹਾਜ਼ਰ ਸਨ।






