Home PHAGWARA ਲੋਕਾਂ ਦੀ ਸਹੂਲਤ ਲਈ ਹਰੇਕ ਡਰਾਈਵਿੰਗ ਟੈਸਟ ਟਰੈਕ ਉੱਪਰ ਹੋਵੇਗੀ 2 ਵਾਧੂ...

ਲੋਕਾਂ ਦੀ ਸਹੂਲਤ ਲਈ ਹਰੇਕ ਡਰਾਈਵਿੰਗ ਟੈਸਟ ਟਰੈਕ ਉੱਪਰ ਹੋਵੇਗੀ 2 ਵਾਧੂ ਮੁਲਾਜਮਾਂ ਦੀ ਤਾਇਨਾਤੀ-ਲਾਲਜੀਤ ਸਿੰਘ ਭੁੱਲਰ

29
0
ad here
ads
ads

ਟੈਸਟ ਟਰੈਕਾਂ ਉੱਪਰ ਲੋਕਾਂ ਦੇ ਲਰਨਿੰਗ ਤੇ ਪੱਕੇ ਲਾਇਸੈਂਸ ਅਪਲਾਈ ਕਰਨ ਵਿਚ ਕਰਨਗੇ ਸਹਾਇਤਾ
*ਲੋਕਾਂ ਨੂੰ ਏਜੰਟਾਂ ਦੀ ਲੁੱਟ ਤੋਂ ਬਚਣ ਲਈ ਲਾਇਸੈਂਸ ਆਨਲਾਇਨ ਅਪਲਾਈ ਕਰਨ ਦੀ ਅਪੀਲ
*ਫਗਵਾੜਾ ਡਰਾਈਵਿੰਗ ਟੈਸਟ ਟਰੈਕ ਵਿਖੇ ਅਚਨਚੇਤ ਪੁੱਜੇ ਟਰਾਂਸਪੋਰਟ ਮੰਤਰੀ ਵਲੋਂ ਚੈਕਿੰਗ
ਫਗਵਾੜਾ  (ਪ੍ਰੀਤੀ) ਪੰਜਾਬ ਦੇ ਟਰਾਂਸਪੋਰਟ ਮੰਤਰੀ ਸ.ਲਾਲਜੀਤ ਸਿੰਘ ਭੁੱਲਰ ਨੇ ਐਲਾਨ ਕੀਤਾ ਹੈ ਕਿ ਲੋਕਾਂ ਨੂੰ ਲਰਨਿੰਗ ਤੇ ਡਰਾਈਵਿੰਗ ਲਾਇਸੈਂਸ ਅਪਲਾਈ ਕਰਨ ਵਿਚ ਸਹਾਇਤਾ ਪ੍ਰਦਾਨ ਕਰਨ ਲਈ ਸੂਬੇ ਭਰ ਵਿਚ ਹਰੇਕ ਡਰਾਈਵਿੰਗ ਟੈਸਟ ਟਰੈਕ ਉੱਪਰ 2 ਵਾਧੂ ਕਰਮਚਾਰੀ ਤਾਇਨਾਤ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਜਲਦ ਹੀ ਪੰਜਾਬ ਦੇ ਸਾਰੇ 32 ਡਰਾਈਵਿੰਗ ਟੈਸਟ ਟਰੈਕਾਂ ਉੱਪਰ 64 ਹੋਰ ਕਰਮਚਾਰੀ ਤਾਇਨਾਤ ਹੋਣਗੇ ਜੋ ਕਿ ਲੋਕਾਂ ਨੂੰ ਕੇਵਲ ਸਰਕਾਰੀ ਫੀਸ ਮੁਤਾਬਿਕ ਹੀ ਲਰਨਿੰਗ ਤੇ ਡਰਾਈਵਿੰਗ ਲਾਇਸੈਂਸ ਅਪਲਾਈ ਕਰਨਗੇ।
ਅੱਜ ਫਗਵਾੜਾ ਵਿਖੇ ਡਰਾਈਵਿੰਗ ਟੈਸਟ ਟਰੈਕ ਉੱਪਰ ਅਚਾਨਕ ਪੁੱਜੇ ਟਰਾਂਸਪੋਰਟ ਮੰਤਰੀ ਵਲੋਂ ਟਰੈਕ ਉੱਪਰ ਲਾਇਸੈਂਸ ਬਣਵਾਉਣ ਪੁੱਜੇ ਲੋਕਾਂ ਨਾਲ ਗੱਲਬਾਤ ਕਰਕੇ ਦਰਪੇਸ਼ ਮੁਸ਼ਕਿਲਾਂ ਨੂੰ ਸੁਣਿਆ। ਉਨ੍ਹਾਂ ਟਰੈਕ ਉੱਪਰ ਜਾ ਕੇ ਐਸ.ਡੀ.ਐਮ. ਜਸ਼ਨਜੀਤ ਸਿੰਘ ਤੇ ਆਰ ਟੀ ਓ ਮੇਜਰ ਇਰਵਿਨ ਕੌਰ ਨੂੰ ਮੌਕੇ ’ਤੇ ਬੁਲਾਇਆ।
