ਲੁਧਿਆਣਾ : ‘ਮਿਹਨਤ ਕਰਨ ਵਾਲਿਆਂ ਨੂੰ ਧੱਕੇ ਤੇ ਚਮਚਿਆ ਨੂੰ ਜੱਫੇ’ ਇਹੀ ਨੀਤੀ ਹੈ ਆਮ ਆਦਮੀ ਪਾਰਟੀ ਦੀ। ਇਸ ਗੱਲ ਕਾਂਗਰਸ ਪਾਰਟੀ ਦੇ ਨੇਤਾ ਬਿਕਰਮਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੀ। ਉਨ੍ਹਾਂ ਕਿਹਾ ਕਿ ਇਸ ਦੀ ਤਾਜ਼ਾ ਉਦਾਹਰਣ ਮੈਡਮ ਸੋਨੀਆ ਅਲੱਗ ਹੈ। ਜਿਨ੍ਹਾਂ ਨੇ ਆਮ ਆਦਮੀ ਪਾਰਟੀ ਲਈ ਜ਼ਿਮਨੀ ਚੋਣਾਂ ਵਿੱਚ ਅਣਥੱਕ ਮਿਹਨਤ ਕੀਤੀ, ਦਿਨ ਰਾਤ ਇੱਕ ਕਰਕੇ ਪਾਰਟੀ ਨੂੰ ਵੱਡੀ ਜਿੱਤ ਮਿਲੀ।ਇਹੋ ਜਿਹੇ ਪਾਰਟੀ ਦੇ ਵਰਕਰ ਨੂੰ ਇਨਾਮ ਦੇ ਰੂਪ ਵਿੱਚ ਇਸਤ੍ਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ, ਪਰ ਇੱਕ ਮਹੀਨੇ ਦੇ ਅੰਦਰ ਅੰਦਰ ਬਿਨਾਂ ਕਿਸੇ ਕਾਰਨ ਜਾਂ ਨੋਟਿਸ ਤੇ ਹਟਾ ਦਿੱਤਾ ਗਿਆ। ਮੈਂ ਆਮ ਆਦਮੀ ਪਾਰਟੀ ਵਲੋਂ ਕੱਲ ਦੀ ਜਾਰੀ ਕੀਤੀ ਪ੍ਰੈੱਸ ਰਿਲੀਜ਼ ਦੇਖ ਰਿਹਾ ਸੀ, ਸਬ ਛੋਟੇ ਮੋਟੇ ਅਹੁਦੇਦਾਰਾਂ ਦਾ ਨਾਮ ਦਿੱਤਾ ਗਿਆ, ਪਰ ਮੈਡਮ ਸੋਨੀਆ ਅਲੱਗ ਦਾ ਨਾਮ ਨਹੀਂ ਦਿੱਤਾ ਗਿਆ। ਇੱਕ ਤਾਂ ਸਪੋਰਟਸ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਉਪਰੋਂ ਇੰਟਰਨੈਸ਼ਨਲ ਬਾਸਕਿਟਬਾਲ ਖਿਡਾਰੀ ਰਹਿ ਚੁੱਕੀ ਹੈ। ਮੈਡਮ ਨਾਲ਼ ਇਹ ਵਿਤਕਰਾ ਕਿਉਂ? ਪੈਸਾ ਤੇ ਚਮਚਾਗਿਰੀ ਹੀ ਪਸੰਦ ਹੈ ਆਮ ਆਦਮੀ ਪਾਰਟੀ ਵਾਲਿਆਂ ਨੂੰ, ਇਮਾਨਦਾਰੀ ਤੇ ਮਿਹਨਤ ਦਾ ਕੋਈ ਮੁੱਲ ਨਹੀਂ ਪਾਇਆ ਜਾਂਦਾ।






