Home PHAGWARA ਬੈਂਕ ਲੁੱਟ ਮਾਮਲੇ ਵਿਚ ਕਾਰ ਦਾ ਨੰਬਰ ਜਾਅਲੀ ਨਿਕਲਿਆ

ਬੈਂਕ ਲੁੱਟ ਮਾਮਲੇ ਵਿਚ ਕਾਰ ਦਾ ਨੰਬਰ ਜਾਅਲੀ ਨਿਕਲਿਆ

120
0
ad here
ads
ads

ਫਗਵਾੜਾ 2 ਜੂਨ (ਪ੍ਰੀਤੀ) ਫਗਵਾੜਾ-ਹੁਸ਼ਿਆਰਪੁਰ ਰੋਡ ‘ਤੇ ਸਥਿਤ ਪੈਂਦੇ ਪਿੰਡ ਰਿਹਾਣਾ ਜੱਟਾਂ ਵਿਖੇ ਇੱਕ ਐਚ.ਡੀ.ਐਫ਼.ਸੀ. ਬੈਂਕ ਨੂੰ ਪਿਸਤੌਲ ਦੀ ਨੌਕ ‘ਤੇ ਲੁੱਟ ਕੇ ਲੈ ਜਾਣ ਦੇ ਮਾਮਲੇ ‘ਚ 24 ਘੰਟੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਪੁਲੀਸ ਨੂੰ ਕੋਈ ਪ੍ਰਾਪਤੀ ਨਹੀਂ ਹੋਈ ਹੈ ਜਦਕਿ ਪੁਲੀਸ ਨੂੰ ਕੁਝ ਅਹਿਮ ਸੁਰਾਗ ਮਿਲ ਗਏ ਹਨ।ਸੰਪਰਕ ਕਰਨ ‘ਤੇ ਐਸ.ਐਸ.ਪੀ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਵਲੋਂ ਇਸ ਸਬੰਧ ‘ਚ ਵੱਖ ਵੱਖ ਟੀਮਾਂ ਬਣਾ ਕੇ ਕੱਲ੍ਹ ਤੋਂ ਹੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਪੁਲੀਸ ਨੂੰ ਕੁੱਝ ਅਹਿਮ ਸੁਰਾਗ ਮਿਲੇ ਹਨ ਜਿਨ੍ਹਾਂ ‘ਤੇ ਪੁਲੀਸ ਕੰਮ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਵਲੋਂ ਵਰਤੀ ਗਈ ਵਰਨਾ ਕਾਰ ਦਾ ਨੰਬਰ ਜੋ ਸਾਹਮਣੇ ਆਇਆ ਹੈ ਉਹ ਵੀ ਜਾਅਲੀ ਨਿਕਲਿਆ ਹੈ।ਪੁਲੀਸ ਵਲੋਂ ਇਸ ਸਬੰਧ ‘ਚ ਥਾਣਾ ਰਾਵਲਪਿੰਡੀ ਵਿਖੇ ਕੇਸ ਦਰਜ ਕਰ ਲਿਆ ਹੈ। ਵਰਨਣਯੋਗ ਹੈ ਕਿ ਬੀਤੇ ਕੱਲ੍ਹ ਸ਼ਾਮ ਰਿਹਾਣਾ ਜੱਟਾਂ ਬੈਂਕ ਵਿਖੇ ਨਕਾਬਪੋਸ਼ ਲੁਟੇਰੇ ਬੈਂਕ ‘ਚ ਦਾਖ਼ਲ ਹੋਏ ਤੇ ਉਨ੍ਹਾਂ ਬੈਂਕ ਦੇ ਸੁਰੱਖਿਆ ਗਾਰਡ ਤਰਨਜੀਤ ਸਿੰਘ ਨੂੰ ਧੱਕਾ ਮਾਰ ਦਿੱਤਾ ਤੇ ਦੋ ਲੁਟੇਰੇ ਬੈਂਕ ਮੈਨੇਜਰ ਦੇ ਦਫ਼ਤਰ ‘ਚ ਜ਼ਬਰਦਸਤੀ ਦਾਖ਼ਲ ਹੋਏ ਤੇ 38 ਲੱਖ 34 ਹਜ਼ਾਰ 900 ਰੁਪਏ ਦੀ ਨਕਦੀ ਲੈ ਗਏ ਤੇ ਜਾਂਦੇ ਸਮੇਂ ਮੌਜੂਦ ਲੋਕਾਂ ਦੇ ਮੋਬਾਈਲ ਵੀ ਲੈ ਗਏ।ਸੂਚਨਾ ਮਿਲਣ ਤੋਂ ਬਾਅਦ ਐਸ.ਐਸ.ਪੀ ਗੌਰਵ ਤੂਰਾ ਵਲੋਂ ਪੁਲੀਸ ਅਧਿਕਾਰੀ ਸਮੇਤ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਤੇ ਇਸ ਸਬੰਧੀ ਵੱਖ ਵੱਖ ਟੀਮਾਂ ਗਠਿਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।

ad here
ads
Previous articleਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਵਰਕਰਾਂ ‘ਚ ਭਰਿਆ ਨਵਾਂ ਜੋਸ਼ : ਗੁਰਜੀਤ ਪਾਲ ਵਾਲੀਆ
Next articleਫਗਵਾੜਾ ਨਿਗਮ ਵੱਲੋਂ ਸੈਕੰਡਰੀ ਡੰਪਾਂ ਤੋਂ ਕੂੜਾ ਚੁਕਵਾਉਣ ਦਾ ਕੰਮ ਸ਼ੁਰੂ

LEAVE A REPLY

Please enter your comment!
Please enter your name here