ਫਗਵਾੜਾ 21 ਮਈ ( ਪ੍ਰੀਤੀ )
ਬੈਂਸ ਗੋਤ ਜਠੇਰਿਆਂ ਦਾ 29ਵਾਂ ਸਾਲਾਨਾ ਜੋੜਮੇਲਾ ਮਿਤੀ 25 ਮਈ 2025 ਨੂੰ ਪਿੰਡ ਕੋਠੀ ਜ਼ਿਲਾ ਹੁਸ਼ਿਆਰਪੁਰ ਵਿਖ਼ੇ ਸੰਗਤਾਂ ਦੇ ਸਹਿਯੋਗ ਨਾਲ ਪ੍ਰਧਾਨ ਸ੍ਰੀ ਲੁਭਾਇਆ ਰਾਮ ਬੈਂਸ ਦੀ ਅਗਵਾਈ ਹੇਠ ਬੜੀ ਧੂਮਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਪ੍ਰੈਸ ਸਕੱਤਰ ਮਲਕੀਤ ਮੰਢਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਅੰਮ੍ਰਿਤਬਾਣੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਗਾਇਕ ਪ੍ਰੇਮ ਹੀਰਾ ਅਤੇ ਹੋਰ ਕਲਾਕਾਰ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਗੁਰੂ ਦਾ ਲੰਗਰ ਅਤੁੱਟ ਵਰਤੇਗਾ। ਬੈਂਸ ਗੋਤ ਪ੍ਰਬੰਧਕ ਕਮੇਟੀ ਵਲੋਂ ਖਾਸ ਬੇਨਤੀ ਕੀਤੀ ਗਈ ਕਿ ਕੋਈ ਵੀ ਵਿਅਕਤੀ ਨਸ਼ਾ ਕਰਕੇ ਜੋੜਮੇਲੇ ਵਿੱਚ ਨਾ ਆਵੇ।