ਫਗਵਾੜਾ 8 ਮਈ ( ਪ੍ਰੀਤੀ) ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ, ਪੰਜਾਬ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰ, ਸਹਾਇਕ ਇੰਜੀਨੀਅਰ, ਉਪ ਮੰਡਲ ਇੰਜੀਨੀਅਰ/ ਕਾਰਜਕਾਰੀ ਇੰਜੀਨੀਅਰ (ਪਦ ਉੱਨਤ- ਜੇ ਈ ਕਾਡਰ) ਦੀ ਪ੍ਰਤੀਨਿੱਧ ਜੱਥੇਬੰਦੀ ਡਿਪਲੋਮਾ ਇੰਜੀਨੀਅਰਜ਼ ਐਸੋ਼ਸੀਏਸ਼ਨ, ਲੋਕ ਨਿਰਮਾਣ ਵਿਭਾਗ, (ਭਵਨ ਤੇ ਮਾਰਗ) ਸ਼ਾਖਾ, ਪੰਜਾਬ ਦੀ ਅਗਵਾਈ ਹੇਠ ਹਲਕਾ ਨੰਬਰ 01 ਜਲੰਧਰ ਅਤੇ ਹਲਕਾ ਨੰਬਰ 02 ਜਲੰਧਰ ਅਤੇ ਸਮੂਹ ਦਫਤਰੀ ਸਟਾਫ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ, ਉਸਾਰੀ ਮੰਡਲ ਨੰਬਰ 02 ਕਪੂਰਥਲਾ ਵੱਲੋਂ ਸਾਂਝੇ ਤੌਰ ਤੇ ਇੰਜੀ. ਪਰਵਿੰਦਰ ਕੁਮਾਰ ਸੂਬਾ ਜਨਰਲ ਸਕੱਤਰ ਡੀ: ਈ: ਏ: ਲੋ: ਨਿ: ਵਿ:( ਭ ਤੇ ਮ) ਸ਼ਾਖਾ ਪੰਜਾਬ ( ਜੂਨੀਅਰ ਇੰਜੀਨੀਅਰ ਪ੍ਰਾਂਤਕ ਉਪ ਮੰਡਲ ਫਗਵਾੜਾ ) ਦਾ ਵੀ. ਆਰ. ਐਸ. ਸੇਵਾ ਮੁਕਤੀ ਉਪਰੰਤ ਇੱਕ ਸ਼ਾਨਦਾਰ ਵਿਦਾਇਗੀ ਪਾਰਟੀ ਦੇ ਕੇ ਵਿਸ਼ੇਸ ਸੂਬਾ ਪੱਧਰੀ ਸਨਮਾਨ ਸਮਾਰੋਹ ਕੀਤਾ ਗਿਆ। ਇਸ ਵਿਦਾਇਗੀ ਸਨਮਾਨ ਸਮਾਰੋਹ ਆਰੰਭਤਾ ਸਮੇਂ ਸ੍ਰੀ ਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਨਿਰਮਲ ਕੁਟੀਆ ਛੰਭਵਾਲੀ, ਪੰਡਵਾ ਵੱਲੋਂ ਸਮੂਹ ਪਰਿਵਾਰ ਨੂੰ ਇਸ ਸ਼ੁਭ ਕਾਰਜ ਦੇ ਸੰਪੂਰਨ ਹੋਣ ਤੇ ਵਧਾਈਆਂ ਦਿੰਦੇ ਹੋਏ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹੋਏ ਧੰਨ-2 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਜੀਵਨ ਜਾਚ ਪ੍ਰਾਪਤ ਕਰਨ ਤੇ ਸਮੁੱਚੀ ਮਨੁੱਖਤਾ ਦੀ ਸੇਵਾ ਕਰਨ ਲਈ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨਾਲ ਸੰਤ ਗੁਰਲਾਲ ਸਿੰਘ ਜੀ ਵੱਲੋਂ ਵੀ ਸਮੂਹ ਪਰਿਵਾਰ ਦੀ ਸੁੱਖ-ਸ਼ਾਂਤੀ ਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਜੱਥੇਬੰਦੀ ਦੇ ਸਤਿਕਾਰਯੋਗ ਫਾਊਡਰ ਜੱਥੇਬੰਦਕ ਸੀਨੀਅਰ ਆਗੂ ਇੰਜ. ਵਾਸੁਦੇਵ ਸ਼ਰਮਾ, ਇੰਜ. ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼, ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ, ਇੰਜ:ਦਿਲਪ੍ਰੀਤ ਸਿੰਘ ਲੋਹਟ ਐਸ: ਡੀ: ਈ: ਸੂਬਾ ਪ੍ਰਧਾਨ ਡੀ: ਈ: ਏ: ਲੋ: ਨਿ: ਵਿ: (ਭ ਤੇ ਮ) ਸ਼ਾਖਾ ਪੰਜਾਬ ਅਤੇ ਇੰਜ: ਗੁਰਵਿੰਦਰ ਸਿੰਘ ਬੇਦੀ ਮੁੱਖ ਸਲਾਹਕਾਰ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ, ਇੰਜ. ਸੁਖਵਿੰਦਰ ਸਿੰਘ ਸਿੰਘ ਬਾਗੋਬਾਂਨੀ ਸਰਪ੍ਰਸਤ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ ) ਇੰਜ. ਵੀ ਕੇ ਕਪੂਰ ਸਲਾਹਕਾਰ ਡੀ: ਈ: ਏ: ਪੰਜਾਬ (ਸੇਵਾ ਮੁਕਤ ਕਾਰਜਕਾਰੀ ਇੰਜੀਨੀਅਰ), ਇੰਜ. ਰਣਜੀਤ ਸਿੰਘ ਧਾਲੀਵਾਲ ਸੂਬਾ ਜਨਰਲ ਸਕੱਤਰ, ਪੰਜਾਬ ਰਾਜ ਪੈਨਸ਼ਨਰਜ਼ ਇੰਜੀਨੀਅਰਜ਼ ਐਸੋਸੀਏਸ਼ਨ, ਇੰਜ. ਕੁਲਦੀਪ ਸਿੰਘ ਬੋਪਾਰਾਏ ਸੇਵਾ ਮੁਕਤ- ਉਪ ਮੰਡਲ ਇੰਜੀਨੀਅਰ, ਸੀਨੀਅਰ ਆਗੂ ਪੈਨਸ਼ਨਰਜ਼ ਇੰਜੀਨੀਅਰ ਐਸੋਸੀਏਸ਼ਨ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਇੰਜ: ਪਰਵਿੰਦਰ ਕੁਮਾਰ ਸੂਬਾ ਜਨਰਲ ਸਕੱਤਰ ਦੀਆਂ ਵਿਭਾਗ ਅਤੇ ਜੱਥੇਬੰਦੀ ਪ੍ਰਤੀ ਨਿਭਾਈਆਂ ਗਈਆਂ ਜਿੰਮੇਵਾਰੀਆ ਦਾ ਵਿਸਥਾਰ- ਪੂਰਵਕ ਚਾਨਣਾ ਪਾਇਆ ਗਿਆ। ਇਸ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਇੰਜ. ਸਤਵਿੰਦਰ ਸਿੰਘ ਸੇਖੋਂ ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ ਨੰਬਰ 02 ਕਪੂਰਥਲਾ, ਇੰਜ. ਰਾਜਿੰਦਰ ਸਿੰਘ ਖਾਕ ਉਪ ਮੰਡਲ ਇੰਜੀਨੀਅਰ , ਮੰਡਲ ਅਕਾਊਂਂਟਸ ਅਫਸਰ ਵਿਕਾਸ ਕੋਹਲੀ , ਇੰਜ: ਹਰਜੀਤ ਸਿੰਘ ਬੈਨੀਪਾਲ, ਇੰਜ. ਮੋਹਨ ਸਿੰਘ ਸਹੋਤਾ, ਇੰਜ. ਸ਼ਰਨਜੀਤ ਸਿੰਘ ਚੰਦੀ ( ਸਾਰੇ ਉਪ ਮੰਡਲ ਇੰਜੀਨੀਅਰਜ਼ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ), ਸ੍ਰੀ ਅਮਿਤ ਅਰੋੜਾ ਸੂਬਾ ਪ੍ਰਧਾਨ ਪੰਜਾਬ ਰਾਜ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਤੇ ਪ੍ਰਧਾਨ ਜੁਆਇੰਟ ਐਕਸ਼ਨ ਕਮੇਟੀ ਲੁਧਿਆਣਾ, ਇੰਜ. ਸੰਤੋਖ ਸਿੰਘ ਸ਼ੰਮੀ ਸਲਾਹਕਾਰ ਡੀ. ਈ. ਏ. ਪੰਜਾਬ, ਇੰਜ. ਸੁਖਰਾਜ ਸਿੰਘ ਸੰਧੂ ਸੇਵਾ ਮੁਕਤ ਏ. ਟੀ. ਪੀ ਸੀਨੀਅਰ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਆਗੂ, ਇੰਜ. ਜਸਵਿੰਦਰ ਸਿੰਘ ਰਿਸਰਚ ਲੈਬ ਪਟਿਆਲਾ,ਇੰਜ: ਸੁਖਬੀਰ ਸਿੰਘ ਧਾਲੀਵਾਲ, ਇੰਜ. ਬਚਿੱਤਰ ਸਿੰਘ, ਵਿਕਾਸ ਬਾਤਿਸ਼, ਇੰਜ. ਬਿਕਰਮਜੀਤ ਸਿੰਘ ਪਟਿਆਲਾ, ਇੰਜ. ਲਲਿਤ ਮੋਹਨ ਗਰਗ, ਇੰਜ. ਰਾਜੀਵ ਉੱਪਲ (ਸਾਰੇ ਐਸ: ਡੀ: ਈਜ਼), ਇੰਜ.ਜਤਿੰਦਰ ਕੁਮਾਰ ਨਾਹਰ ਸੂਬਾ ਸਲਾਹਕਾਰ, ਇੰਜ. ਸਰੂਪ ਸਿੰਘ ਨਿਗਾਹ ਸਰਕਲ ਜਨਰਲ ਸਕੱਤਰ ਲੁਧਿਆਣਾ , ਇੰਜ. ਜਤਿੰਦਰ ਸਿੰਘ ਸੂਬਾ ਵਰਕਿੰਗ ਜਨਰਲ ਸਕੱਤਰ, ਇੰਜ. ਗੁਰਪ੍ਰੀਤ ਸਿੰਘ ਸਰਕਲ ਪ੍ਰਧਾਨ ਜਲੰਧਰ-02, ਇੰਜ. ਸਚਿਨ ਖੰਨਾ ਸਰਕਲ ਜਨਰਲ ਸਕੱਤਰ ਜਲੰਧਰ ਨੰਬਰ 02, ਇੰਜ. ਮੁਨੀਸ਼ ਸੇਠ ਸਰਕਲ ਪ੍ਰਧਾਨ ਨੰਬਰ 01, ਇੰਜ: ਗੁਰਪ੍ਰੀਤ ਸਿੰਘ ਧੀਰ, ਇੰਜ: ਹਰਮਿਲਾਪ ਸਿੰਘ ਮਾਨ ਪਟਿਆਲਾ, ਇੰਜ. ਹਰਚਰਨ ਸਿੰਘ ਮਲੇਰਕੋਟਲਾ, ਇੰਜ. ਇੰਦਰਜੀਤ ਸਿੰਘ ਸਮਰਾਲਾ, ਇੰਜ. ਰੁਪਿੰਦਰ ਸਿੰਘ ਜੱਸੜ ਸੂਬਾ ਵਿੱਤ ਸਕੱਤਰ, ਇੰਜ.