ਗੁਰਦਾਸਪੁਰ ਬਹਿਰਾਮਪੁਰ
(ਸੁਸ਼ੀਲ ਬਰਨਾਲਾ )
ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਬਕਨੋਰ ਵਿਖੇ ਬਾਬਾ ਸਾਹ ਹੁਸੈਨ ਸਿੰਘ ਜੀ ਮੇਲਾ ਕਰਵਾਇਆ ਗਿਆ | ਜਿਸ ਵਿੱਚ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਜੀ ਦੇ ਬੇਟੇ ਸ੍ਰੀ ਰੋਬਿਨ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ |
ਇਸ ਦੌਰਾਨ ਉਹਨਾਂ ਨੇ ਆਏ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਪੰਜਾਬ ਸਰਕਾਰ ਦੁਆਰਾ ਵਿੱਢੀ ਮੁਹਿੰਮ ‘ਯੁੱਧ ਨਸ਼ੇ ਵਿਰੁੱਧ’ ਨੂੰ ਹੋਰ ਬਲ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਸ੍ਰੀ ਨਰੇਸ਼ ਸੈਣੀ, ਪਵਨ ਕਟਾਰੂਚੱਕ, ਭੁਪਿੰਦਰ ਸਿੰਘ ਕਟਾਰੂਚੱਕ, ਖੁਸਵੀਰ ਕਾਟਲ, ਕੁਲਦੀਪ ਰਕਵਾਲ, ਜੰਗ ਬਹਾਦਰ, ਸਾਹਿਲ ਸੈਣੀ ਅਤੇ ਰਾਜਾ ਸੈਣੀ ਸਮੇਤ ਆਮ ਆਦਮੀ ਪਾਰਟੀ ਦੇ ਹੋਰ ਸਾਥੀ ਵੀ ਹਾਜਰ ਰਹੇ।






