ਤੱਪ ਅਸਥਾਨ ਖਾਟੀ ਧਾਮ ਵਿਖੇ ਸਾਥੀਆਂ ਸਮੇਤ ਹੋਏ ਨਤਮਸਤਕ
ਫਗਵਾੜਾ 29 ਅਪ੍ਰੈਲ ( ਪ੍ਰੀਤੀ ਜੱਗੀ) ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਹਲਕਾ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਭਗਵਾਨ ਪਰਸ਼ੂਰਾਮ ਜੈਅੰਤੀ ਮੌਕੇ ਤੱਪ ਅਸਥਾਨ ਖਾਟੀ ਧਾਮ ਵਿਖੇ ਨਤਮਸਤਕ ਹੁੰਦਿਆਂ ਭਗਵਾਨ ਪਰਸ਼ੂਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਹਨਾਂ ਮੰਦਿਰ ਵਿਖੇ ਕਰਵਾਏ ਹਵਨ ‘ਚ ਆਹੂਤੀ ਪਾਈ ਅਤੇ ਸਮੂਹ ਹਾਜਰੀਨ ਨੂੰ ਭਗਵਾਨ ਪਰਸ਼ੂਰਾਮ ਜੈਯੰਤੀ ਦੀਆਂ ਸ਼ੁਭ ਇੱਛਾਵਾਂ ਦਿੱਤੀਆਂ। ਧਾਲੀਵਾਲ ਨੇ ਕਿਹਾ ਕਿ ਭਾਰਤ ਰਿਖੀਆਂ, ਮੁਨੀਆਂ, ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਫਕੀਰਾਂ ਦੀ ਮਹਾਨ ਧਰਤੀ ਹੈ। ਸਾਰੇ ਹੀ ਮਹਾਪੁਰਸ਼ਾਂ ਦੇ ਜੀਵਨ ਤੋਂ ਸਾਨੂੰ ਸੱਚਾਈ ਅਤੇ ਨਿਆ ਦੇ ਰਸਤੇ ‘ਤੇ ਚਲਦਿਆਂ ਦਸਾਂ ਨੁਹਾਂ ਦੀ ਕਿਰਤ ਕਰਨ, ਕਮਜ਼ੋਰਾਂ, ਮਜਬੂਰਾਂ ਤੇ ਲਾਚਾਰਾਂ ਦਾ ਸਾਥ ਦੇਣ ਦੀ ਪ੍ਰੇਰਣਾ ਮਿਲਦੀ ਹੈ। ਸਾਨੂੰ ਭਗਵਾਨ ਪਰਸ਼ੂਰਾਮ ਜੀ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਮੰਦਿਰ ਕਮੇਟੀ ਵਲੋਂ ਵਿਧਾਇਕ ਧਾਲੀਵਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਪਹੁੰਚੇ ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁਲਾਰਾਇ, ਬਲਾਕ ਸ਼ਹਿਰੀ ਕਾਂਗਰਸ ਪ੍ਰਧਾਨ ਤਰਨਜੀਤ ਬੰਟੀ ਵਾਲੀਆ ਕੋਂਸਲਰ, ਸਾਬਕਾ ਬਲਾਕ ਪ੍ਰਧਾਨ ਸੰਜੀਵ ਬੁੱਗਾ ਕੌਂਸਲਰ, ਜਤਿੰਦਰ ਵਰਮਾਨੀ ਕੌਂਸਲਰ, ਅਨਿਲ ਡਾਬਰ, ਮਾਰਕਿਟ ਕਮੇਟੀ ਫਗਵਾੜਾ ਦੇ ਸਾਬਕਾ ਚੇਅਰਮੈਨ ਨਰੇਸ਼ ਭਾਰਦਵਾਜ, ਡੈਲੀਗੇਟ ਮੈਂਬਰ ਪੰਜਾਬ ਗੁਰਜੀਤ ਪਾਲ ਵਾਲੀਆ, ਸੀਨੀਅਰ ਆਗੂ ਵਿਨੋਦ ਵਰਮਾਨੀ, ਸੁਨੀਲ ਪਰਾਸ਼ਰ, ਅਗਮ ਪਰਾਸ਼ਰ, ਬੰਟੀ ਸ਼੍ਰੀਨਾਥ ਪੈਲੇਸ, ਸਾਬੀ ਜੱਸਲ ਸਰਪੰਚ, ਕੁਲਦੀਪ ਸਿੰਘ, ਕਸ਼ਮੀਰ ਸਿੰਘ, ਗਭਰੂ ਖੁਰਮਪੁਰ ਨੇ ਵੀ ਭਗਵਾਨ ਪਰਸ਼ੂਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।