ਚਰਨ ਸਿੰਘ ਗਿੱਲ, ਇੰਜ: ਅਮਨਜੀਤ ਸਿੰਘ ਸੱਗੂ, ਇੰਜ: ਕੁਲਵਿੰਦਰ ਸਿੰਘ, ਇੰਜ. ਰਾਜੇਸ਼ ਸ੍ਰੀ ਵਾਸਤਵ, ਇੰਜ. ਗੁਰਸ਼ਰਨ ਸਿੰਘ ਲੁਧਿਆਣਾ, ਇੰਜ. ਕਮਲਪ੍ਰੀਤ ਸਿੰਘ ਬਰਾੜ ਮੋਗਾ, ਇੰਜ. ਬਲਬੀਰ ਸਿੰਘ ਮੋਗਾ, ਇੰਜ. ਸਰਬਜੀਤ ਸਿੰਘ ਮੋਗਾ (ਸਾਰੇ ਜੂਨੀਅਰ/ਸਹਾਇਕ ਇੰਜੀਨੀਅਰਜ਼ ) ਇੰਜ.ਮੋਹਨ ਲਾਲ ਸੂਦ ਸੇਵਾ ਮੁਕਤ ਨਿਗਰਾਨ ਇੰਜੀਨੀਅਰ ਜਲੰਧਰ ਵੱਲੋ ਸੂਬਾ ਜਨਰਲ ਸਕੱਤਰ ਦੀਆਂ ਵਿਭਾਗ, ਪ੍ਰਸ਼ਾਸਨ ਪ੍ਰਤੀ, ਪੂਰੀ, ਮਿਹਨਤ, ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈਆਂ ਗਈਆਂ ਜਿੰਮੇਵਾਰੀਆਂ ਦੀ ਪ੍ਰਸ਼ੰਸਾ ਕੀਤੀ ਗਈ। ਪੰਜਾਬ ਰਾਜ ਅਨੁਸੂਚਿਤ ਜਾਤੀ ਤੇ ਪਛੜੀਆਂ ਸ਼੍ਰੇਣੀਆਂ ਫੈਡਰੇਸ਼ਨ ਦੇ ਅਹੁਦੇਦਾਰ ਜਿਨ੍ਹਾਂ ਵਿੱਚ ਸਰਵਸ੍ਰੀ ਰਮੇਸ਼ ਸਹੋਤਾ ਤਲਵਾੜਾ ਸੂਬਾ ਸਲਾਹਕਾਰ, ਜਸਵਿੰਦਰ ਸਿੰਘ ਚੱਪੜ, ਕਰਨੈਲ ਸਿੰਘ ਪ੍ਰਧਾਨ ਤਲਵਾੜਾ, ਦਵਿੰਦਰ ਕੁਮਾਰ ਭੱਟੀ ਸਕੱਤਰ ਜਨਰਲ ਪੰਜਾਬ, ਇੰਜ. ਮਹਿੰਦਰ ਕੁਮਾਰ ਡਾਬੀ ਸੀਨੀਅਰ ਆਗੂ (ਜੂਨੀਅਰ ਇੰਜੀਨੀਅਰ ਪਟਿਆਲਾ) ਹਰਪ੍ਰੀਤ ਸਿੰਘ ਪਟਿਆਲਾ, ਸੁਖਦੇਵ ਬਸਰਾ ਪ੍ਰਧਾਨ ਜਲੰਧਰ, ਇੰਜ. ਮੁਕੇਸ਼ ਪ੍ਰਧਾਨ ਕਪੂਰਥਲਾ, ਕੁਲਦੀਪ ਮੋਗਾ, ਨਿਰਮਲਜੀਤ ਸਿੰਘ ਨੰਗਲ ਡੈਮ, ਮੇਜਰ ਸਿੰਘ ਸੈਣੀ ਪ੍ਰਧਾਨ ਇੰਟਕ ਜਲੰਧਰ, ਸ਼ਾਮ ਸਿੰਘ ਸੁਰਜੀਤ ਮਾਹੀ, ਨਿਸ਼ਾਂਤ ਨਰੂਲਾ ਲੁਧਿਆਣਾ, ਗੁਰਪ੍ਰੀਤ ਸਿੰਘ ਲੁਧਿਆਣਾ, ਸ੍ਰੀ ਚਮਨ ਲਾਲ ਸਕੱਤਰ ਰਾਧਾ ਸੁਆਮੀ ਸਤਿਸੰਗ ਘਰ, ਇੰਜ. ਸੁਖਦੇਵ ਸਿੰਘ ਫਗਵਾੜਾ, ਇੰਜ. ਜੋਗਿੰਦਰ ਕੁਮਾਰ (ਦੋਵੇਂ ਐਸ ਡੀ ਈਜ਼ ਸੇਵਾ ਮੁਕਤ), ਇੰਜ. ਪਵਨ ਕੁਮਾਰ ਨਿਗਰਾਨ ਇੰਜੀਨੀਅਰ, ਇੰਜ. ਰਮੇਸ਼ ਕੁਮਾਰ ਜੇ: ਈ: ਸ਼ਹੀਦ ਭਗਤ ਸਿੰਘ ਨਗਰ, ਇੰਜ. ਪੁਨੀਤ ਮੱਟੂ, ਇੰਜ. ਸਵਿੰਦਰਜੀਤ ਸਿੰਘ, ਇੰਜ. ਵਰਿੰਦਰ ਕੁਮਾਰ, ਇੰਜ. ਤਰਲੋਕ ਆਦਿ ਵੱਲੋਂ ਇਸ ਸਮਾਰੋਹ ਵਿੱਚ ਆਪਣੇ ਮੁਲਾਜ਼ਮ ਸਾਥੀਆਂ ਸਮੇਤ ਹਾਜ਼ਰੀ ਲਗਾਈ ਗਈ। ਇੰਜ. ਜਸਵੀਰ ਸਿੰਘ, ਇੰਜ. ਪਰਵੀਨ ਕੁਮਾਰ ਉਪ ਮੰਡਲ ਇੰਜੀਨੀਅਰ ਹੁਸ਼ਿਆਰਪੁਰ
