ਅੱਜ ਫੇਰ ਮੈਂ ਲਿਖਣ ਲੱਗਾ ਹਾਂ,
ਗਮ ਆਪਣੇ ਨੂੰ ਮਿਲਣ ਲੱਗਾ ਹਾਂ,
ਕੋਈ ਆਖੇ ਪਾਗਲ ਝੱਲਾ,
ਗੱਲਾਂ ਕਰਦਾ ਰਵਾਂ ਮੈਂ ਕੱਲਾ,
ਦਰਦ ਮੇਰੇ ਨੂੰ ਕੋਈ ਨੀ ਸੁਣਦਾ,
ਪੰਨੇ ਫਿਰ ਵੀ ਭਰਦਾ ਰਹਿੰਦਾ।
ਅਮੀਰ ਆ ਦਿਲ ਤੋਂ ਜੇਬ ਆ ਖ਼ਾਲੀ,
ਫਿਰ ਵੀ ਹੱਸ ਕੇ ਘਾਟੇ ਝੱਲਦਾ ਰਹਿੰਦਾ।
ਰੋਂਦੇ ਨੂੰ ਕੋਈ ਨਾ ਚੁੱਪ ਕਰਾਵੇ,
ਤਾਹੀ ਸਬ ਦੇ ਸਾਹਵੇ ਹੱਸਦਾ ਰਹਿੰਦਾ।
ਦਿਲ ਨਾ ਜਿੱਤਿਆ ਜਾਵੇ ਮੈਂਥੋ, ਪਰ
ਨਫ਼ਰਤ ਬੋਝੇ ਪਾਉਂਦਾ ਰਹਿੰਦਾ।
ਤੂੰ ਨੀ ਆਉਣਾ ਪਤਾ ਏ ਮੈਨੂੰ,
ਪਰ ਵਿੱਚ ਤੇਰੀਆਂ ਯਾਦਾਂ ਦੇ ਨਾਲ ਉਮੀਦ ਲਗਾ ਕੇ,
ਤੇਰੀਆ ਪੈੜਾ ਤੱਕਦਾ ਰਹਿੰਦਾ।
ਮਰ ਨੀ ਸਕਦਾ ਸਭ ਕੁਝ ਛੱਡ ਕੇ,
ਸਾਹ ਤਾਹੀ ਮੈਂ ਲੈਂਦਾ ਰਹਿੰਦਾ।
ਸੱਚੇ ਇਸ਼ਕ ਦੀ ਰੱਬ ਨੀ ਸੁਣਦਾ,
ਤਾਹੀ ਗਲੀਆਂ ਸੱਥਾਂ ਵਿੱਚ ਰੁੱਲਦਾ ਰਹਿੰਦਾ।
ਦਵਾ ਦਾਰੂ ਨਹੀਂ ਬਣੀ ਕੋਈ,
ਅੱਜ ਤੱਕ ਜਖ਼ਮ ਇਸ਼ਕ ਦਾ ਰਿਸਦਾ ਰਹਿੰਦਾ।
ਜੂਨ ਬੁਰੀ ਹੈ ਇਸ ਜਾਮੇ ਵਿਚ,
ਆਸ਼ਕ ਕਦੇ ਭੁੱਜ ਤੇ ਕਦੇ ਪਿਸ ਦਾ ਰਹਿੰਦਾ।
ਇਸ਼ਕ ਏ ਸੱਜਣਾ ਮਸਲਾ ਦਿਲ ਦਾ,
ਅਕਲ ਸਮਝ ਤੇ ਜਿੰਦਰਾ ਰਹਿੰਦਾ।
ਆਰੀ ਵੱਢੇ ਇੱਕ ਪਾਸੇ ਤੋਂ,
ਜ਼ਮਾਨਾ ਦੋਵੇਂ ਪਾਸਿਓਂ ਵੱਢਦਾ ਰਹਿੰਦਾ।
ਜੱਗ ਜਾਹਰ ਨਾ ਹੋਜੇ ਕਿੱਧਰੇ,
ਡਰ ਇਹ ਲੱਗਾ ਰਹਿੰਦਾ।
ਮਹਿਫ਼ਲ ਛੱਡ’ਤੀ, ਗਾਉਣਾ ਛੱਡਿਆ,
ਪਰ ਜ਼ਿਕਰ ਤੇਰਾ ਮੈਂ ਕਰਦਾ ਰਹਿੰਦਾ।
ਉਂਝ ਕੋਈ ਗੱਲ ਵੱਖਰੀ ਸਮਝੇ,
ਅਕਸ ਤੇਰਾ ਕੋਈ ਪੜ੍ਹੇ ਮੇਰੇ ਜਜਬਾਤਾਂ ਤੋਂ,
ਪਰ ਸੱਚ ਜਾਣੀ ਨਾਮ ਤੇਰੇ ਤੋਂ,
ਮੇਰੇ ਵਲੋਂ ਪਰਦਾ ਹੀ ਰਹਿੰਦਾ।
ਤੂੰ ਨਹੀਂ ਆਉਣਾ ਪਤਾ ਮੈਨੂੰ,
ਪਰ ਵਿੱਚ ਯਾਦਾਂ ਦੇ ਨਾਲ ਉਮੀਦਾਂ,
ਤੇਰੀਆ ਪੈੜਾ ਤੱਕਦਾ ਰਹਿੰਦਾ।
ਸ਼ੈਰੀ ਲੰਡਨ






