*ਜਿਲ੍ਹੇ ਵਿੱਚ ਤੇਲ, ਰਾਸ਼ਨ, ਰਸੋਈ ਗੈਸ ਦੀ ਨਹੀਂ ਹੈ ਕੋਈ ਘਾਟ
( ਪ੍ਰੀਤੀ ) ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਜ਼ਿਲੇ ਵਿੱਚ ਭਾਰਤ ਪਾਕਿ ਤਨਾਅ ਮਗਰੋਂ ਪੈਦਾ ਹੋਏ ਹਾਲਾਤਾਂ ਬਾਰੇ ਮੀਟਿੰਗ ਕਰਦਿਆਂ ਸਕੂਲਾਂ,ਕਾਲਜਾਂ ਅਤੇ ਹੋਰ ਸਿੱਖਿਆ ਸੰਸਥਾਵਾਂ ਵਿੱਚ ਕੱਲ 8 ਮਈ ਦੀ ਛੁੱਟੀ ਕਰਨ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਫੈਸਲਾ ਸਥਿਤੀ ਨੂੰ ਮੁੜ ਵਿਚਾਰਨ ਮਗਰੋਂ ਲਿਆ ਜਾਵੇਗਾ ।