Home Ludhiana ਡੇਂਗੂ ਦੇ ਖਾਤਮੇ ਲਈ ਜਿਲ੍ਹਾ ਵਾਸੀ ਦੇਣ ਸਿਹਤ ਵਿਭਾਗ ਦੀਆਂ ਟੀਮਾਂ ਦਾ...

ਡੇਂਗੂ ਦੇ ਖਾਤਮੇ ਲਈ ਜਿਲ੍ਹਾ ਵਾਸੀ ਦੇਣ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਾਥ —ਡਾ ਰਮਨਦੀਪ ਕੌਰ ਟੀਮਾਂ ਨੇ ਜਿਲ੍ਹੇ ਭਰ ਵਿੱਚ 22008 ਘਰਾਂ ਦੀ ਕੀਤੀ ਚੈਕਿੰਗ

133
0
ad here
ads
ads

ਲੁਧਿਆਣਾ 20 ਜੂਨ – ਡੇਂਗੂ ਦੀ ਬਿਮਾਰੀ ਤੋਂ ਬਚਾਅ ਸਬੰਧੀ ਆਮ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਾਗਰੂਕ ਕੀਤਾ ਜਾ ਰਿਹਾ ਹੈ।ਇਹ ਮੁਹਿੰਮ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਆਦੇਸ਼ਾਂ ਹੇਠ ਚੱਲ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਰਮਨਦੀਪ ਕੌਰ ਨੇ ਦੱਸਿਆ ਕਿ ਅੱਜ ਦਿਨ ਸੁੱਕਰਵਾਰ ਨੂੰ ਜਿਲ੍ਹੇ ਭਰ ਵਿੱਚ ਹਰ ਸੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਟੀਮਾਂ ਵੱਲੋਂ ਨਰਸਰੀਆਂ,ਉਸਾਰੀ ਅਧੀਨ ਇਮਾਰਤਾਂ ਅਤੇ ਖਾਲੀ ਪਏ ਪਲਾਟਾਂ ਵਿੱਚ ਪਿਛਲੇ ਦਿਨੀ ਹੋਈ ਬਾਰਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਖੜੇ ਪਾਣੀ ਵਿੱਚ ਮੱਛਰ ਪੈਦਾ ਹੋ ਜਾਣ ਸਬੰਧੀ ਚੈਕਿੰਗ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਰਮਨਦੀਪ ਕੌਰ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਛੇ ਨੋਡਲ ਅਫਸਰਾਂ ਅਧੀਨ ਬਣਾਈਆਂ ਗਈਆਂ ਟੀਮਾਂ ਵੱਲੋ ਚੈਕਿੰਗ ਕੀਤੀ ਗਈ।ਇਸ ਮੌਕੇ ਡਾ ਰਮਨਦੀਪ ਕੌਰ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਮੱਛਰ ਦੇ ਖਾਤਮੇ ਲਈ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ।
ਇਸ ਮੌਕੇ ਜਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ੀਤਲ ਨਾਰੰਗ ਨੇ ਦੱਸਿਆ ਕਿ ਜਿਲ੍ਹੇ ਭਰ ਵਿੱਚ 452 ਇਲਾਕਿਆਂ ਦੀ ਜਾਂਚ ਕੀਤੀ ਗਈ, ਜਿੰਨਾਂ ਵਿੱਚ ਨਰਸਰੀਆਂ ਖਾਲੀ ਪਏ ਪਲਾਟ ਅਤੇ ਉਸਾਰੀ ਅਧੀਨ ਇਮਾਰਤਾਂ ਦੇ ਕੁੱਲ 368 ਥਾਵਾਂ ਸ਼ਾਮਲ ਸਨ ਅਤੇ 22008 ਘਰਾਂ ਦੀ ਵੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ 47 ਘਰਾਂ ਅਤੇ ਚ20 ਕੰਨਟੇਨਰਾਂ ਵਿੱਚ ਲਾਵਰਾ ਪਾਇਆ ਗਿਆ,ਜਿਸ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਗਿਆ।