ਫਗਵਾੜਾ 14 ਮਈ ( ਪ੍ਰੀਤੀ) ਸੈਂਟਰਲ ਟਾਊਨ ਫਗਵਾੜਾ ਵਿਖੇ ਕੰਗ ਇੰਟਰਪ੍ਰਾਈਜ਼ ਦੇ ਨਵੇਂ ਦਫਤਰ ਦਾ ਉਦਘਾਟਨ ਪੰਜਾਬ ਕੇਸਰੀ ਅਖਬਾਰ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਵਿਜੇ ਚੋਪੜਾ ਨੇ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਨਗਰ ਕੌਂਸਲ ਫਗਵਾੜਾ ਦੇ ਮੇਅਰ ਰਾਮਪਾਲ ਉੱਪਲ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਦਫ਼ਤਰ ਦੇ ਮਾਲਕ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ, ਇਸ ਲਈ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਅਤੇ ਇਸ ਮੌਕੇ ‘ਤੇ ਆਉਣ ਲਈ ਉਨ੍ਹਾਂ ਦਾ ਬਹੁਤ ਧੰਨਵਾਦ ਕਰਦਾ ਹਾਂ। ਇਸ ਮੌਕੇ ਅਰੁਣ ਖੋਸਲਾ, ਪ੍ਰਦੀਪ ਆਹੂਜਾ, ਮਲਕੀਤ ਸਿੰਘ ਰਗਬੋਤਰਾ, ਸੀਨੀਅਰ ਪੱਤਰਕਾਰ ਸ਼ਿਵ ਕੌੜਾ, ਵਿਕਰਮ ਜਲੋਟਾ, ਸੁਨੀਲ ਚਾਮ, ਸੁਸ਼ੀਲ ਸ਼ਰਮਾ, ਸੁਖਬੀਰ ਸਿੰਘ ਕਿੰਦਾ, ਰਾਜੂ ਲਾਮਾ, ਇੰਦਰਜੀਤ ਕਰਵਲ, ਵਿਪਨ ਸ਼ਰਮਾ, ਹੈਪੀ ਬਰੋਕਰ, ਮਨੀਸ਼ ਕਨੌਜੀਆ ਆਦਿ ਹਾਜ਼ਰ ਸਨ।