ਵੱਲੋਂ ਸੇਵਾ ਮੁਕਤ ਮੁਲਾਜ਼ਮ ਆਗੂ ਸਾਥੀ ਦੀਆਂ ਸਾਰੀਆਂ ਵਿਭਾਗੀ, ਸਮਾਜਿਕ ਅਤੇ ਪ੍ਰਸ਼ਾਸਨਿਕ ਸ਼ਲਾਘਾਯੋਗ ਸੇਵਾਵਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਕਰਦਿਆਂ ਪ੍ਰਸੰਸ਼ਾ ਕੀਤੀ ਗਈ ਅਤੇ ਇਸ ਇੰਜੀਨੀਅਰ ਸਾਥੀ ਦੀਆਂ ਮਹੱਤਵਪੂਰਨ ਵਿਭਾਗੀ ਸੇਵਾਵਾਂ ਦੌਰਾਨ ਤਜਰਬੇ ਦੀਆਂ ਯਾਦਾਂ ਨੂੰ ਵਿਸ਼ੇਸ਼ ਤੌਰ ਤੇ ਸਾਂਝਾ ਕੀਤਾ ਗਿਆ। ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਜਲੰਧਰ ਦੇ ਹਲਕਾ ਦਫ਼ਤਰ ਨੰਬਰ 01 ਤੇ 02, ਉਸਾਰੀ ਮੰਡਲ ਨੰਬਰ 02 ਕਪੂਰਥਲਾ, ਪ੍ਰਾਂਤਕ ਉਪ ਮੰਡਲ ਫਗਵਾੜਾ ਆਦਿ ਦੇ ਸਮੂਹ ਅਧਿਕਾਰੀਆਂ/ ਕਰਮਚਾਰੀਆ ਅਤੇ ਡੀ: ਈ: ਏ: ਲੋ: ਨਿ: ਵਿ:( ਭ ਤੇ ਮ) ਸ਼ਾਖਾ ਜਲੰਧਰ ਤੇ ਫਗਵਾੜਾ ਦੇ ਸਮੂਹ ਸਟਾਫ ਵੱਲੋਂ ਸੇਵਾ ਮੁਕਤ ਹੋਏ ਇੰਜ. ਪਰਵਿੰਦਰ ਕੁਮਾਰ ਜਨਰਲ ਸਕੱਤਰ ਨੂੰ ਵਿਸ਼ੇਸ਼ ਯਾਦਗਾਰੀ ਸਨਮਾਨ ਚਿੰਨ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ । ਇਸ ਜੱਥੇਬੰਦਕ ਆਗੂ ਦੇ ਬੱਚਿਆਂ ਵੱਲੋਂ ਵਿਦੇਸ਼ ਤੋਂ ਆਪਣੇ ਪਿਤਾ ਨੂੰ ਆਨਲਾਈਨ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਸੂਬਾ ਪੱਧਰੀ ਵਿਦਾਇਗੀ ਸਨਮਾਨ ਸਮਾਰੋਹ ਵਿੱਚ ਇਸ ਇੰਜੀਨੀਅਰ ਮੁਲਾਜ਼ਮ ਜੱਥੇਬੰਦਕ ਆਗੂ ਦੇ ਪਰਿਵਾਰਕ ਮੈਂਬਰਾਂ ਜਿਹਨਾਂ ਵਿੱਚ ਉਨ੍ਹਾਂ ਦੇ ਮਾਤਾ ਜੀ, ਧਰਮਸੁਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ, ਨਜ਼ਦੀਕੀ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ, ਸਨੇਹੀਆਂ ਆਦਿ ਸਮੇਤ ਵੱਡੀ ਗਿਣਤੀ ਵਿੱਚ ਵਿਭਾਗ ਦਾ ਬਹੁਤ ਸਾਰਾ ਦਫਤਰੀ ਸਟਾਫ ਤੇ ਵੱਖ- 2 ਜੱਥੇਬੰਦੀਆਂ ਦੇ ਮੁਲਾਜ਼ਮ ਆਗੂ ਸਾਹਿਬਾਨ ਸ਼ਾਮਲ ਹੋਏ।