ਇਸ ਮੁਹਿੰਮ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ 172 ਨਰਸਿੰਗ ਵਿਦਿਆਰਥਣਾਂ ਨੇ ਵੀ ਭਾਗ ਲਿਆ।ਡਾ ਸ਼ੀਤਲ ਨੇ ਦੱਸਿਆ ਕਿ ਘਰਾਂ ਦੀਆਂ ਛੱਤਾਂ ਤੇ ਪਏ ਕਬਾੜ ਦੇ ਸਮਾਨ ਤੇ ਟਾਇਰਾਂ ਆਦਿ ਵਿੱਚ ਬਾਰਸਾਂ ਦੇ ਖੜੇ ਸ਼ਾਫ ਪਾਣੀ ਵਿੱਚ ਡੇਗੂ ਦਾ ਮੱਛਰ ਪੈਦਾ ਹੁੰਦਾ ਹੈ ।ਇਸ ਲਈ ਛੱਤਾਂ ਤੇ ਪਏ ਸਮਾਨ ਨੂੰ ਸ਼ਾਫ ਕਰ ਦੇਣਾ ਚਾਹੀਦਾ ਹੈ।ਇੱਕ ਹਫਤੇ ਤੋ ਵੱਧ ਜੇਕਰ ਕੂਲਰਾਂ ਵਿੱਚ ਪਾਣੀ ਖੜਾ ਰਹੇਗਾ ਤਾਂ ਉਸ ਵਿੱਚ ਵੀ ਡੇਗੂ ਦਾ ਮੱਛਰ ਪੈਦਾ ਹੋ ਜਾਂਦਾ ਹੈ।ਇਸ ਮੌਕੇ ਮਾਸ ਮੀਡੀਆ ਵਿੰਗ ਦੀ ਟੀਮ ਦੇ ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਪਰਮਿੰਦਰ ਸਿੰਘ ਅਤੇ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਵੱਲੋਂ ਵੀ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਚੱਲ ਰਹੀਆਂ ਨਰਸਰੀਆਂ ਅਤੇ ਮਕਾਨਾਂ, ਦੁਕਾਨਾਂ ਦੀ ਹੋ ਰਹੀ ਉਸਾਰੀ ਮੌਕੇ ਚੈਕਿੰਗ ਕਰਕੇ ਕੰਮ ਕਰ ਰਹੀ ਲੇਬਰ ਨੂੰ ਹਿਦਾਇਤ ਕੀਤੀ ਕਿ ਇੱਕ ਹਫਤੇ ਤੋ ਵੱਧ ਪਾਣੀ ਖੜਾ ਰਹਿਣਕਾਰਨ ਮੱਛਰ ਪੈਦਾ ਹੋ ਸਕਦਾ ਹੈ। ਇਸ ਲਈ ਗਮਲਿਆਂ, ਡਰੱਮਾਂ ਅਤੇ ਪਾਣੀ ਦੀ ਸਟੋਰੇਜ ਲਈ ਬਣਾਈਆ ਗਈਆਂ ਹੌਦੀਆਂ ਆਦਿ ਵਿੱਚ ਪਾਣੀ ਖੜਾ ਨਾ ਰੱਖਿਆ ਜਾਵੇ ।

ad here
ads
Previous articleਬਾਰਸ਼ਾਂ ਵਿੱਚ ਛੱਤਾਂ ਤੇ ਪਏ ਕਬਾੜ ਚ ਪੈਦਾ ਹੋ ਸਕਦਾ ਡੇਂਗੂ ਦਾ ਮੱਛਰ- ਡਾ ਰਮਨਦੀਪ ਕੌਰ
Next articleਡਰੋਨ ਸਿਖਲਾਈ ਸੈਸ਼ਨ ਐਨਸੀਸੀ ਗਰਲ ਕੈਡੇਟਸ ਨੂੰ ਆਧੁਨਿਕ ਹੁਨਰਾਂ ਨਾਲ ਲੈਸ ਕਰਦਾ ਹੈ ਖਾਲਸਾ ਕਾਲਜ ਫਾਰ ਵੂਮੈਨ, ਲੁਧਿਆਣਾ

LEAVE A REPLY

Please enter your comment!
Please enter your name here