ਫਗਵਾੜਾ (ਪ੍ਰੀਤੀ) ਪੰਜਾਬੀ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਮਿਤੀ 27 ਅਪ੍ਰੈਲ ਦਿਨ ਐਤਵਾਰ ਨੂੰ ਸ਼ਾਮ 6:30 ਵਜੇ “ਮਹਿਕਦੀ ਸ਼ਾਮ” ਲਾਈਵ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕਰਦੇ ਹੋਏ ਮਹਿੰਦਰ ਸੂਦ ਵਿਰਕ ਜੀ ਨੇ ਪ੍ਰੋ. ਭੋਲਾ ਯਮਲਾ ਜੀ (ਚੇਅਰਮੈਨ ਇੰਡਿਕ ਆਰਟਸ ਵੈਲਫ਼ੇਅਰ ਕੌਂਸਲ) ਨੂੰ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ। “ਮਹਿਕਦੀ ਸ਼ਾਮ” ਪ੍ਰੋਗਰਾਮ ਨੂੰ ਸੂਦ ਵਿਰਕ ਜੀ ਨੇ ਸ਼ਾਨਦਾਰ ਅੰਦਾਜ਼ ਵਿੱਚ ਪੇਸ਼ ਕੀਤਾ ਅਤੇ ਪ੍ਰੋ. ਭੋਲਾ ਯਮਲਾ ਜੀ ਨੇ ਆਪਣੀ ਮਿੱਠੀ ਆਵਾਜ਼ ਅਤੇ ਸਕੂਨ ਭਰਪੂਰ ਗੀਤਾਂ ਦੇ ਨਾਲ ਸਰੋਤਿਆਂ ਦੇ ਮਨਾਂ ਅੰਦਰ ਸਕੂਨ ਭਰ ਦਿੱਤਾ। ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਦੇ ਸੰਸਥਾਪਕ ਮਾਨ ਸਿੰਘ ਸੁਥਾਰ ਜੀ ਅਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਅਤੇ ਇਸ ਪ੍ਰੋਗਰਾਮ ਦੇ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਨੇ ਪ੍ਰੋ.ਭੋਲਾ ਯਮਲਾ ਜੀ ਦਾ ਵਿਸੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਪੰਜਾਬੀ ਮਾਂ ਬੋਲੀ ਲਈ ਵਚਨਬੱਧ ਹੈ ਅਤੇ ਇਸ ਤਰ੍ਹਾਂ ਦੇ ਉਪਰਾਲੇ ਸੰਸਥਾ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ।