Home PHAGWARA ਮੁਸ਼ਕਿਲਾਂ ਨੂੰ ਲੈ ਕੇ ਵਫਦ ਮਿਲਣ ਤੋਂ ਬਾਅਦ 24 ਘੰਟਿਆਂ ਵਿੱਚ ਮੇਅਰ...

ਮੁਸ਼ਕਿਲਾਂ ਨੂੰ ਲੈ ਕੇ ਵਫਦ ਮਿਲਣ ਤੋਂ ਬਾਅਦ 24 ਘੰਟਿਆਂ ਵਿੱਚ ਮੇਅਰ ਮੋਤੀ ਭਾਟੀਆ ਨੇ ਵਰਕਸ਼ਾਪ ਦਾ ਕੀਤਾ ਦੋਰਾ

17
0
ad here
ads
ads

ਫਗਵਾੜਾ- 7 ਮਈ ( ਪ੍ਰੀਤੀ ) ਮਿਊਂਸੀਪਲ ਯੂਥ ਇੰਪਲਾਈਜ ਫੈਡਰੇਸ਼ਨ ਨਗਰ ਨਿਗਮ ਅੰਮ੍ਰਿਤਸਰ ਦੇ ਪ੍ਰਧਾਨ ਆਸ਼ੂ ਨਾਹਰ ਅਤੇ ਟੀਮ ਸਾਥੀਆਂ ਦੇ ਘਰਸੱਦੇ ਤੇ ਵਰਕਸ਼ਾਪ ਹਾਥੀ ਗੇਟ ਸਥਿਤ ਮੁਸ਼ਕਲਾਂ ਦਾ ਜਾਇਜ਼ਾ ਦੇਣ ਲੈਣ ਲਈ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਵੱਲੋਂ ਉਚੇਚੇ ਤੌਰ ‘ਤੇ ਵਿਸ਼ੇਸ਼ ਦੌਰਾ ਕੀਤਾ ਗਿਆ। ਫੈਡਰੇਸ਼ਨ ਦੇ ਪ੍ਰਧਾਨ ਆਸ਼ੂ ਨਾਹਰ ਨੇ ਦੱਸਿਆ ਕਿ ਵਰਕਸ਼ਾਪ ਦੇ ਵਿੱਚ ਕਈ ਸਾਲ ਪਹਿਲਾਂ ਬਣਾਏ ਖਸਤਾ ਹਾਲਤ ਸ਼ੈਡ ਹੇਠਾਂ ਮਕੈਨਿਕਾਂ ਦਾ ਕੰਮ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ। ਵਰਕਸ਼ਾਪ ਵਿੱਚ ਨਾਮ ਦਾ ਵਾਸਿੰਗ ਸਟੇਸ਼ਨ ਤਾਂ ਬਣਾਇਆ ਗਿਆ ਹੈ। ਗੱਡੀਆਂ ਦੇ ਧੌਣ ਸਾਫ ਸਫਾਈ ਨੂੰ ਲੈ ਕੇ ਸਬਮਰਸੀਬਲ ਦਾ ਬਹੁਤ ਤੱਕ ਨਹੀਂ ਹੈ ਅਤੇ ਨਾ ਹੀ ਕੋਈ ਪਾਈਪ ਮੌਜੂਦ ਹੈ। ਵਰਕਸ਼ਾਪ ਪਹੁੰਚਣ ਵਾਲੇ ਸੈਂਕੜੇ ਡਰਾਇਵਰਾਂ ਅਤੇ ਨਗਰ ਨਿਗਮ ਦੇ ਹੋਰ ਕਰਮਚਾਰੀਆਂ ਦੇ ਲਈ ਬਾਥਰੂਮ ਸੈਟ ਬਣਾਉਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਨਗਰੀ ਦੀ ਖੂਬਸੂਰਤੀ ਅਤੇ ਕਰਮਚਾਰੀ ਵੱਲੋਂ ਸੁਚੱਜੇ ਤਰੀਕੇ ਨਾਲ ਕੰਮਕਾਜ ਕਰਨ ਦੇ ਲਈ ਸਮਾਰਟ ਸਿਟੀ ਦੇ ਤਹਿਤ ਨਵੀਂ ਮਸ਼ੀਨਰੀ ਛੇਤੀ ਤੋਂ ਛੇਤੀ ਮੁਹਈਆ ਕਰਵਾਈ ਜਾਵੇ। ਆਸ਼ੂ ਨਾਹਰ ਨੇ ਕਿਹਾ ਕਿ ਉਹਨਾਂ ਵੱਲੋਂ ਕਰਮਚਾਰੀਆਂ ਨੂੰ ਨਾਲ ਬਿਠਾ ਕੇ ਮੁਸ਼ਕਿਲਾਂ ਨੂੰ ਸੁਣਿਆ ਗਿਆ ਹੈ ਅਤੇ ਉਹਨਾਂ ਨੂੰ ਹੱਲ ਕਰਾਉਂਣ ਦਾ ਭਰੋਸਾ ਵੀ ਦਿੱਤਾ ਗਿਆ। ਜਿਸ ਤੇ ਚੱਲਦਿਆਂ ਪੂਰੀ ਯੂਨੀਅਨ ਦੇ ਅਧਿਕਾਰੀ ਅਤੇ ਕਰਮਚਾਰੀ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਇਸ ਮੌਕੇ ਤੇ ਆਸ਼ੂ ਨਾਹਰ,ਰਾਜ ਕੁਮਾਰ ਰਾਜੂ, ਇੰਚਾਰਜ ਡਾ.ਰਮਾ,ਦੀਪਕ ਸਭਰਵਾਲ ਵੱਲੋਂ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੂੰ ਭਗਵਾਨ ਸ੍ਰੀ ਵਾਲਮੀਕੀ ਜੀ ਦੀ ਤਸਵੀਰ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ

ad here
ads
Previous articleਭਾਰਤੀ ਫੌਜ ਦੀ ਬਹਾਦਰੀ ਨੂੰ ਸਲਾਮ ਪਰ ਪਾਕਿਸਤਾਨ ਉਦੋਂ ਤੱਕ ਸਹਿਮਤ ਨਹੀਂ ਹੋਵੇਗਾ ਜਦੋਂ ਤੱਕ ਇਸਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਨਹੀਂ ਜਾਂਦਾ-ਲਵਲੀ ਸ਼ਰਮਾ
Next articleਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਿਆ।

LEAVE A REPLY

Please enter your comment!
Please enter your name here