Home Bureau Report ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪਿੰਡ ਮਾਣਕਮਾਜਰਾ ਦੇ ਜਸਵੀਰ ਸਿੰਘ ਦੇ ਮਕਾਨ...

ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪਿੰਡ ਮਾਣਕਮਾਜਰਾ ਦੇ ਜਸਵੀਰ ਸਿੰਘ ਦੇ ਮਕਾਨ ਦੀ ਛੱਤ ਡਿੱਗਣ ‘ਤੇ ਕੀਤੀ ਗਈ ਨਿੱਜੀ ਮਾਲੀ ਮਦਦ ਮਕਾਨ ਦੀ ਛੱਤ ਡਿੱਗਣ ਕਾਰਨ ਬੱਚੀ ਹੋਈ ਸੀ ਜ਼ਖਮੀ, ਮੰਤਰੀ ਸੌਂਦ ਨੇ ਪੁੱਛਿਆ ਹਾਲ-ਚਾਲ

163
0
ad here
ads
ads

ਖੰਨਾ, (ਲੁਧਿਆਣਾ, 4 ਸਤੰਬਰ:

ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਹਲਕਾ ਖੰਨਾ ਦੇ ਪਿੰਡ ਮਾਣਕਮਾਜਰਾ ਵਿੱਚ ਜਸਵੀਰ ਸਿੰਘ ਦੇ ਘਰ ਗਏ ਜਿਨ੍ਹਾਂ ਦੀ ਪਿਛਲੇ ਦਿਨਾਂ ਦੌਰਾਨ ਲਗਾਤਾਰ ਮੀਂਹ ਪੈਣ ਕਰਕੇ ਮਕਾਨ ਦੀ ਛੱਤ ਡਿੱਗ ਪਈ ਸੀ। ਉਨ੍ਹਾਂ ਮਕਾਨ ਦਾ ਨਿਰੀਖਣ ਕਰਦਿਆਂ ਮਕਾਨ ਮਾਲਕ ਜਸਵੀਰ ਸਿੰਘ ਨੂੰ ਆਪਣੀ ਜੇਬ ਵਿੱਚੋ ਹੀ ਤੁਰੰਤ ਮਾਲੀ ਮਦਦ ਕਰਦਿਆਂ ਜਸਵੀਰ ਸਿੰਘ ਨੂੰ ਕਿਹਾ ਕਿ ਉਹ ਕੱਲ੍ਹ ਤੋਂ ਆਪਣੇ ਮਕਾਨ ਦੀ ਛੱਤ ਬਣਾਉਣ ਦਾ ਕੰਮ ਸ਼ੁਰੂ ਕਰਵਾਉਣ।

ad here
ads

ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਖੰਨਾ ਦੇ ਪਿੰਡ ਮਾਣਕਮਾਜਰਾ ਵਿੱਚ ਪਿਛਲੇ ਚਾਰ-ਪੰਜ ਦਿਨਾਂ ਤੋਂ ਭਾਰੀ ਵਰਖਾ ਦੇ ਚੱਲਦਿਆਂ ਬਾਪੂ ਜਸਵੀਰ ਸਿੰਘ ਦੇ ਮਕਾਨ ਦੀ ਛੱਤ ਡਿੱਗ ਪਈ ਸੀ। ਇਹਨਾਂ ਦੀ ਬੱਚੀ ਦੇ ਵੀ ਕਾਫੀ ਸੱਟਾਂ ਲੱਗੀਆਂ ਸਨ। ਉਸ ਦਾ ਇਲਾਜ ਕਰਵਾਉਣ ਤੋਂ ਬਾਅਦ ਉਹ ਠੀਕ ਹੈ। ਉਨ੍ਹਾਂ ਕਿਹਾ ਸਾਡਾ ਫਰਜ਼ ਬਣਦਾ ਸੀ ਕਿ ਇਹਨਾਂ ਦਾ ਹਾਲ-ਚਾਲ ਪੁੱਛਾਂ ਅਤੇ ਮੇਰੇ ਤੋਂ ਜੋ ਮਦਦ ਹੁੰਦੀ ਹੈ ਉਹ, ਕਰਾਂ। ਉਹਨਾਂ ਨੇ ਜਸਵੀਰ ਸਿੰਘ ਦੀ ਗੱਲਬਾਤ ਸੁਣਨ ਉਪਰੰਤ ਕਿਹਾ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਹਾਂ।

ad here
ads
Previous articleਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ : ਵਿਜੀਲੈਂਸ ਬਿਊਰੋ ਨੇ 20000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਇੱਕ ਪ੍ਰਾਈਵੇਟ ਵਿਅਕਤੀ ਨੂੰ ਕਾਬੂ ਕੀਤਾ
Next articleਸਾਰੇ ਸ਼ਹਿਰ ਦੀਆਂ ਅੱਖਾਂ ਨਮ ਕਰ ਗਿਆ ਬੀ.ਡੀ.ਐਸ ਦਾ ਅਨਮੋਲ ਹੀਰਾ।

LEAVE A REPLY

Please enter your comment!
Please enter your name here