ਟਰੈਕ ਉੱਪਰ ਲਾਇਸੈਂਸ ਬਣਵਾਉਣ ਲਈ ਆਏ ਲੋਕਾਂ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਰਨਿੰਗ ਲਾਇਸੈਂਸ ਲਈ 500 ਰੁਪੈ ਤੇ ਪੱਕੇ ਡਰਾਈਵਿੰਗ ਲਾਇਸੈਂਸ ਲਈ 1385 ਰੁਪੈ ਫੀਸ ਨਿਰਧਾਰਿਤ ਕੀਤੀ ਗਈ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਏੇਜੰਟਾਂ ਦੇ ਚੁੰਗਲ ਵਿਚ ਨਾ ਫਸਣ ਤੇ ਪੰਜਾਬ ਸਰਕਾਰ ਵਲੋਂ ਲਾਇਸੈਂਸ ਬਣਵਾਉਣ ਲਈ ਆਨਲਾਇਨ ਬਿਨੈਪੱਤਰ ਦੇਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ, ਜਿਸਦਾ ਲੋਕ ਲਾਭ ਲੈਣ।
ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਲਾਇਸੈਂਸਾਂ, ਆਰ.ਸੀਜ਼ ਆਦਿ ਦਾ ਸਮਾਂ ਬੱਧ ਨਿਪਟਾਰਾ ਯਕੀਨੀ ਬਣਾਉਣ ਤਾਂ ਜ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰੀ ਨਿੱਜੀ ਤੌਰ ’ਤੇ ਹਰ ਹਫਤੇ ਡਰਾਈਵਿੰਗ ਟੈਸਟ ਟਰੈਕਾਂ ਦਾ ਦੌਰਾ ਕਰਕੇ ਕੰਮਕਾਜ ਦਾ ਜਾਇਜ਼ਾ ਲੈਣ।
ਇਸ ਮੌਕੇ ਐਸ.ਡੀ.ਐਮ.ਜਸ਼ਨਜੀਤ ਸਿੰਘ,ਆਰ.ਟੀ.ਓ.ਮੇਜਰ ਇਰਵਿਨ ਕੌਰ ਤੇ ਹੋਰ ਹਾਜ਼ਰ ਸਨ।

ad here
ads
Previous articleबच्चा पैदा न कर पाने पर ताना मारना क्रूरता नहीं: आंध्र प्रदेश हाईकोर्ट ने शादीशुदा ननदों के खिलाफ 498A व दहेज एक्ट के तहत कार्यवाही रद्द की
Next articleबिना किसी पूर्व सूचना के मोटर व्हीकल इंस्पेक्टर अरुण कुमार रहे गैर हाजिर

LEAVE A REPLY

Please enter your comment!
Please enter your name here