Home Ludhiana ਵਿਧਾਇਕ ਛੀਨਾ ਵਲੋ ਸ਼ੇਰਪੁਰ ‘ਚ ਆਰਤੀ ਸਟੀਲ ਤੋਂ ਗਿਆਸਪੁਰਾ ਗੇਟ ਤੱਕ ਸੜਕ...

ਵਿਧਾਇਕ ਛੀਨਾ ਵਲੋ ਸ਼ੇਰਪੁਰ ‘ਚ ਆਰਤੀ ਸਟੀਲ ਤੋਂ ਗਿਆਸਪੁਰਾ ਗੇਟ ਤੱਕ ਸੜਕ ਨਿਰਮਾਣ ਕਾਰਜ ਦਾ ਉਦਘਾਟਨ

15
0
ad here
ads
ads

ਲੁਧਿਆਣਾ, 3 ਮਈ
ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋੰ ਸ਼ੇਰਪੁਰ ਵਿੱਚ ਆਰਤੀ ਸਟੀਲ ਤੋਂ ਗਿਆਸਪੁਰ ਗੇਟ ਤੱਕ ਸੜਕ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ।

ਵਿਧਾਇਕ ਛੀਨਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਇਲਾਕੇ ਦੀਆਂ ਸੜਕਾਂ ਦੀ ਦੇਖਭਾਲ ਨਹੀਂ ਕੀਤੀ ਅਤੇ ਇਹ ਸੜਕ ਪਿਛਲੇ 20 ਸਾਲਾਂ ਤੋਂ ਨਹੀਂ ਬਣਾਈ ਗਈ ਸੀ ਅਤੇ ਹੁਣ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ।

ad here
ads

ਵਿਧਾਇਕ ਛੀਨਾ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੀ ਹਾਲਤ ਬਹੁਤ ਮਾੜੀ ਸੀ, ਪਿਛਲੇ 20 ਸਾਲਾਂ ਤੋਂ ਸਿਰਫ਼ ਪੈਚ ਵਰਕ ਦਾ ਕੰਮ ਹੀ ਕੀਤਾ ਜਾ ਰਿਹਾ ਸੀ ਅਤੇ ਬਰਸਾਤ ਦੇ ਮੌਸਮ ਵਿੱਚ ਲੋਕਾਂ ਦਾ ਇੱਥੋਂ ਲੰਘਣਾ ਮੁਸ਼ਕਲ ਹੋ ਜਾਂਦਾ ਸੀ, ਅਕਸਰ ਰਾਹਗੀਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਸਨ। ਇਨ੍ਹਾਂ ਸੜਕਾਂ ਦੇ ਨਿਰਮਾਣ ਨਾਲ ਜਿੱਥੇ ਲੋਕਾਂ ਦੀ ਆਵਾਜਾਈ ਆਸਾਨ ਹੋਵੇਗੀ,ਉੱਥੇ ਹੀ ਇਹ ਵਿਕਾਸ ਦਾ ਰਾਹ ਵੀ ਪੱਧਰਾ ਹੋਵੇਗਾ।

ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕਰ ਰਹੀ ਹੈ ਤਾਂ ਜੋ ਪੰਜਾਬ ਵਿੱਚ ਮੁੱਢਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।

ਇਸ ਮੌਕੇ ਵਾਰਡ ਪ੍ਰਧਾਨ ਫਿਰੋਜ਼ ਖਾਨ, ਦਵਿੰਦਰ ਸ਼ੇਰਪੁਰੀ, ਸ਼ੈਲੀ ਟੱਕਰ, ਖੁਸ਼ਬੂ ਗੁਪਤਾ ਤੇ ਹੋਰ ਹਾਜ਼ਰ ਸਨ।

ad here
ads
Previous articleविधायक धालीवाल की बदौलत जेसीटी मिल मजदूरों को मिला पीएफ, वापसी की उम्मीद : शारदानंद सिंह * श्रमिक संगठनों ने अंतर्राष्ट्रीय श्रमिक दिवस मनाया
Next articleਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਦੇ ਖਿਲਾਫ ਫੈਸਲਾਕੁੰਨ ਲੜਾਈ ਸਾਬਿਤ ਹੋਵੇਗੀ :- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ

LEAVE A REPLY

Please enter your comment!
Please enter your name here