ਗੁਰਦਾਸਪੁਰ (ਸੁਸ਼ੀਲ ਬਰਨਾਲਾ )
ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵਲੋ ਠੰਡੇ ਪਾਣੀ ਪੀਣ ਦਾ ਪ੍ਰਬੰਧ ਪੰਛੀਆ ਲਈ ਕੀਤਾ ਗਿਆ । ਇਹ ਉਪਰਾਲਾ ਵਿਸ਼ਵ ਹਿੰਦੂ ਪ੍ਸ਼ੀਦ ਅਤੇ ਬਜਰੰਗ ਦਲ ਗੁਰਦਾਸਪੁਰ ਦੇ ਮੈਂਬਰਾ ਵਲੋ ਕੀਤਾ ਗਿਆ ਹੈ। ਜਿਲਾ ਮੰਤਰੀ ਸੁਮੀਤ ਭਾਰਦਵਾਜ , ਪ੍ਰਧਾਨ ਭਾਰਤ ਭੂਸ਼ਣ ਗੋਗਾ
ਸੰਯੋਜਕ ਅਨਿਲ ਕੁਮਾਰ ਸ਼ਰਮਾ , ਪ੍ਰਚਾਰਕ ਵਿਨੇ ਮਹਾਜਨ, ਮਠ ਮੰਦਰ ਪ੍ਰਮੁੱਖ ਅਮਨ ਸਰਨਾ ,ਯਾਤਰਾ ਪ੍ਰਮੁੱਖ ਪਵਨ ਕੁਮਾਰ , ਰਵੀ ਸ਼ਰਮਾ ਬਜਰੰਗ ਦਲ, ਦੀਪਕ ਮਹਾਜਨ ਇਲੈਕਟਰੋਨਿਕ ਮੀਡੀਆ ਪ੍ਰਸਾਰ ਪ੍ਰਮੁੱਖ ਸ਼ਾਮਿਲ ਹੋਏ। ਇਹ ਉਪਰਾਲਾ ਕਰਨ ਨਾਲ ਜਿੱਥੇ ਪੰਛੀਆ ਨੂੰ ਗਰਮੀਆਂ ਵਿੱਚ ਰਾਹਤ ਮਿਲੇਗੀ ਇਸ ਦੇ ਨਾਲ ਲੋਕਾਂ ਵਿੱਚ ਜਾਗ੍ਰਿਤੀ ਵੀ ਪੈਂਦਾ ਹੋਵੇਗੀ ਜਿਨਾ ਥਾਵਾਂ ਤੇ ਇਹ ਪਾਣੀ ਦੇ ਪਿਆਲੇ ਲਗਏ ਗਏ ਹਨ ਉਸ ਜਗ੍ਹਾ ਤੇ ਆਸ ਪਾਸ ਦੇ ਲੋਕਾਂ ਨੇ ਹਰ ਰੋਜ ਪਾਣੀ ਪਾਉਣ ਦਾ ਪ੍ਰਾਣ ਲਿਆ ਹੈ ਸ਼ਹਿਰ ਅਤੇ ਪਿੰਡ ਵਾਸੀਆਂ ਨੂੰ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਵੱਲੋਂ ਅਪੀਲ ਕਰਦਾ ਹਾਂ ਕਿ ਜਿੱਥੇ ਵੀ ਹੋ ਸਕੇ ਇਸ ਤਰ੍ਹਾਂ ਦੇ ਪਿਆਲੇ ਲਗਾ ਕੇ ਪੰਛੀਆਂ ਦੇ ਪੀਣ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਹਨਾਂ ਬੇਜ਼ੁਬਾਨਾਂ ਦੀ ਗਰਮੀ ਨਾਲ ਹੋ ਰਹੀ ਮੌਤ ਤੋ ਬਚਾਇਆ ਜਾ ਸਕੇ। ਅਤੇ ਇਹ ਵੀ ਕਿਹਾ ਕੀ ਬਰਾਸਤਾ ਵਿੱਚ ਖਾਲੀ ਪਈ ਜ਼ਮੀਨ ਤੇ ਫਲ ਫੁੱਲ ਛਾਂ ਅਤੇ ਆਕਸੀਜਨ ਦੇਣ ਵਾਲੇ ਵੱਧ ਤੋਂ ਵੱਧ ਬੁੱਟੇ ਲਗਾਏ ਜਾਣਗੇ ।