ਸੁਸ਼ੀਲ ਬਰਨਾਲਾ ( ਗੁਰਦਾਸਪੁਰ ) ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਪ੍ਰਚਾਰਕ ਸਾਹਿਬਾਨ ਦੀ ਮੀਟਿੰਗ ਹੋਈ ਜਿਸ ਵਿਚ ਵਿਚਾਰਾ ਕੀਤੀਆਂ ਗਈਆਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਮੁਤਾਬਕ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਸਬੰਧੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘ ਸੁਚੇਤ ਹੋ ਕੇ ਆਪਣੀ ਡਿਊਟੀ ਨਿਭਾਉਣ, ਕਿਉਂਕਿ ਗਰਮੀਆਂ ਦੇ ਮੌਸਮ ਵਿਚ ਅਕਸਰ ਸ਼ਾਰਟ ਸਰਕਟ ਦੀਆਂ ਘਟਨਾਵਾਂ ਵਾਪਰਦੀਆਂ ਹਨ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਧਰਮ ਪ੍ਰਚਾਰ ਸਬੰਧੀ ਰਖੀ ਮੀਟਿੰਗ ਅੰਦਰ ਮੈਨੇਜਰ ਸ ਰਣਜੀਤ ਸਿੰਘ ਕਲਿਆਣਪੁਰ ਅਤੇ ਭਾਈ ਗੁਰਨਾਮ ਸਿੰਘ ਪ੍ਰਚਾਰਕ ਕਮ ਨਿਗਰਾਨ ਗੁਰਦਾਸਪੁਰ ਵਲੋਂ ਕੀਤਾ ਗਿਆ, ਉਹਨਾਂ ਦਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਕੂਲਰ ਮੁਤਾਬਿਕ ਸਮੂਹ ਪਿੰਡਾ ਕਸਬਿਆਂ ਦੇ ਪ੍ਰਬੰਧਕਾ ਅਤੇ ਗ੍ਰੰਥੀ ਸਾਹਿਬਾਨ ਨੂੰ ਬੇਨਤੀ ਹੈ ਕਿ ਆਪੋ ਆਪਣੇ ਨਗਰਾਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਸਬੰਧੀ ਸੁਚੇਤ ਹੋਈਏ, ਬਿਜਲੀ ਉਪਕਰਣਾਂ ਨੂੰ ਸੰਗਤਾਂ ਦੀ ਹਾਜ਼ਰੀ ਵਿੱਚ ਹੀ ਚਲਾਈਏ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਵਲੋਂ ਗੁਰਦੁਆਰਾ ਸਾਹਿਬ ਅੰਦਰ ਪਹਿਰੇਦਾਰ ਨਿਯੁਕਤ ਕਰਨ ਦਾ ਵੀ ਆਦੇਸ਼ ਹੋਇਆ ਹੈ ਇਸ ਸਬੰਧੀ ਵੀ ਯਤਨ ਕਰੀਏ, ਸਮੂਹ ਪ੍ਰਚਾਰਕ ਸਾਹਿਬਾਨ ਨੇ ਦਸਿਆ ਕਿ ਧਰਮ ਪ੍ਰਚਾਰ ਦੇ ਨਾਲ ਨਾਲ ਪਿਛਲੇ ਲੰਬੇ ਸਮੇਂ ਤੋਂ ਸੰਗਤਾਂ ਅਤੇ ਪ੍ਰਬੰਧਕਾਂ ਨੂੰ ਬਿਜਲੀ ਉਪਕਰਣਾਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ,ਪਰ ਫਿਰ ਇਕ ਵਾਰ ਸਮੂਹ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਤੇ ਸੇਵਾ ਸੰਭਾਲ ਸਬੰਧੀ ਸਿੱਖ ਨੂੰ ਹਰ ਵੇਲੇ ਤਤਪਰ ਰਹਿਣਾ ਚਾਹੀਦਾ ਹੈ,ਇਸ ਮੌਕੇ ਪ੍ਰਚਾਰਕ ਭਾਈ ਰਣਜੀਤ ਸਿੰਘ ਵੜੈਚ, ਗੁਰਵਿੰਦਰ ਸਿੰਘ ਵੜੈਚ , ਜਗਰੂਪ ਸਿੰਘ ਪ੍ਰਚਾਰਕ, ਬੀਬੀ ਰਾਜਬੀਰ ਕੌਰ ਪ੍ਰਚਾਰਕ, ਰਣਜੀਤ ਸਿੰਘ ਪ੍ਰਚਾਰਕ ਸੰਦੀਪ ਸਿੰਘ, ਹਰਮਨਜੀਤ ਸਿੰਘ ਹਾਜ਼ਰ ਸਨ।