ਕਪੂਰਥਲਾ 14 ਮਈ (ਪ੍ਰੀਤੀ) ਕਪੂਰਥਲਾ ਪੁਲੀਸ ਨੇ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ। ਐੱਸਐੱਸਪੀ ਗੌਰਵ ਤੂਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਟੀ ਪੁਲੀਸ ਨੇ ਸਾਬੀ ਪੁੱਤਰ ਸਰੂਪ ਲਾਲ ਵਾਸੀ ਮੁਹੱਲਾ ਉੱਚਾ ਧੌੜਾ ਨੂੰ ਕਾਬੂ ਕਰਕੇ 120 ਨਸ਼ੀਲੀਆਂ, ਰਜਿੰਦਰ ਸਿੰਘ ਉਰਫ਼ ਜਿੰਦੂ ਪੁੱਤਰ ਚਰਨ ਸਿੰਘ ਵਾਸੀ ਤੋਗਾਵਾਲ ਨੂੰ ਕਾਬੂ ਕਰਕੇ 7 ਗ੍ਰਾਮ ਹੈਰੋਇਨ, ਸੁਭਾਨਪੁਰ ਕਪੂਰਥਲਾ ਨੇ ਪਿੰਡ ਹਮੀਰਾ ਦੀ ਇਕ ਮਹਿਲਾ ਨੂੰ ਕਾਬੂ ਕਰਕੇ 50 ਗ੍ਰਾਮ ਹੈਰੋਇਨ ਤੇ ਸਿਟੀ ਫਗਵਾੜਾ ਨੇ ਨਰੇਸ਼ ਕੁਮਾਰ ਪੁੱਤਰ ਉਮ ਪ੍ਰਕਾਸ਼ ਵਾਸੀ ਮੁਹੱਲਾ ਰਾਜਪੂਤਾ ਨੂੰ ਕਾਬੂ ਕਰਕੇ 42 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।