Home Health ਗੰਦੇ ਪਾਣੀ ਵਿੱਚ ਪੈਦਾ ਹੁੰਦਾ ਮਲੇਰੀਆ ਮੱਛਰ – ਡਾ.ਰਮਨਦੀਪ ਕੌਰ ...

ਗੰਦੇ ਪਾਣੀ ਵਿੱਚ ਪੈਦਾ ਹੁੰਦਾ ਮਲੇਰੀਆ ਮੱਛਰ – ਡਾ.ਰਮਨਦੀਪ ਕੌਰ ਲੋਕ ਰਹਿਣ ਸਾਵਧਾਨ, ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

141
0
ad here
ads
ads

ਲੁਧਿਆਣਾ, 19 ਅਗਸਤ – ਬਾਰਸ਼ ਦੇ ਮੌਸਮ ਦੌਰਾਨ ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਦੇ ਮਾਮਲੇ ਵੱਧਣ ਲੱਗਦੇ ਹਨ। ਇਹ ਦੋਵੇਂ ਬਿਮਾਰੀਆਂ ਮੱਛਰ ਦੇ ਕੱਟਣ ਕਾਰਨ ਹੁੰਦੀਆਂ ਹਨ ਅਤੇ ਲੋਕਾਂ ਦੀ ਜਾਨ ਲਈ ਖਤਰਾ ਵੀ ਬਣ ਸਕਦੀਆਂ ਹਨ। ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਵੱਖ–ਵੱਖ ਸਕੂਲਾਂ ਵਿੱਚ ਬੱਚਿਆਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕਰਨ ਵਾਸਤੇ ਵਿਸ਼ੇਸ਼ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਮਲੇਰੀਆ ਦੇ ਵਧ ਰਹੇ ਕੇਸਾਂ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਜਾਕੇ ਫੀਵਰ ਸਰਵੇ ਵੀ ਕੀਤਾ ਜਾ ਰਿਹਾ ਹੈ ਤਾਂ ਕਿ ਮਲੇਰੀਆ ਦੇ ਵੱਧ ਰਹੇ ਕੇਸਾਂ ਨੂੰ ਠੱਲ੍ਹ ਪਾਈ ਜਾ ਸਕੇ ।ਇਸ ਮੌਕੇ ਉਨ੍ਹਾਂ ਕਿਹਾ ਕਿ ਮਲੇਰੀਆ ਫੈਲਾਉਣ ਵਾਲਾ ਮੱਛਰ ਘਰਾਂ ਦੁਆਲੇ ਖੜੇ ਹੋਏ ਗੰਦੇ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਘਰਾਂ ਦੇ ਬਾਹਰ ਵੀ ਪੂਰਨ ਸਫਾਈ ਰੱਖੀ ਜਾਵੇ ।
ਮਾਸ ਮੀਡੀਆ ਵਿੰਗ ਵੱਲੋਂ ਅੱਜ ਆਤਮ ਦੇਵਕੀ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਕਦਵਈ ਨਗਰ ਲੁਧਿਆਣਾ ਵਿਖੇ ਲਗਭਗ 500 ਵਿਦਿਆਰਥੀਆਂ ਨੂੰ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ।ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਪਰਮਿੰਦਰ ਸਿੰਘ ਅਤੇ ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮਲੇਰੀਆ ਐਨਾਫਲੀਜ਼ ਫ਼ੀਮੇਲ ਮੱਛਰ ਦੇ ਕੱਟਣ ਨਾਲ ਫੈਲਦਾ ਜੋ ਕਿ ਗੰਦੇ ਪਾਣੀ ਜਿਵੇਂ ਕਿ ਸੀਵਰੇਜ ਅਤੇ ਘਰਾਂ ਦੇ ਨਜ਼ਦੀਕ ਬਣੀਆਂ ਨਾਲੀਆਂ ਅਤੇ ਛੱਪੜਾਂ ਆਦਿ ਦੇ ਖੜ੍ਹੇ ਹੋਏ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਆਮ ਤੌਰ ਤੇ ਰਾਤ ਵੇਲੇ ਕੱਟਦਾ ਹੈ ।
ਤੇਜ਼ ਬੁਖਾਰ ਦਾ ਚੜ੍ਹਨਾ,ਸਰੀਰ ਨੂੰ ਕਾਂਬਾ ਲੱਗਣਾ , ਪਸੀਨਾ ਆਉਣਾ, ਸਿਰ ਦਰਦ ਅਤੇ ਬਹੁਤ ਜ਼ਿਆਦਾ ਕਮਜ਼ੋਰੀ ਆਦਿ ਮਲੇਰੀਆ ਦੇ ਮੁੱਖ ਲੱਛਣ ਹਨ। ਮਲੇਰੀਆ ਦੀ ਜਾਂਚ ਅਤੇ ਇਲਾਜ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਹੁੰਦਾ ਹੈ ।
ਇਸ ਮੌਕੇ ਵੱਡੀ ਗਿਣਤੀ ਵਿੱਚ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਡੇਂਗੂ ਦੀ ਬਿਮਾਰੀ ਤੋਂ ਬਚਾਅ ਸਬੰਧੀ ਵੀ ਜਾਗਰੂਕ ਕੀਤਾ ਗਿਆ ।

ad here
ads
Previous articleअवैध निर्माण करने वालों से वसूली के लिए अदालत का दुरुपयोग नहीं हो सकता: दिल्ली हाईकोर्ट
Next articleछत्तीसगढ़ हाईकोर्ट ने NHAI को आवारा पशुओं के कारण होने वाली राजमार्ग दुर्घटनाओं को रोकने का निर्देश दिया

LEAVE A REPLY

Please enter your comment!
Please enter your name here