ਸੁਸ਼ੀਲ ਬਰਨਾਲਾ ( ਗੁਰਦਾਸਪੁਰ )
ਭਾਰਤ ਪਾਕਿਸਤਾਨ ਤਨਾਅ ਦੌਰਾਨ ਬਣੇ ਮਾਹੌਲ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਸੁਚੇਤ ਕੀਤਾ ਗਿਆ।
ਭਾਰਤ ਪਾਕਿਸਤਾਨ ਤਨਾਅ ਦੌਰਾਨ ਸਰਹੱਦੀ ਖੇਤਰਾਂ ਵਿਚ ਜਦੋਂ ਮਾਹੌਲ ਬਣਿਆ ਹੈ, ਜੰਗ ਦੇ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਸ ਹਰਜਿੰਦਰ ਸਿੰਘ ਧਾਮੀ ਜੀ , ਸਕੱਤਰ ਧਰਮ ਪ੍ਰਚਾਰ ਕਮੇਟੀ ਅਤੇ ਦਫ਼ਤਰ ਦੇ ਆਦੇਸਾ ਮੁਤਾਬਕ ਸਰਹੱਦੀ ਇਲਾਕਿਆਂ ਵਿਚ ਜਾ ਕੇ ਪ੍ਰਬੰਧਕਾਂ ਨੂੰ ਸੁਚੇਤ ਕੀਤਾ ਗਿਆ ਕਿ ਜੇਕਰ ਕੋਈ ਐਸਾ ਆਦੇਸ਼ ਆਉਂਦਾ ਹੈ ਕਿ ਪਿੰਡਾ ਵਿੱਚੋ ਬਾਹਰ ਸੁਰੱਖਿਅਤ ਥਾਵਾਂ ਤੇ ਜਾਣਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਜੀ ਦੇ ਸਰੂਪਾ ਨੂੰ ਸਤਿਕਾਰ ਸਹਿਤ ਪਹੁਚਾਇਆ ਜਾਵੇ, ਸਰਹੱਦੀ ਇਲਾਕਿਆਂ ਵਿਚ ਪ੍ਰਚਾਰਕ ਕਮ ਨਿਗਰਾਨ ਭਾਈ ਗੁਰਨਾਮ ਸਿੰਘ ਪ੍ਰਚਾਰਕ, ਭਾਈ ਕੁਲਵੰਤ ਸਿੰਘ ਪ੍ਰਚਾਰਕ ਭਾਈ ਲਵਪਰੀਤ ਸਿੰਘ ਪ੍ਰਚਾਰਕ ਭਾਈ ਤਰਨ ਸਿੰਘ ਪ੍ਰਚਾਰਕ ਭਾਈ ਬਲਬੀਰ ਸਿੰਘ ਪ੍ਰਚਾਰਕ ਵਲੋਂ ਸੰਗਤਾਂ ਤੱਕ ਪਹੁੰਚ ਕੀਤੀ ਗਈ, ਪਿੰਡ ਦੀਆਂ ਸੰਗਤਾਂ ਨੇ ਇਹ ਗੱਲ ਕਹੀ ਕਿ ਅਸੀਂ ਬਿਲਕੁਲ ਸੁਰੱਖਿਅਤ ਹਾਂ ,ਪਰ ਫਿਰ ਵੀ ਜੇਕਰ ਕੋਈਐਸਾ ਸੰਦੇਸ ਆਉਦਾਉਹੈ ਤਾਂ ਅਸੀਂ ਆਪ ਨਾਲ ਜ਼ਰੂਰ ਸੰਪਰਕ ਕਰਾਂਗੇ।
ਸੰਗਤਾਂ ਨੇ ਇਹ ਵੀ ਦਸਿਆ ਕਿ ਗੁਰੂ ਸਾਹਿਬ ਦੇ ਨਾਲ ਹੀ ਸਾਡੇ ਵਿੱਚ ਚੜਦੀ ਕਲਾ ਹੈ ਸੋ ਵਿਚਾਰਾ ਦੇ ਨਾਲ ਨਾਲ ਇਹ ਅਰਦਾਸ ਵੀ ਕਰਨੀ ਬਣਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਸਮੁੱਚੇ ਸੰਸਾਰ ਵਿਚ ਸਾਤੀ ,ਸੁਖ ਸ਼ਾਂਤੀ ਬਰਕਰਾਰ ਰਹੇ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਜੋਗਰ ਆਲਮ ਸਿੰਘ ਦੀ ਪ੍ਰਬੰਧਕ ਕਮੇਟੀ ਨਾਲ ਵਿਚਾਰਾ ਕੀਤੀਆਂ ਗਈਆਂ।
ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ, ਸੁਖਦੇਵ ਸਿੰਘ, ਦਵਿੰਦਰ ਸਿੰਘ ਸਰਪੰਚ, ਗੁਰਸ਼ਰਨ ਪ੍ਰੀਤ ਸਿੰਘ ਸੋਹਣ ਸਿੰਘ, ਕਰਨਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਹਾਜ਼ਰ ਸਨ