ਲੁਧਿਆਣਾ, 13 ਜੂਨ, 2025
ਪੋਲਿੰਗ ਵਾਲ਼ੇ ਦਿਨ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਵਿੱਚ ਭਾਰਤ ਚੋਣ ਕਮਿਸ਼ਨ (ਈ.ਸੀ.ਆਈ) ਨੇ ਆਪਣੇ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਕੀਤੀ ਹੈ ਜਿਸ ਨਾਲ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਕਿਸੇ ਵੀ ਪੋਲਿੰਗ ਸਟੇਸ਼ਨ ਤੋਂ 100 ਮੀਟਰ ਤੋਂ ਬਾਅਦ ਬੂਥ ਸਥਾਪਤ ਕਰਨ ਦੀ ਆਗਿਆ ਦਿੱਤੀ ਗਈ ਹੈ।
ਪਹਿਲਾਂ ਬੂਥ ਸਥਾਪਤ ਕਰਨ ਦੀ ਦੂਰੀ ਪੋਲਿੰਗ ਸਥਾਨ ਤੋਂ 200 ਮੀਟਰ ਸੀ। ਹਰੇਕ ਬੂਥ ਨੂੰ ਮੌਸਮ ਦੀ ਸੁਰੱਖਿਆ ਲਈ ਇੱਕ ਛੱਤਰੀ ਜਾਂ ਇੱਕ ਛੋਟਾ ਟੈਂਟ (10×10 ਫੁੱਟ) ਤੋਂ ਵੱਧ ਨਹੀਂ ਅਤੇ ਇੱਕ ਮੇਜ਼, ਦੋ ਕੁਰਸੀਆਂ ਰੱਖਣ ਦੀ ਆਗਿਆ ਹੈ। ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਸੁਚਾਰੂ ਅਤੇ ਨਿਰਪੱਖ ਪੋਲਿੰਗ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਇਹਨਾਂ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।