ਫਗਵਾੜਾ ( ਪ੍ਰੀਤੀ ਜੱਗੀ ) ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਵਲੋਂ 8500 ਕਿਯੂਸਿਕ ਪਾਣੀ ਹਰਿਆਣਾ ਨੂੰ ਦੇਣ ਦੇ ਫੈਸਲੇ ਦੇ ਰੋਸ ਵਜੋਂ ਅੱਜ ਆਮ ਆਦਮੀ ਪਾਰਟੀ ਵਲੋਂ ਸੂਬਾ ਸਪੋਕਸ ਪਰਸਨ ਹਰਨੂਰ ਸਿੰਘ ਹਰਜੀ ਮਾਨ ਦੀ ਅਗਵਾਈ ਹੇਠ ਫਗਵਾੜਾ ‘ਚ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹਰਜੀ ਮਾਨ ਨੇ ਕਿਹਾ ਕਿ ਬੀ.ਬੀ.ਐਮ.ਬੀ. ਨੇ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ੰਪੰਜਾਬ ਦੇ ਹਿੱਸੇ ਦਾ ਪਾਣੀ ਹਰਿਆਣਾ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਬੋਰਡ ਦਾ ਇਹ ਫੈਸਲਾ ਪੰਜਾਬ ਦੀ ਕਿਸਾਨੀ ਨੂੰ ਵੱਡਾ ਨੁਕਸਾਨ ਪਹੁੰਚਾਉਣ ਵਾਲਾ ਅਤੇ ਪੰਜਾਬ ਨੂੰ ਮੁਰਥਲ ‘ਚ ਤਬਦੀਲ ਕਰਨ ਦੀ ਮੋਦੀ ਸਰਕਾਰ ਦੀ ਕੋਝੀ ਸਾਜਿਸ਼ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਕਿਸੇ ਨੂੰ ਵੀ ਪੰਜਾਬ ਦੇ ਹੱਕ ‘ਤੇ ਡਾਕਾ ਨਹੀਂ ਮਾਰਨ ਦੇਵੇਗੀ। ਹਰਜੀ ਮਾਨ ਨੇ ਕਿਹਾ ਕਿ ਪਹਿਲਾਂ ਤਾਂ ਪੰਜਾਬ ਦੇ ਦਰਿਆਈ ਪਾਣੀ ਉਹਨਾਂ ਸੂਬਿਆਂ ਨੂੰ ਦੇ ਦਿੱਤੇ, ਜਿਹੜੇ ਦਰਿਆਈ ਪਾਣੀਆਂ ਦੇ ਹੱਕਦਾਰ ਹੀ ਨਹੀਂ ਸਨ। ਇਹ ਮੁੱਦਾ ‘ਆਪ’ ਪਾਰਟੀ ਵਲੋਂ ਪਾਰਲੀਮੈਂਟ ’ਚ ਵੀ ਉਠਾਇਆ ਗਿਆ ਸੀ। ਉਹਨਾਂ ਸਵਾਲ ਕੀਤਾ ਕਿ ਜਦੋਂ ਦਰਿਆਈ ਪਾਣੀ ਵੰਡੇ ਗਏ ਤਾਂ ਯਮੁਨਾ ਦਾ ਪਾਣੀ ਕਿਉਂ ਨਹੀਂ ਵੰਡਿਆ ਗਿਆ? ਹੁਣ ਬੀ.ਬੀ.ਐਮ.ਬੀ. ਜ਼ਰੀਏ ਪੰਜਾਬ ਦੇ ਹਿੱਸੇ ਦਾ ਪਾਣੀ ਵੀ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ। ਉਹਨਾਂ ਸਪਸ਼ਟ ਕਿਹਾ ਕਿਪੰਜਾਬ ‘ਚ ਤਾਂ ਪਹਿਲਾਂ ਹੀ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ਅਤੇ ਕਿਸਾਨੀ ਖਤਰੇ ਵਿਚ ਹੈ ਪਰ ਬਾਵਜੂਦ ਇਸ ਦੇ ਗੁਆਂਢੀ ਸੂਬਿਆਂ ਹਰਿਆਣਾ ਅਤੇ ਰਾਜਸਥਾਨ ‘ਚ ਭਾਜਪਾ ਦੀਆਂ ਆਪਣੀਆਂ ਸਰਕਾਰਾਂ ਹੋਣ ਦੇ ਚਲਦਿਆਂ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ। ਜਿਸਦਾ ਪੰਜਾਬ ਤੇ ਪੰਜਾਬੀਆਂ ਸਮੇਤ ਸਮੁੱਚੀ ਆਮ ਆਦਮੀ ਪਾਰਟੀ ਸਖ਼ਤ ਵਿਰੋਧ ਕਰਦੀ ਹੈ। ਆਪ ਵਰਕਰਾਂ ਵਲੋਂ ਭਾਜਪਾ ਅਤੇ ਮੋਦੀ ਸਰਕਾਰ ਵਿਰੋਧੀ ਨਾਰੇਬਾਜੀ ਵੀ ਕੀਤੀ ਗਈ। ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਪਰਸਨ, ਲਲਿਤ ਸਕਲਾਨੀ, ਨਗਰ ਸੁਧਾਰ ਟਰੱਸਟ ਫਗਵਾੜਾ ਦੇ ਚੇਅਰਮੈਨ ਜਰਨੈਲ ਨੰਗਲ, ਮੇਅਰ ਰਾਮਪਾਲ ਉੱਪਲ, ਵਿੱਕੀ ਸੂਦ ਡਿਪਟੀ ਮੇਅਰ, ਗੁਰਦੀਪ ਦੀਪਾ ਜਿਲ੍ਹਾ ਕੋਆਰਡੀਨੇਟਰ ਐਜੂਕੇਸ਼ਨ ਸੈਲ, ਓਮ ਪ੍ਰਕਾਸ਼ ਬਿੱਟੂ ਹਲਕਾ ਕੋਆਰਡੀਨੇਟਰ ਵਾਰ ਅਗੇਂਸਟ ਡਰੱਗਜ਼, ਕੌਂਸਲਰ ਰਵੀ ਸਿੱਧੂ, ਇੰਦਰਜੀਤ ਪੀਪਾ ਰੰਗੀ, ਬਲਬੀਰ ਠਾਕੁਰ, ਵਿਜੇ ਬਸੰਤ ਨਗਰ, ਅੰਕੁਸ਼ ਓਹਰੀ, ਸੌਰਵ ਹਾਂਡਾ, ਜਸਦੇਵ ਪ੍ਰਿੰਸ ਤੋਂ ਇਲਾਵਾ ਰਾਜਿੰਦਰ ਕੁਮਾਰ, ਨਵਿਤ ਸ਼ਰਮਾ, ਰਮੇਸ਼ ਕੁਮਾਰ, ਸਮਰ ਗੁਪਤਾ, ਸਿਮਰ ਕੁਮਾਰ, ਕਿਰਪਾਲ ਸਿੰਘ, ਰਾਜ ਕੁਮਾਰ, ਹਰਪ੍ਰੀਤ ਭੋਗਲ ਐਮ.ਸੀ, ਸੀਮਾ ਰਾਣਾ, ਮਿਤੁਲ ਸੁਧੀਰ, ਅਮਰਿੰਦਰ ਸਿੰਘ ਆਦਿ ਹਾਜਰ ਸਨ।