Home PHAGWARA ਸਵਾਮੀ ਸੰਤ ਦਾਸ ਪਬਲਿਕ ਸਕੂਲ ਦੇ ਵਿਦਿਆਰਥੀ ਤੇਜਸ ਡੱਡਵਾਲ ਨੂੰ ਬਾਰਵੀਂ ਦੀ...

ਸਵਾਮੀ ਸੰਤ ਦਾਸ ਪਬਲਿਕ ਸਕੂਲ ਦੇ ਵਿਦਿਆਰਥੀ ਤੇਜਸ ਡੱਡਵਾਲ ਨੂੰ ਬਾਰਵੀਂ ਦੀ ਪ੍ਰੀਖਿਆ ‘ਚ ਮਿਲੇ 94% ਅੰਕ * ਪਿ੍ਰੰਸੀਪਲ ਅੰਜੂ ਮਹਿਤਾ ਅਤੇ ਪਿਤਾ ਵਿਸ਼ਾਲ ਡੱਡਵਾਲ ਨੇ ਪ੍ਰਗਟਾਈ ਖੁਸ਼ੀ

64
0
ad here
ads
ads

ਫਗਵਾੜਾ 15 ਮਈ ( ਪ੍ਰੀਤੀ ) ਸਵਾਮੀ ਸੰਤ ਦਾਸ ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀ ਅਤੇ ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਕਲੱਬ ਪਰਮ ਨਗਰ ਖੋਥੜਾਂ ਰੋਡ ਫਗਵਾੜਾ ਦੇ ਪਹਿਲਵਾਨ ਤੇਜਸ ਡੱਡਵਾਲ ਨੇ ਸੀ.ਬੀ.ਐਸ.ਈ. ਬੋਰਡ ਦੀ ਬਾਰਵੀਂ ਕਾਮਰਸ ਗਰੁੱਪ ਦੀ ਸਲਾਨਾ ਪ੍ਰੀਖਿਆ ‘ਚ 94% ਅੰਕ ਹਾਸਲ ਕੀਤੇ ਹਨ। ਵਿਦਿਆਰਥੀ ਦੀ ਇਸ ਪ੍ਰਾਪਤੀ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਪਿ੍ਰੰਸੀਪਲ ਅੰਜੂ ਮਹਿਤਾ ਨੇ ਕਿਹਾ ਕਿ ਉਹਨਾਂ ਨੂੰ ਤੇਜਸ ਡੱਡਵਾਲ ਵਰਗੇ ਵਿਦਿਆਰਥੀਆਂ ‘ਤੇ ਫਖ਼ਰ ਹੈ ਜੋ ਖਿਡਾਰੀ ਹੋਣ ਦੇ ਬਾਵਜੂਦ ਪੜ੍ਹਾਈ ‘ਚ ਵੀ ਪੂਰੀ ਤਨਦੇਹੀ ਦੇ ਨਾਲ ਉੱਚੀ ਪੁਜੀਸ਼ਨ ਹਾਸਲ ਕਰਦੇ ਹਨ। ਤੇਜਸ ਦੇ ਦਾਦਾ ਕਲਿਆਣ ਸਿੰਘ ਡੱਡਵਾਲ, ਦਾਦੀ ਨੀਲਮ ਡੱਡਵਾਲ, ਪਿਤਾ ਵਿਸ਼ਾਲ ਨੱਨ੍ਹਾ ਡੱਡਵਾਲ ਤੇ ਮਾਤਾ ਜਯੋਤੀ ਡੱਡਵਾਲ ਨੇ ਦੱਸਿਆ ਕਿ ਤੇਜਸ ਤੇ ਉਹਨਾਂ ਨੂੰ ਬਹੁਤ ਮਾਣ ਹੈ। ਕਿਉਂਕਿ ਉਹ ਜਿੱਥੇ ਰੈਸਲਿੰਗ ‘ਚ ਬਹੁਤ ਸਾਰੇ ਗੋਲਡ ਮੈਡਲ ਜਿੱਤ ਰਿਹਾ ਹੈ, ਉੱਥੇ ਹੀ ਪੜ੍ਹਾਈ ਨੂੰ ਲੈ ਕੇ ਵੀ ਪੂਰੀ ਤਰ੍ਹਾਂ ਗੰਭੀਰ ਹੈ। ਆਮ ਤੌਰ ਤੇ ਖਿਡਾਰੀਆਂ ਦਾ ਜਿਆਦਾ ਧਿਆਨ ਖੇਡ ‘ਚ ਹੋਣ ਕਰਕੇ ਪੜ੍ਹਾਈ ‘ਚ ਜਿਆਦਾ ਕੁੱਝ ਹਾਸਲ ਨਹੀਂ ਕਰ ਪਾਉਂਦੇ। ਲੇਕਿਨ ਤੇਜਸ ਨੇ ਦਿਨ-ਰਾਤ ਸਖ਼ਤ ਮਿਹਨਤ ਕੀਤੀ। ਜਿਸਦਾ ਨਤੀਜਾ ਉਸਦੇ ਬਾਰਵੀਂ ਜਮਾਤ ਦੇ ਰਿਜਲਟ ਦੇ ਰੂਪ ਵਿਚ ਸਾਹਮਣੇ ਹੈ। ਤੇਜਸ ਦੇ ਤਾਇਆ ਸੁਨੀਲ ਡੱਡਵਾਲ, ਤਾਈ ਨੀਤੂ ਡੱਡਵਾਲ, ਭੂਆ ਰੇਨੂੰ ਡੱਡਵਾਲ ਭਰਾ ਮੰਨਿਤ ਡੱਡਵਾਲ ਅਤੇ ਭੈਣ ਦਿਵਯਾਂਸ਼ੀ ਡੱਡਵਾਲ ਨੇ ਵੀ ਉਸਦਾ ਮੂੰਹ ਮਿੱਠਾ ਕਰਵਾਇਆ ਅਤੇ ਚੰਗੇ ਕੈਰੀਅਰ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਉਹਨਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਤੇਜਸ ਆਪਣੀ ਲਗਨ ਤੇ ਮਿਹਨਤ ਸਦਕਾ ਪੜ੍ਹਾਈ ਅਤੇ ਖੇਡਾਂ ‘ਚ ਪੰਜਾਬ ਤੇ ਭਾਰਤ ਦਾ ਨਾਮ ਰੌਸ਼ਨ ਕਰੇ।

ad here
ads
Previous articleਫਗਵਾੜਾ ਦੇ ਪ੍ਰਸਿੱਧ ਸਮਾਜ ਸੇਵਕ ਰਮਨ ਨਹਿਰਾ ਨੂੰ ਅਮਰੀਕਾ ਵਿੱਚ ਫੌਗ ਆਈਕਨ ਪੁਰਸਕਾਰ ਅਤੇ ਪ੍ਰਸ਼ੰਸਾ ਪੱਤਰ ਮਿਲਿਆ
Next articleਹਲਵਾਰਾ ਵਿੱਚ ਇੱਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਦੇ ਸਾਹਮਣੇ ਖੁਦਕੁਸ਼ੀ ਕਰ ਲਈ

LEAVE A REPLY

Please enter your comment!
Please enter your name here