ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁੱਲ ਦੁਨੀਆਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਵਾਸਤੇ ਬਹੁਤ ਜਿਆਦਾ ਕੋਸ਼ਿਸ਼ਾਂ ਕੀਤੀਆਂ। ਪਰ ਸਾਡੇ ਲੋਕਾਂ ਨੇ ਉਨਾਂ ਦੀ ਸੋਚ ਨੂੰ ਅਪਣਾਉਣ ਦੀ ਬਜਾਏ ਆਪਣੇ ਕਰਮ ਕਾਂਡ ਉਹਨਾਂ ਦੀਆਂ ਫੋਟੋਆਂ ਨਾਲ ਜੋੜ ਕੇ ਲੋਕਾਂ ਵਿੱਚ ਪ੍ਰਚਾਰਨੇ ਸ਼ੁਰੂ ਕਰ ਦਿੱਤੇ।
ਉਦਾਹਰਨ ਦੇ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੀ ਭੈਣ ਬੇਬੇ ਨਾਨਕੀ ਦੀ ਰੱਖੜੀ ਵਾਲੀ ਫੋਟੋ, ਹੱਥ ਦੇ ਨਾਲ ਪਹਾੜ ਨੂੰ ਰੋਕ ਦੇਣਾ, ਸੂਰਜ ਨੂੰ ਪਾਣੀ ਦੇਣਾ, ਜਨੇਊ ਧਾਰਨ ਕਰਨਾ, ਪਰਮਾਤਮਾ ਦੀ ਪ੍ਰਾਪਤੀ ਲਈ ਗ੍ਰਹਿਸਤੀ ਜੀਵਨ ਨੂੰ ਛੱਡ ਦੇਣਾ ਅਜਿਹੇ ਕਰਮਕਾਂਡ ਸ਼ਕਤੀਆਂ ਉਹਨਾਂ ਦੇ ਜੀਵਨ ਨਾਲ ਜੋੜ ਦਿੱਤੀਆਂ।
ਪਰ ਅਫਸੋਸ ਦੀ ਗੱਲ ਕਿ ਸਾਡੇ ਸਿੱਖਾਂ ਨੇ ਵੀ ਉਨਾਂ ਨੂੰ ਇਉਂ ਦਾ ਤਿਉਂ ਹੀ ਅਪਣਾ ਲਿਆ।
ਸਿੱਖਾਂ ਦੀਆਂ ਸਰਵ ਉੱਤਮ ਸੰਸਥਾਵਾਂ ਵੀ ਸਰਕਾਰਾਂ ਦੇ ਹੱਥ ਟੋਕੇ ਬਣ ਕੇ ਰਹਿ ਗਈਆਂ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਸਲ ਵਿਚਾਰਧਾਰਾ ਕਿਰਤ ਕਰੋ ਅਤੇ ਵੰਡ ਸਕੋ ਨੂੰ ਤਾਂ ਸਰਕਾਰਾਂ ਨੇ ਬਿਲਕੁਲ ਹੀ ਅਣਗੌਲਿਆਂ ਕਰ ਰੱਖਿਆ ਹੈ।
ਲੋਕਾਂ ਨੂੰ ਮੁਫਤ ਦੀਆਂ ਸਹੂਲਤਾਂ ਦੇ ਕੇ ਸਰਕਾਰਾਂ ਨੇ ਇੱਕ ਤਰ੍ਹਾਂ ਨਾਲ ਨਿਕੰਮੇ ਬਣਾ ਦਿੱਤਾ ਹੈ।
ਗੁਰੂ ਜੀ ਦੀ ਵਿਚਾਰਧਾਰਾ ਹੱਕ “ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ” ਦੇ ਤਾਂ ਸ਼ਾਇਦ ਲੋਕ ਅਰਥ ਹੀ ਭੁੱਲ ਗਏ ਹਨ।
ਅਖੀਰ ਵਿੱਚ ਮੇਰੀ ਉਸ ਵਾਹਿਗੁਰੂ ਨੂੰ ਇੱਕ ਬੇਨਤੀ ਹੈ ਪ੍ਰਾਰਥਨਾ ਹੈ ਕਿ ਸੁਮਤ ਬਖਸ਼ ਇਹਨਾਂ ਲੋਕਾਂ ਨੂੰ ਤਾਂ ਕਿ ਉਹ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲ ਸਕਣ
ਧੰਨਵਾਦ।
ਰਾਜੇਸ਼ ਬੱਬੀ ਗੁਰਦਾਸਪੁਰ
7888527094






