Home PHAGWARA ਵਾਧੂ ਚਾਰਜ ਵਾਲੇ ਅਧਿਕਾਰੀਆਂ ਦੇ ਸਹਾਰੇ ਚੱਲ ਰਹੀ ਕਾਰਪੋਰੇਸ਼ਨ ਦੀ ਬਿਲਡਿੰਗ ਬ੍ਰਾਂਚ...

ਵਾਧੂ ਚਾਰਜ ਵਾਲੇ ਅਧਿਕਾਰੀਆਂ ਦੇ ਸਹਾਰੇ ਚੱਲ ਰਹੀ ਕਾਰਪੋਰੇਸ਼ਨ ਦੀ ਬਿਲਡਿੰਗ ਬ੍ਰਾਂਚ : ਅਸ਼ੋਕ ਦੁੱਗਲ

80
0
ad here
ads
ads

ਫਗਵਾੜਾ 22 ਮਈ (ਪ੍ਰੀਤੀ ) ਨਗਰ ਨਿਗਮ ਫਗਵਾੜਾ ਦੀ ਬਿਲਡਿੰਗ ਬ੍ਰਾਂਚ ਵਿੱਚ ਕਿਸੇ ਵੀ ਅਧਿਕਾਰੀ ਦੀ ਸਥਾਈ ਨਿਯੁਕਤੀ ਨਾ ਹੋਣ ਕਾਰਨ ਆਮ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦਾ ਜਿਕਰ ਕਰਦਿਆਂ ਭਾਜਪਾ ਆਗੂ ਅਸ਼ੋਕ ਦੁੱਗਲ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਸ਼ੈਲੀ ’ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਫਗਵਾੜਾ ਕਾਰਪੋਰੇਸ਼ਨ ਵਿੱਚ ਨਾ ਤਾਂ ਕੋਈ ਪੂਰਣਕਾਲੀਨ ਕਾਰਪੋਰੇਸ਼ਨ ਕਮਿਸ਼ਨਰ ਹੈ ਅਤੇ ਨਾ ਹੀ ਬਿਲਡਿੰਗ ਬ੍ਰਾਂਚ ਵਿੱਚ ਕੋਈ ਸੀਨੀਅਰ ਅਧਿਕਾਰੀ ਪੱਕੇ ਤੌਰ ਤੇ ਤਾਇਨਾਤ ਹੈ। ਇਹ ਸਾਰਾ ਕੰਮ ਵਾਧੂ ਚਾਰਜ ਸੰਭਾਲ ਰਹੇ ਅਧਿਕਾਰੀਆਂ ਦੇ ਸਹਾਰੇ ਚੱਲ ਰਿਹਾ ਹੈ। ਲੋਕਾਂ ਦੀਆਂ ਇਮਾਰਤਾਂ ਦੇ ਨਕਸ਼ੇ ਪਾਸ ਨਹੀਂ ਹੋ ਰਹੇ ਅਤੇ ਪਲਾਟਾਂ ਦੀ ਐਨਓਸੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਨਿਗਮ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੂੰ ਡਿਪਟੀ ਕਮਿਸ਼ਨਰ ਵਜੋਂ ਤਰੱਕੀ ਦਿੱਤੀ ਗਈ ਹੈ ਅਤੇ ਉਹ ਕਪੂਰਥਲਾ ਗਏ ਹਨ, ਉਦੋਂ ਤੋਂ ਏ.ਡੀ.ਸੀ. ਨੂੰ ਕਾਰਪੋਰੇਸ਼ਨ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਜਾ ਰਿਹਾ ਹੈ। ਜਿਸ ਤੋਂ ਲੱਗਦਾ ਹੈ ਕਿ ਭਗਵੰਤ ਮਾਨ ਸਰਕਾਰ ਪਾਸ ਕੋਈ ਯੋਗ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਹੈ ਜਿਸਨੂੰ ਪੂਰੇ ਸਮੇਂ ਦਾ ਨਿਗਮ ਕਮਿਸ਼ਨਰ ਨਿਯੁਕਤ ਕੀਤਾ ਜਾ ਸਕੇ? ਅਸ਼ੋਕ ਦੁੱਗਲ ਦੇ ਅਨੁਸਾਰ, ਇਸ ਸਮੇਂ ਨਿਗਮ ਦੀ ਹਾਲਤ ਇੰਨੀ ਮਾੜੀ ਹੈ ਕਿ ਕੋਈ ਐਕਸ.ਈ.ਐਨ ਜਾਂ ਸੁਪਰਡੈਂਟ ਵੀ ਨਹੀਂ ਹੈ। ਪਹਿਲਾਂ ਜਿਹੜੇ ਅਧਿਕਾਰੀ ਸਨ, ਉਹ ‘ਆਪ’ ਆਗੂਆਂ ਦੇ ਨਜਾਇਜ ਦਬਾਅ ਤੋਂ ਪਰੇਸ਼ਾਨ ਹੋ ਕੇ ਦੂਜੇ ਸ਼ਹਿਰਾਂ ਵਿੱਚ ਤਬਾਦਲੇ ਕਰਵਾ ਚੁੱਕ ਹਨ। ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸ਼ਹਿਰ ਦਾ ਵਿਕਾਸ ਵੀ ਠੱਪ ਹੋ ਗਿਆ ਹੈ। ਭਾਜਪਾ ਆਗੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਦੁਰਦਸ਼ਾ ਤੋਂ ਕੋਈ ਸਬਕ ਨਹੀਂ ਸਿੱਖਿਆ। ਫਗਵਾੜਾ ਦੇ ਲੋਕ ਇਸ ਸਰਕਾਰ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ। ਨਿਗਮ ਦਫਤਰ ਵਿੱਚ ਜ਼ਰੂਰੀ ਕੰਮ ਕਰਵਾਉਣ ਲਈ ਆਉਣ ਵਾਲੇ ਲੋਕ ਰੋਜ਼ਾਨਾ ਦੀ ਖੱਜਲ ਖੁਆਰੀ ਤੋਂ ਪਰੇਸ਼ਾਨ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸਰਕਾਰ ਨੂੰ ਕੋਸਦੇ ਨਜ਼ਰ ਆਉਂਦੇ ਹਨ। ‘ਆਪ’ ਸਰਕਾਰ ਵਿਰੁੱਧ ਜਨਤਾ ਦਾ ਗੁੱਸਾ ਇਸ ਹੱਦ ਤੱਕ ਵੱਧ ਰਿਹਾ ਹੈ ਕਿ ਕਿਸੇ ਵੀ ਸਮੇਂ ਫੁੱਟ ਸਕਦਾ ਹੈ।

ad here
ads
Previous articleਐਲ.ਪੀ.ਯੂ. ਨੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਮਹੇੜੂ ਵਿਖੇ ਲਗਾਇਆ ਅੱਖਾਂ ਤੇ ਸਿਹਤ ਜਾਂਚ ਦਾ ਫਰੀ ਕੈਂਪ
Next articleਰੇਲਵੇ ਰੋਡ ‘ਤੇ ਨਿਯਮਾਂ ਅਤੇ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਹੈ ਕੌਂਸਲਰ, ਪ੍ਰਸ਼ਾਸਨ ਗੂੜ੍ਹੀ ਨੀਂਦ ਸੁੱਤਾ ਪਿਆ ਹੈ: ਨਿਧੀ ਵਾਲੀਆ

LEAVE A REPLY

Please enter your comment!
Please enter your name here