ਮੈਂ ਮਜ਼ਦੂਰ ਹਾਂ ਤੇ ਮਜ਼ਦੂਰ ਹੀ ਰਹਾਂਗਾ।
ਮੈਂ ਕੀ ਲੈਣੈ ਮਜ਼ਦੂਰ ਦਿਵਸ ਤੋਂ।
ਕਿਉਂਕਿ ਮੇਰੇ ਬੱਚਿਆਂ ਦਾ ਪੇਟ ਤਾਂ ਮੇਰੀ ਮਜ਼ਦੂਰੀ ਨੇ ਭਰਨੈ, ਨਾ ਕਿ ਕਿਸੇ ਮਜ਼ਦੂਰ ਦਿਵਸ ਨੇ
ਮਜ਼ਦੂਰ ਦਿਵਸ ਤਾਂ ਹੈ ਨੌਕਰੀ ਪੇਸ਼ਾ ਲੋਕਾਂ ਦਾ।
ਸਾਡਾ ਕਾਹਦਾ ਮਜ਼ਦੂਰ ਦਿਵਸ?
ਭੁੱਖੇ ਪੇਟ ਕੋਈ ਦਿਵਸ ਯਾਦ ਨਹੀਂ ਰਹਿੰਦਾ।
ਕਿਉਂਕਿ ਮੈਂ ਮਜ਼ਦੂਰ ਹਾਂ ਤੇ ਮਜ਼ਦੂਰ ਹੀ ਰਹਾਂਗਾ।
ਐ ਦੁਨੀਆ ਦੇ ਅਹਿਲਕਾਰੋ,ਮਨਾਓ ਮਜ਼ਦੂਰ ਦਿਵਸ।
ਉਡਾਓ ਮੇਰੀ ਮਜਬੂਰੀ ਦਾ ਮਜ਼ਾਕ।
ਮਨਾਓ ਜ਼ਸ਼ਨ ਮੇਰੀ ਮਜ਼ਬੂਰੀ ਦੇ।
ਕਿਉਂਕਿ ਤੁਸੀਂ ਕਿਹੜਾ ਕੋਈ ਮੇਰੀ ਗੱਲ ਕਰਨੀ ਹੈ।
ਤੁਹਾਨੂੰ ਤਾਂ ਬਸ ਵਿਹਲ ਨਹੀਂ,ਆਪਣੀ ਆਯਾਸ਼ੀ ਤੋਂ।
ਤਾਹੀਓਂ ਤਾਂ ਅਜ ਮੇਰੇ ਨਾਂ ਤੇ ਤੁਸੀਂ ਐਸ਼ ਕਰੀ ਜਾਂਦੇ ਹੋ।
ਮੈਂ ਤਾਂ ਹਮੇਸ਼ਾਂ ਦੱਬਿਆ ਰਹਾਂਗਾ,ਲੁੱਟਿਆ ਜਾਂਦਾ ਰਹਾਂਗਾ ਤੁਹਾਡੇ ਹੱਥੋਂ।
ਕਿਉਂਕਿ ਮੈਂ ਮਜ਼ਦੂਰ ਹਾਂ ਤੇ ਮੈਂ ਮਜ਼ਦੂਰ ਹੀ ਰਹਾਂਗਾ।
ਪਰ ਚਲੋ ਮੈਨੂੰ ਇੱਕ ਗੱਲ ਤਾਂ ਸਕੂਨ ਦਿੰਦੀ ਹੈ।
ਕਿ ਏਸੇ ਬਹਾਨੇ ਹੀ ਸਹੀ, ਮੇਰੇ ਸਿਕਾਗੋ ਦੇ ਸ਼ਹੀਦਾਂ ਨੂੰ ਕੋਈ ਯਾਦ ਤਾਂ ਕਰਦੈ।
ਹੋਰ ਤੁਸੀ ਧਨਾਢਾਂ ਨੇ ਕੀ ਦੇਣੈ ਕਿਸੇ ਮਜ਼ਦੂਰ ਨੂੰ।
ਤੁਸੀਂ ਤਾਂ ਹਮੇਸ਼ਾਂ ਸਾਡਾ ਮਜਾਕ ਉਡਾਓਣੈ।
ਕਿਉਂਕਿ ਅਸੀਂ ਮਜ਼ਦੂਰ ਹਾਂ, ਤੇ ਹਮੇਸ਼ਾ ਅਸੀਂ ਮਜ਼ਦੂਰ ਹੀ ਰਹਿਣੈ..
ਰਾਜੇਸ਼ ਬੱਬੀ
ਗੁਰਦਾਸਪੁਰ
7888527094