* ਕਿਹਾ – ਸ਼ਹਿਰ ਦੇ ਵਿਕਾਸ ‘ਚ ਨਹੀਂ ਛੱਡਣਗੇ ਕੋਈ ਕਸਰ
ਫਗਵਾੜਾ ( ਪ੍ਰੀਤੀ ਜੱਗੀ ) ਸ਼ਹਿਰ ਦੀ ਗਰੇਟਰ ਕੈਲਾਸ਼ ਕਾਲੋਨੀ ਵਿਖੇ 34 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਨਵੇਂ ਟਿਊਬਲ ਦਾ ਉਦਘਾਟਨ ਅੱਜ ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਦੇ ਨਾਲ ਸਰਦਾਰ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਫਗਵਾੜਾ ਅਤੇ ਹਰਨੂਰ ਸਿੰਘ ਮਾਨ ਸਪੋਕਸ ਪਰਸਨ ‘ਆਪ’ ਪੰਜਾਬ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਮੇਅਰ ਰਾਮਪਾਲ ਉੱਪਲ, ਏ.ਡੀ.ਸੀ. ਡਾ. ਅਕਸ਼ਿਤਾ ਗੁਪਤਾ (ਆਈ.ਏ.ਐਸ.), ਪ੍ਰਦੀਪ ਚੱਟਾਨੀ ਐਸ.ਡੀ.ਓ. ਸੀਵਰਜੇ ਬੋਰਡ ਅਤੇ ਅਮਿਤ ਕੁਮਾਰ ਜੇ.ਈ. ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਗਰੇਟਰ ਕੈਲਾਸ਼ ਖੇਤਰ ਦੇ ਵਸਨੀਕਾਂ ਨੂੰ ਸ਼ਿਵਪੁਰੀ ਅਤੇ ਇੰਡਸਟ੍ਰੀਅਲ ਏਰੀਆ ਦੀਆਂ ਮੋਟਰਾਂ ਤੋਂ ਪਾਣੀ ਦੀ ਸਪਲਾਈ ਹੋਣ ਕਰਕੇ ਕਾਫੀ ਦਿੱਕਤ ਪੇਸ਼ ਆ ਰਹੀ ਸੀ। ਕਿਉਂਕਿ ਪਾਣੀ ਦਾ ਪ੍ਰੈਸ਼ਰ ਬਹੁਤ ਘੱਟ ਹੋਣ ਕਰਕੇ ਉੱਪਰਲੀਆਂ ਮੰਜ਼ਿਲਾਂ ਤੇ ਪਾਣੀ ਨਹੀਂ ਪਹੁੰਚਦਾ ਸੀ। ਕੁੱਝ ਕਾਨੂੰਨੀ ਅੜਚਨਾ ਵੀ ਸਨ ਜੋ ਹੁਣ ਦੂਰ ਹੋ ਗਈਆਂ ਹਨ ਅਤੇ ਗਰੇਟਰ ਕੈਲਾਸ਼ ਦੇ ਵਸਨੀਕਾਂ ਨੂੰ ਆਉਣ ਵਾਲੀ ਪਾਣੀ ਦੀ ਕਿੱਲਤ ਇਸ ਟਯੂਬਵੈਲ ਦੇ ਸ਼ੁਰੂ ਹੋਣ ਨਾਲ ਖਤਮ ਹੋ ਗਈ ਹੈ। ਉਹਨਾਂ ਦੱਸਿਆ ਕਿ ਇਸ ਨਵੇਂ ਟਯੂਬਵੈਲ ਦੇ ਨਾਲ ਗ੍ਰੇਟਰ ਕੈਲਾਸ਼ ਤੋਂ ਇਲਾਵਾ ਉਂਕਾਰ ਨਗਰ, ਸ਼ਿਵਪੁਰੀ, ਸ਼ਾਮ ਨਗਰ, ਪੀਪਾ ਰੰਗੀ, ਕਿਰਪਾ ਨਗਰ ਅਤੇ ਨਾਲ ਲਗਦੇ ਹੋਰ ਇਲਾਕਿਆਂ ਦੇ ਵਸਨੀਕਾਂ ਨੂੰ ਵੀ ਲਾਭ ਮਿਲੇਗਾ। ਡਾ. ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਹਰੇਕ ਮੁਸ਼ਕਿਲ ਦਾ ਹੱਲ ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਕਰਵਾਇਆ ਜਾਵੇਗਾ। ਜਰੂਰਤ ਅਨੁਸਾਰ ਐਮ.ਪੀ. ਕੋਟੇ ਵਿਚੋਂ ਵੀ ਫੰਡ ਜਾਰੀ ਕਰਕੇ ਵਿਕਾਸ ਦੇ ਕੰਮ ਕਰਵਾਏ ਜਾਣਗੇ। ਆਪ ਆਗੂਆਂ ਨੇ ਭਰੋਸਾ ਦਿੱਤਾ ਕਿ ਸ਼ਹਿਰ ਦੇ ਵਿਕਾਸ ‘ਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਵਿੱਕੀ ਸੂਦ ਡਿਪਟੀ ਮੇਅਰ, ਦਲਜੀਤ ਸਿੰਘ ਰਾਜੂ, ਗੁਰਦੀਪ ਸਿੰਘ ਦੀਪਾ ਸਿੱਖਿਆ ਕੋਆਰਡੀਨੇਟਰ, ਓਮ ਪ੍ਰਕਾਸ਼ ਬਿੱਟੂ ਕੋਆਰਡੀਨੇਟਰ ਜੰਗ ਨਸ਼ਿਆਂ ਵਿਰੁੱਧ, ਰਵੀ ਸਿੱਧੂ ਐਮ.ਸੀ, ਰਵਿੰਦਰ ਰਵੀ ਐਮ. ਸੀ, ਵਿਜੇ ਬਸੰਤ ਨਗਰ, ਅੰਕੁਸ਼ ਓਹਰੀ, ਬਲਵੀਰ ਠਾਕਰ, ਮਿਤੁਲ ਸੁਧੀਰ, ਸਮਰ ਗੁਪਤਾ, ਰਕੇਸ਼ ਕੁਮਾਰ ਕੇਸ਼ੀ ਗੰਡਵਾਂ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।