* ‘ਮਨ ਕੀ ਬਾਤ’ ਪ੍ਰੋਗਰਾਮ ਦਾ ਦਿਖਾਇਆ ਲਾਈਵ ਪ੍ਰਸਾਰਣ
ਫਗਵਾੜਾ 28 ਅਪ੍ਰੈਲ (ਪ੍ਰੀਤੀ ) ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਪੰਚਾਇਤ ਰਾਜ ਦਿਵਸ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਸਰਕਾਰੀ ਹਾਈ ਸਕੂਲ ਪਿੰਡ ਖਲਵਾੜਾ ਵਿਖੇ ਕੀਤਾ ਗਿਆ। ਬੀ.ਡੀ.ਪੀ.ਓ. ਰਾਮਪਾਲ ਰਾਣਾ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਪਿੰਡ ਖਲਵਾੜਾ ਅਤੇ ਖਲਵਾੜਾ ਕਾਲੋਨੀ ਦੀਆਂ ਪੰਚਾਇਤਾਂ ਤੋਂ ਇਲਾਵਾ ਸਕੂਲ ਸਟਾਫ ਅਤੇ ਪਿੰਡਾਂ ਦੇ ਪਤਵੰਤਿਆਂ ਨੇ ਹਿੱਸਾ ਲਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ‘ਮਨ ਕੀ ਬਾਤ’ ਦਾ ਐਲ.ਈ.ਡੀ. ਸਕ੍ਰੀਨ ਤੇ ਸਿੱਧਾ ਪ੍ਰਸਾਰਨ ਵੀ ਦਿਖਾਇਆ ਗਿਆ। ਜਿਸ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਪੰਚਾਇਤੀ ਰਾਜ ਸਬੰਧੀ ਆਪਣੀ ਸਰਕਾਰ ਦੀਆਂ ਯੋਜਨਾਵਾਂ ਦਾ ਜਿਕਰ ਕੀਤਾ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਬੀ.ਡੀ.ਪੀ.ਓ. ਰਾਮਪਾਲ ਰਾਣਾ, ਪੰਚਾਇਤ ਅਫਸਰ ਜਗਜੀਤ ਸਿੰਘ ਪਰਮਾਰ ਅਤੇ ਪੰਚਾਇਤ ਸਕੱਤਰ ਮਲਕੀਤ ਚੰਦ ਕੰਗ ਨੇ ਪੰਚਾਇਤੀ ਰਾਜ ਪ੍ਰਣਾਲੀ ਦੇ ਇਤਿਹਾਸਕ ਪਛੋਕੜ, ਮਹੱਤਤਾ ਅਤੇ ਆਧੂਨਿਕ ਭਾਰਤ ਵਿਚ ਇਸ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਹਨਾਂ ਜਮੀਨੀ ਪੱਧਰ ‘ਤੇ ਲੋਕਤੰਤਰ ਦੀ ਮਜਬੂਤੀ ‘ਚ ਪੰਚਾਇਤੀ ਰਾਜ ਦੀ ਭੂਮਿਕਾ ਸਬੰਧੀ ਮਹੱਤਵਪੂਰਣ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਤਿੰਨ ਪੱਧਰੀ ਪੰਚਾਇਤਾਂ ਹਨ। ਜਿਹਨਾਂ ਵਿਚ ਗ੍ਰਾਮ ਪੰਚਾਇਤ, ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਸ਼ਾਮਲ ਹਨ। ਜਿਹਨਾਂ ਦੇ ਕਾਰਜ ਖੇਤਰਾਂ ਬਾਰੇ ਵੀ ਉਹਨਾਂ ਨੇ ਵਿਸਥਾਰ ਨਾਲ ਦੱਸਿਆ। ਬੁਲਾਰਿਆਂ ਨੇ ਅਜੋਕੇ ਸਮੇਂ ਵਿਚ ਪੰਚਾਇਤੀ ਰਾਜ ਦੀਆਂ ਚੁਣੌਤੀਆਂ ਜਿਵੇਂ ਭ੍ਰਿਸ਼ਟਾਚਾਰ, ਲਿੰਗ ਅਸਮਾਨਤਾ ਅਤੇ ਆਰਥਕ ਸਰੋਤਾਂ ਦੀ ਘਾਟ ਤੇ ਲੋਕਾਂ ਦੀ ਘੱਟ ਭਾਗੀਦਾਰੀ ਨਾਲ ਨਜਿੱਠਣ ਲਈ ਕਦਮ ਚੁੱਕੇ ਜਾਣ ਦੀ ਜਰੂਰਤ ‘ਤੇ ਜੋਰ ਦਿੱਤਾ। ਸਮਾਗਮ ਦੌਰਾਨ ਸਰਪੰਚਾਂ, ਪੰਚਾਂ ਅਤੇ ਹਾਜਰੀਨ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਇਸ ਮੌਕੇ ਹੈੱਡ ਮਾਸਟਰ ਸਤੀਸ਼ ਕੁਮਾਰ, ਸੁਰਿੰਦਰ ਸਿੰਘ ਸਰਪੰਚ ਖਲਵਾੜਾ ਕਲੋਨੀ, ਸਰਪੰਚ ਬੀਬੀ ਕੁਲਦੀਪ ਕੌਰ ਖਲਵਾੜਾ, ਪੰਚਾਇਤ ਮੈਂਬਰ ਆਗਿਆ ਪਾਲ ਸਿੰਘ, ਸ਼ਿਵ ਕੁਮਾਰ, ਗੁਰਮੇਜ ਕੌਰ, ਦਵਿੰਦਰ ਕੌਰ, ਸੁਰਜੀਤ ਕੌਰ, ਮੋਹਨ ਲਾਲ, ਪੁਰਸ਼ੋਤਮ ਲਾਲ, ਪਰਮਜੀਤ ਕੌਰ, ਅਮਰਜੀਤ, ਹਰਸਿਮਰਨ ਸਿੰਘ, ਰਾਜਿੰਦਰ ਕੌਰ, ਸਵਿਤਾ ਪਵਾਰ, ਜੋਤੀ ਕੁਮਾਰੀ, ਆਸ਼ਾ ਰਾਣੀ, ਰਚਨਾ ਦੇਵੀ, ਪੂਜਾ ਸੂਦ, ਅਤਿਕਾ ਧੀਰ, ਕਮਲੇਸ਼ ਕੁਮਾਰੀ, ਸੁਖਵਿੰਦਰ ਕੌਰ, ਦੀਪਾਵਲੀ ਆਦਿ ਹਾਜਰ ਸਨ।
ਤਸਵੀਰ 001, ਕੈਪਸ਼ਨ- ਸਰਕਾਰੀ ਹਾਈ ਸਕੂਲ ਖਲਵਾੜਾ ਵਿਖੇ ਕਰਵਾਏ ਪੰਚਾਇਤੀ ਰਾਜ ਸਮਾਗਮ ਦਾ ਦ੍ਰਿਸ਼।