Home Gurdaspur ਜੇਈਜ਼ ਦੀਆਂ ਮੁਸ਼ਕਿਲ ਤੇ ਮੰਗਾ ਦੇ ਹੱਲ ਤੇ ਵਿਚਾਰ ਲਈ ਸਰਕਲ ਚੇਤਨਾ...

ਜੇਈਜ਼ ਦੀਆਂ ਮੁਸ਼ਕਿਲ ਤੇ ਮੰਗਾ ਦੇ ਹੱਲ ਤੇ ਵਿਚਾਰ ਲਈ ਸਰਕਲ ਚੇਤਨਾ ਮੀਟਿੰਗ ਸਫਲ ਉਪਰਾਲਾ

262
0
ad here
ads
ads

ਗੁਰਦਾਸਪੁਰ ਸੁਸ਼ੀਲ ਕੁਮਾਰ

ਪਾਵਰਕਾਮ ਅਧੀਨ ਕੰਮ ਕਰਦੇ ਜੂਨੀਅਰ ਇੰਜੀਨੀਅਰ 24 ਘੰਟੇ ਨਿਰਵਿਘਨ ਸਿਪਲਾਈ ਬਹਾਲ ਲਈ ਕੰਮ ਕਰ ਰਹੇ ਹਨ ਪਰੰਤੂ ਉਹਨਾਂ ਦੀਆਂ ਮੁਸ਼ਕਿਲਾਂ ਦਾ ਪਾਵਰਕਾਮ ਐਨਜ਼ਮੈਨ ਵਲੋਂ ਸੰਜੀਦਗੀ ਨਾਲ ਹੱਲ ਨਹੀਂ ਕੀਤਾ ਜਾ ਰਿਹਾ। ਸਟੋਰਾਂ ਵਿਚ ਸਾਮਾਨ ਨਹੀਂ ਹੈ, ਸਟਾਫ ਦੇ ਨਾਮ ਤੇ ਸਾਰੇ ਬਾਰਡਰ ਜੋਨ ਅਧੀਨ ਸਿਰਫ 2400 ਕਰਮਚਾਰੀ ਰਹਿ ਗਏ ਹਨ । ਇਕ ਜੇਈ ਕੋਲ ਚਾਰ ਚਾਰ -ਪੰਜ ਪੰਜ ਫੀਡਰ ਹਨ ਅਤੇ ਸਟਾਫ ਦੇ ਨਾਅ ਤੇ ਦੋ ਦੋ ਕਰਮਚਾਰੀ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸਾਰੇ ਸਰਕਲਾ ਅੰਦਰ ਕੀਤੀਆਂ ਚੇਤਨਾ ਮੀਟਿੰਗਾਂ ਦੀ ਕੜੀ ਵਜੋਂ ਸਰਕਲ ਗੁਰਦਾਸਪੁਰ ਅਧੀਨ ਡੀਜਾਇਰ ਰੈਸਟੋਰੈਂਟ ਵਿਖੇ ਕੀਤੀ ਗਈ। ਇਸ ਚੇਤਨਾ ਮੀਟਿੰਗ ਵਿੱਚ ਜੋਨਲ ਆਗੂ ਇੰਜੀ ਜੀ.ਪੀ ਸਿੰਘ, ਇੰਜੀ ਜਤਿੰਦਰ ਲਖਨਪਾਲ, ਪ੍ਰੇਮ ਸਿੰਘ, ਸਰਕਲ ਗੁਰਦਾਸਪੁਰ ਪ੍ਰਧਾਨ ਇੰਜੀ ਜਤਿੰਦਰ ਸ਼ਰਮਾ, ਜਨਰਲ ਸਕੱਤਰ ਇੰਜੀ ਵਿਪਲ ਕੁਆਰ, ਮੰਡਲ ਪ੍ਰਧਾਨ ਇੰਜੀ ਚੰਦਰ ਮੋਹਣ ਮਹਾਜਨ, ਇੰਜੀ. ਸੁਖਦੇਵ ਸਿੰਘ ਕਾਲਾਨੰਗਲ, ਇੰਜੀ. ਅਸ਼ੋਕ ਕੁਮਾਰ ਇੰਜੀ ਜਤਿੰਦਰ ਸਿੰਘ ਨੇ ਸੰਬੋਧਨ ਕੀਤਾ।

ad here
ads

ਆਗੂਆਂ ਦੱਸਿਆਂ ਕਿ ਜੇਈ ਕੋਸਲ ਲਗਾਤਾਰ ਜੇਈਜ਼ ਦੀਆਂ ਅੰਗਾ ਹਲ ਕਰਵਾ ਰਹੀ ਹੈ। ਮੈਨਜਮੈਟ ਨਾਲ ਪਿਛਲੇ ਦਿਨੀ ਹੋਈ ਮੀਟਿੰਗ ਵਿਚ ਅਹਿਮ  ਮੰਗਾ ਤੇ ਵਿਚਾਰ ਕੀਤਾ ਗਿਆਂ। ਜਿਸ ਵਿਚ ਜੇਈਜ਼ ਨੂੰ ਲੈਪਟਾਪ ਦੇਣ ਦੀ ਮੰਗ ਪ੍ਰਵਾਣ ਤੋ ਗਈ ਹੈ, ਲਾਈਨ ਪਰਮਿਟ ਦੀ ਸੁਵਿਧਾ 15 ਦਿਨ ਅੰਦਰ ਲਾਗੂ ਕੀਤਾ ਜਾਵੇਗਾ।

ad here
ads
Previous article“ਕਰੋ ਯੋਗ ਰਹੋ ਨਿਰੋਗ “ਸਲੋਗਨ ਤਹਿਤ,ਅੰਬੇਡਕਰ ਮੰਚ ਵੱਲੋਂ ਲਗਾਇਆ ਗਿਆ ਯੋਗਾ ਕੈਂਪ।
Next articleਸੰਜੀਵ ਅਰੋੜਾ ਨੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਰਾਜ ਸਭਾ ਤੋਂ ਦਿੱਤਾ ਅਸਤੀਫਾ

LEAVE A REPLY

Please enter your comment!
Please enter your name here