ਬਾਪੂ ਲਾਹੋਰਾ ਸਿੰਘ 1995 ਵਿੱਚ ਬਤੋਰ ( ਹੈਡ ਕਲਰਕ ਕਾਰਪੋਰੇਸ਼ਨ) ਸਿਰਸਾ ਤੋਂ ਰਿਟਾਇਰਮੈਂਟ ਹੋਏ ਉਸ ਤੋਂ ਬਾਅਦ ਬਾਬਾ ਜੀ ਨੇ ਆਪਣੇ ਕੋਲ ਬੁਲਾ ਲਿਆ ਤੇ ਕਿਹਾ ਸਰਕਾਰੀ ਨੌਕਰੀ ਤਾਂ ਕਰ ਲਈ ਹੁਣ ਗੁਰੂ ਘਰ ਦੀ ਨੋਕਰੀ ਕਰੋ।
ਸੰਤ ਮਹਾਰਾਜ ਜੀ ਨੇ ਸੰਤ ਖਾਲਸਾ ਦਲ ਦੇ ਬਤੋਰ ਮੈਨੇਜਰ ਦੀ ਪਦਵੀ ਦੇ ਕੇ ਨਿਵਾਜਿਆ ਮਾਤਾ ਗੁਜਰੀ ਸਰਾਂ ਵਿਖੇ ਬਤੋਰ ਮੈਨੇਜਰ ਦੀ ਸੇਵਾ ਲਈ।
ਫਤਿਹਗੜ੍ਹ ਸਾਹਿਬ 6 ਸਾਲ ਸੇਵਾ ਕੀਤੀ
ਉਸਤੋਂ ਸੰਤ ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਰੋੜੇਵਾਲ ਸਾਹਿਬ 4 ਸਾਲ ਸੇਵਾ ਕੀਤੀ ਬਾਬਾ ਪੂਰਨ ਦਾਸ ਜੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੀ ਸੇਵਾ ਕੀਤੀ।
ਸੰਤ ਮਹਾਰਾਜ ਜੀ ਦੇ ਹੁਕਮ ਅਨੁਸਾਰ ਨਵਾਂ ਮਸਤੂਆਣਾ ਸਾਹਿਬ ਵਿਖੇ ਸੇਵਾ ਵਾਸਤੇ ਭੇਜਿਆ ਗਿਆ ਇੱਥੇ ਵੀ 5 ਸਾਲ ਸੇਵਾ ਨਿਭਾਈ
ਉਸਤੋਂ ਬਾਅਦ ਸੰਤ ਮਹਾਰਾਜ ਜੀ ਨੇ ਕੂਰਕਸੇਤਰ ਵਿਖੇ ਸ੍ਰੀ ਕਿ੍ਸਣਾ ਮੰਦਰ ਦੀ ਆਰੰਭਤਾ ਕੀਤੀ ਉਸ ਦੀ ਸਾਰੀ ਸੇਵਾ ਬਤੋਰ ਮੈਨੇਜਰ ਬਾਬਾ ਲਾਹੋਰਾ ਸਿੰਘ ਜੀ ਤੋਂ ਲਈ। ਕੁਰੂਕਸ਼ੇਤਰ ਵੀ ਬਾਬਾ ਲਾਹੋਰਾ ਸਿੰਘ ਜੀ ਨੇ 10 ਸਾਲ ਸੇਵਾ ਕੀਤੀ
ਦੇਵ ਨਰਾਇਣ ਮੰਦਰ,ਸਰਬ ਧਰਮ ਪੀਠ,ਦੀ ਉਸਾਰੀ ਬਾਬਾ ਲਾਹੋਰਾ ਸਿੰਘ ਜੀ ਦੇ ਹੱਥੋਂ ਹੋਈ ।