ਫਗਵਾੜਾ 7 ਮਈ (ਪ੍ਰੀਤ ਕੋਰ ਪ੍ਰੀਤੀ ਸੁਸ਼ੀਲ ਸ਼ਰਮਾ) ਪਿੰਡ ਝੰਡੇਰ ਕਲਾਂ ਦੀ ਵਸਨੀਕ ਬੀਬੀ ਵੀਰਾਂ ਰਾਣੀ ਸਿਹਤ ਵਿਭਾਗ ਚ ਬਤੌਰ ਨਰਸ ਦੀ ਜ਼ਿਮੇਵਾਰੀ ਨਿਭਾਉਂਦਿਆਂ ਇੱਕ ਰੋਡ ਐਕਸੀਡੈਂਟ ਚ ਗੰਭੀਰ ਜ਼ਖ਼ਮੀ ਹੋ ਗਏ ਸੀ। ਗੰਭੀਰ ਸੱਟ ਦੇ ਚਲਦਿਆਂ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਨੌਕਰੀ ਤੋਂ ਸੇਵਾ ਮੁਕਤ ਹੋਣਾ ਪਿਆ। ਚਾਰ ਸਾਲ ਇਲਾਜ ਕਰਵਾਉਣ ਨਾਲ ਹੁਣ ਤੰਦਰੁਸਤ ਹੋ ਗਏ ਹਨ। ਬੀਤੇ ਦਿਨ ਬੀਬੀ ਵੀਰਾਂ ਰਾਣੀ ਨੇ ਕੇਕ ਕੱਟ ਕੇ ਆਪਣਾ ਜਨਮ ਦਿਨ ਸਹੇਲੀਆਂ ਸੰਗ ਮਨਾਇਆ। ਇਸ ਮੌਕੇ ਵੀਰਾਂ ਰਾਣੀ ਦੀਆਂ ਸਹੇਲੀਆਂ ਨੇ ਬੀਬੀ ਵੀਰਾਂ ਰਾਣੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਬੀਬੀ ਵੀਰਾਂ ਰਾਣੀ ਦੇ ਪਤੀ ਪ੍ਰਿੰਸੀਪਲ ਜਨਕ ਰਾਜ ਰੱਤੂ ਸਮਾਜ ਸੇਵਾ ਦੇ ਨਾਲ ਨਾਲ ਲੰਬੇ ਸਮੇਂ ਤੋਂ ਰੱਤੂ ਜਠੇਰਿਆਂ ਦੇ ਪਵਿੱਤਰ ਅਸਥਾਨ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਸਮਾਜ ਭਲਾਈ ਦੇ ਕਾਰਜਾ ਲਈ ਹਮੇਸ਼ਾ ਤੱਤਪਰ ਰਹਿੰਦੇ ਹਨp ਇਸ ਮੌਕੇ ਰਤਨ ਕੌਰ,ਭਜਨ ਕੌਰ,ਗੀਤਾ ਰਾਣੀ,ਅਵਤਾਰ ਕੌਰ,ਸੁਰਿੰਦਰ ਕੌਰ,ਦਰਸ਼ਨ ਕੌਰ,ਪੂਨਮ,ਪ੍ਰਿਅੰਕਾ,ਮਨਦੀਪ ਕੌਰ,ਸੋਨੀਆ, ਰੋਜ਼ੀ,ਮੀਨਾ ਕੁਮਾਰੀ,ਜੈਸਮੀਨ,ਵਿਜੈ ਕੁਮਾਰ ਜੇ.ਈ.,ਪ੍ਰਿੰਸੀਪਲ ਜਨਕ ਰਾਜ, ਗੁਰਸ਼ਾਨ,ਮਨੀ,ਕਿਰਤੀ,ਮੁਸਕਾਨ ਆਦਿ ਹਾਜ਼ਰ ਸਨ।